Hadith for the World
Tap the image to view it full size
The Creed

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:

Available in 70 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਬੰਦਿਆਂ ਦੇ ਰੰਗ-ਰੂਪ ਅਤੇ ਸ਼ਰੀਰਾਂ ਨੂੰ ਨਹੀਂ ਵੇਖਦਾ — ਕਿ ਉਹ ਖੂਬਸੂਰਤ ਹਨ ਜਾਂ ਬਦਸੂਰਤ? ਵੱਡੇ ਹਨ ਜਾਂ ਛੋਟੇ? ਤੰਦਰੁਸਤ ਹਨ ਜਾਂ ਬੀਮਾਰ? ਉਨ੍ਹਾਂ ਦੇ ਮਾਲ (ਧਨ) ਨੂੰ ਵੀ ਨਹੀਂ ਵੇਖਦਾ ਕਿ ਘੱਟ ਹੈ ਜਾਂ ਵੱਧ? ਅੱਲਾਹ ਤਆਲਾ ਇਨ੍ਹਾਂ ਚੀਜ਼ਾਂ ਅਤੇ ਇਨ੍ਹਾਂ ਦੇ ਘੱਟ ਜਾਂ ਵੱਧ ਹੋਣ ਦੇ ਅਧਾਰ 'ਤੇ ਹਿਸਾਬ ਨਹੀਂ ਲੈਂਦਾ। ਅੱਲਾਹ ਉਨ੍ਹਾਂ ਦੇ ਦਿਲਾਂ ਨੂੰ ਅਤੇ ਉਨ੍ਹਾਂ ਦੇ ਦਿਲਾਂ ਵਿੱਚ ਮੌਜੂਦ ਤਕਵਾ (ਅੱਲਾਹ ਦਾ ਡਰ), ਯਕੀਨ, ਸੱਚਾਈ ਅਤੇ ਇਖਲਾਸ (ਖਾਲਸ ਨੀਅਤ) ਜਾਂ ਫੇਰ ਰਿਆ (ਦਿਖਾਵਾ) ਅਤੇ ਲੋਕਾਂ ਵਿੱਚ ਮਸ਼ਹੂਰ ਹੋਣ ਦੀ ਭੁੱਖ ਨੂੰ ਵੇਖਦਾ ਹੈ। ਇਸੇ ਤਰ੍ਹਾਂ ਅੱਲਾਹ ਉਨ੍ਹਾਂ ਦੇ ਅਮਲਾਂ (ਕਰਮਾਂ) ਨੂੰ ਵੇਖਦਾ ਹੈ ਕਿ ਸਹੀ ਹਨ ਜਾਂ ਗਲਤ ਅਤੇ ਇਨ੍ਹਾਂ ਗੱਲਾਂ ਦੇ ਅਧਾਰ 'ਤੇ ਉਨ੍ਹਾਂ ਨੂੰ ਸਵਾਬ (ਇਨਾਮ) ਜਾਂ ਸਜ਼ਾ ਦਿੰਦਾ ਹੈ।

Source
رواه مسلم
Download image

Saved at original quality