Jurisprudence and Juristic Principles
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 60 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ (ਸ਼ੁਰੂ ਕਰਨ) ਲਈ ਤਕਬੀਰ ਕਹਿੰਦੇ, ਤਾਂ ਕਿਰਾਤ ਕਰਨ ਤੋਂ ਪਹਿਲਾਂ ਕੁੱਝ ਦੇਰ ਖਾਮੋਸ਼ ਰਹਿੰਦੇ। ਮੈਂ ਕਿਹਾ: ਹੇ ਅੱਲਾਹ ਦੇ ਰਸੂਲ (ﷺ)! ਮੇਰੇ ਮਾਪੇ ਤੁਹਾਡੇ 'ਤੇ ਕੁਰਬਾਨ ਹੋਣ! ਇਹ ਜੋ ਤਕਬੀਰ ਅਤੇ ਕਿਰਾਤ ਦੇ ਵਿਚਕਾਰ ਤੁਸੀਂ ਖਾਮੋਸ਼ ਰਹਿੰਦੇ ਹੋ, ਉਸ ਵਿੱਚ ਤੁਸੀਂ ਕੀ ਕਹਿੰਦੇ ਹੋ? ਆਪ ﷺ ਨੇ ਫਰਮਾਇਆ: "ਮੈਂ ਕਹਿੰਦਾ ਹਾਂ: ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ, ਅੱਲਾਹੁੱਮਾ ਨੱਕਿਨੀ ਮਿਨ ਖਤਾਯਾਯਾ ਕਮਾ ਯੁਨੱਕਸ ਸੌਬੁਲ ਅਬਯਾਜ਼ੁ ਮਿਨੱਦ-ਦਨਸ, ਅੱਲਾਹੁਮੱਗ ਸਿਲਨੀ ਮਿਨ ਖਤਾਯਾਯਾ ਬਿਲ ਮਾਈ ਵੱਸ-ਸਲਜੀ ਵਲ ਬਰਦ।" (ਹੇ ਅੱਲਾਹ! ਮੇਰੇ ਅਤੇ ਮੇਰੇ ਗੁਨਾਹਾਂ ਵਿਚਕਾਰ ਇੰਨੀ ਦੂਰੀ ਪਾ ਦੇ ਜਿੰਨੀ ਤੂੰ ਪੂਰਬ ਤੇ ਪੱਛਿਮ ਵਿਚਕਾਰ ਦੂਰੀ ਪਾਈ ਹੈ। ਹੇ ਅੱਲਾਹ! ਮੈਨੂੰ ਗੁਨਾਹਾਂ ਤੋਂ ਇੰਜ ਸਾਫ਼ ਕਰ ਦੇ ਜਿਵੇਂ ਸਫੈਦ ਕਪੜੇ ਤੋਂ ਮੈਲ ਸਾਫ਼ ਹੁੰਦੀ ਹੈ। ਹੇ ਅੱਲਾਹ! ਮੇਰੇ ਉੱਤੋਂ ਮੇਰੇ ਗੁਨਾਹਾਂ ਨੂੰ ਪਾਣੀ, ਬਰਫ ਅਤੇ ਗੜ੍ਹਿਆਂ ਨਾਲ ਧੋ ਦੇ।)»Meaning translation ·
Saved at original quality








