Virtues and Manners
ਸੌਬਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 59 languages
«ਸੌਬਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਵਧੀਆ ਦੀਨਾਰ ਜੋ ਆਦਮੀ ਖਰਚ ਕਰਦਾ ਹੈ, ਉਹ ਹੈ, ਜੋ ਉਹ ਆਪਣੇ ਪਰਿਵਾਰ 'ਤੇ ਖਰਚ ਕਰਦਾ ਹੈ ਅਤੇ ਉਹ ਦੀਨਾਰ ਹੈ ਜੋ ਉਹ ਅੱਲਾਹ ਦੇ ਰਾਹ ਵਿੱਚ ਦਾਨ ਕੀਤੇ ਹੋਏ ਆਪਣੀ ਸਵਾਰੀ ਦੇ ਜਾਨਵਰ 'ਤੇ ਖਰਚ ਕਰਦਾ ਹੈ ਅਤੇ ਉਹ ਦੀਨਾਰ ਹੈ ਜੋ ਅੱਲਾਹ ਦੇ ਰਾਹ ਵਿੱਚ ਆਪਣੇ ਦੋਸਤਾਂ-ਸਾਥੀਆਂ 'ਤੇ ਖਰਚ ਕਰਦਾ ਹੈ।" ਅਬੁ ਕਿਲਾਬਾ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਸ਼ੁਰੂਆਤ ਪਰਿਵਾਰ ਤੋਂ ਕੀਤੀ ਹੈ। ਫੇਰ ਅਬੁ ਕਿਲਾਬਾ ਕਹਿੰਦੇ ਹਨ: ਅਜਰੋ-ਸਵਾਬ (ਇਨਾਮ) ਵਿੱਚ ਉਸ ਆਦਮੀ ਤੋਂ ਵਧਕੇ ਕੌਣ ਹੋ ਸਕਦਾ ਹੈ, ਜੋ ਆਪਣੇ ਛੋਟੇ-ਛੋਟੇ ਬੱਚਿਆਂ 'ਤੇ ਇਸ ਲਈ ਖਰਚ ਕਰਦਾ ਹੈ ਕਿ ਉਹ ਕਿਸੇ ਦੇ ਸਾਹਮਣੇ ਹੱਥ ਅੱਡਣ ਲਈ ਮਜਬੂਰ ਨਾ ਹੋਣ ਜਾਂ ਅੱਲਾਹ ਤਆਲਾ ਉਸ ਰਾਹੀਂ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਵੇ ਅਤੇ ਬੇਪਰਵਾਹ ਕਰ ਦੇਵੇ।»Meaning translation ·
Saved at original quality








