Hadith for the World
Tap the image to view it full size
Jurisprudence and Juristic Principles

ਅਬੁਲ ਹੌਰਾ ਸਾਅਦੀ ਰਹਿਮਾਹੁੱਲਾਹ ਕਹਿੰਦੇ ਹਨ: ਮੈਂ ਹਸਨ ਬਿਨ ਅਲੀ ਰਜ਼ੀਅੱਲਾਹੁ ਅਨਹੁਮਾ ਤੋਂ ਪੁੱਛਿਆ: ਤੁਸੀਂ ਅੱਲਾਹ ਦੇ ਰਸੂਲ ﷺ ਤੋਂ ਕੀ ਯਾਦ ਕੀਤਾ ਹੈ? ਉਨ੍ਹਾਂ ਨੇ ਕਿਹਾ: ਮੈਂ ਅੱਲਾਹ ਦੇ ਰਸੂਲ ﷺ ਤੋਂ ਇਹ ਯਾਦ ਕੀਤਾ ਹੈ:

Available in 62 languages
«ਅਬੁਲ ਹੌਰਾ ਸਾਅਦੀ ਰਹਿਮਾਹੁੱਲਾਹ ਕਹਿੰਦੇ ਹਨ: ਮੈਂ ਹਸਨ ਬਿਨ ਅਲੀ ਰਜ਼ੀਅੱਲਾਹੁ ਅਨਹੁਮਾ ਤੋਂ ਪੁੱਛਿਆ: ਤੁਸੀਂ ਅੱਲਾਹ ਦੇ ਰਸੂਲ ﷺ ਤੋਂ ਕੀ ਯਾਦ ਕੀਤਾ ਹੈ? ਉਨ੍ਹਾਂ ਨੇ ਕਿਹਾ: ਮੈਂ ਅੱਲਾਹ ਦੇ ਰਸੂਲ ﷺ ਤੋਂ ਇਹ ਯਾਦ ਕੀਤਾ ਹੈ: "ਜੋ ਚੀਜ਼ ਤੁਹਾਨੂੰ ਸ਼ੱਕ ਵਿੱਚ ਪਾਵੇ, ਉਸ ਨੂੰ ਛੱਡ ਕੇ ਉਹ ਚੁਣੋ, ਜੋ ਸ਼ੱਕ ਵਿੱਚ ਨਾ ਪਾਵੇ। ਕਿਉਂਕਿ ਸੱਚ ਸਕੂਨ ਹੈ, ਅਤੇ ਝੂਠ ਸ਼ੱਕ ਤੇ ਆਸ਼ੰਕਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਅਜਿਹੇ ਕਰਮਾਂ ਤੇ ਸ਼ਬਦਾਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਬਾਰੇ ਇਹ ਸ਼ੱਕ ਪੈਦਾ ਹੋਵੇ ਕਿ ਇਹ ਮਨਾਹ ਹਨ ਜਾਂ ਨਹੀਂ? ਹਲਾਲ ਹਨ ਜਾਂ ਹਰਾਮ? ਬੰਦੇ ਨੂੰ ਅਜਿਹੀਆਂ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੇ ਚੰਗੇ ਅਤੇ ਹਲਾਲ ਹੋਣ 'ਤੇ ਪੱਕਾ ਯਕੀਨ ਹੋਵੇ। ਕਿਉਂਕਿ ਉਨ੍ਹਾਂ ਨਾਲ ਬੰਦੇ ਦਾ ਮਨ ਸੰਤੁਸ਼ਟ ਰਹਿੰਦਾ ਹੈ। ਜਦੋਂ ਕਿ ਸ਼ੱਕ ਵਾਲੀਆਂ ਚੀਜ਼ਾਂ ਬੰਦੇ ਦੇ ਮਨ ਨੂੰ ਬੇਚੈਨ ਅਤੇ ਪਰੇਸ਼ਾਨ ਰੱਖਦੀਆਂ ਹਨ।

Source
رواه الترمذي والنسائي وأحمد
Download image

Saved at original quality