Virtues and Manners
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
Available in 62 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਨੇ ਕਿਸੇ ਮੋਮਿਨ ਦੀ ਦੁਨੀਆ ਦੀ ਪਰੇਸ਼ਾਨੀਆਂ ਵਿੱਚੋਂ ਕੋਈ ਪਰੇਸ਼ਾਨੀ ਦੂਰ ਕੀਤੀ, ਅੱਲਾਹ ਤਆਲਾ ਕਿਆਮਤ ਦੇ ਦਿਨ ਉਸ ਦੀਆਂ ਪਰੇਸ਼ਾਨੀਆਂ ਵਿੱਚੋਂ ਕਿਸੇ ਇੱਕ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ। ਜਿਸ ਨੇ ਤੰਗੀ ਵਿੱਚ ਫਸੇ ਵਿਅਕਤੀ ਨਾਲ ਆਸਾਨੀ ਕੀਤੀ, ਅੱਲਾਹ ਉਸ ਨਾਲ ਦੁਨੀਆ ਅਤੇ ਆਖ਼ਰਤ (ਪਰਲੋਕ) ਵਿੱਚ ਆਸਾਨੀ ਕਰੇਗਾ। ਜਿਸ ਨੇ ਕਿਸੇ ਮੁਸਲਿਮ ਦਾ ਔਗੁਣ ਲੁਕੋਇਆ, ਅੱਲਾਹ ਦੁਨੀਆ ਅਤੇ ਆਖ਼ਰਤ ਵਿੱਚ ਉਸ ਦੇ ਔਗੁਣ ਲੁਕੋਵੇਗਾ। ਅੱਲਾਹ ਤਆਲਾ ਆਪਣੇ ਬੰਦੇ ਦੀ ਮਦਦ ਕਰਦਾ ਰਹਿੰਦਾ ਹੈ ਜਦੋਂ ਤੱਕ ਕਿ ਉਹ ਬੰਦਾ ਆਪਣੇ ਭਰਾ ਦੀ ਮਦਦ ਕਰਦਾ ਰਹਿੰਦਾ ਹੈ। ਜੋ ਕੋਈ ਇਲਮ (ਗਿਆਨ) ਦੀ ਤਲਾਸ਼ ਵਿੱਚ ਕਿਸੇ ਰਾਹ 'ਤੇ ਤੁਰਦਾ ਹੈ, ਅੱਲਾਹ ਤਆਲਾ ਉਸ ਦੇ ਬਦਲੇ ਵਿੱਚ ਉਸ ਲਈ ਜੰਨਤ ਦਾ ਰਾਹ ਆਸਾਨ ਕਰ ਦਿੰਦਾ ਹੈ। ਜਦੋਂ ਕੋਈ ਕੌਮ (ਟੋਲਾ) ਅੱਲਾਹ ਦੇ ਕਿਸੇ ਘਰ ਵਿੱਚ ਇਕੱਠੀ ਹੋ ਕੇ ਅੱਲਾਹ ਦੀ ਕਿਤਾਬ (ਕੁਰਆਨ) ਨੂੰ ਪੜ੍ਹਦੀ ਹੈ ਅਤੇ ਆਪਸ ਵਿੱਚ ਸਮਝਦੀ ਤੇ ਸਮਝਾਉਂਦੀ ਹੈ, ਤਾਂ ਉਨ੍ਹਾਂ 'ਤੇ ਸਕੂਨ ਉੱਤਰਦਾ ਹੈ, (ਅੱਲਾਹ ਤਆਲਾ ਦੀ) ਮਿਹਰ ਉਨ੍ਹਾਂ ਨੂੰ ਢਕ ਲੈਂਦੀ ਹੈ ਅਤੇ ਅੱਲਾਹ ਆਪਣੇ ਕੋਲ ਮੌਜੂਦ ਫ਼ਰਿਸ਼ਤਿਆਂ ਵਿੱਚ ਉਨ੍ਹਾਂ ਦੀ ਚਰਚਾ ਕਰਦਾ ਹੈ। ਅਤੇ ਜਿਸਦਾ ਅਮਲ (ਕਰਮ) ਉਸ ਨੂੰ ਪਿੱਛੇ ਕਰ ਦੇਵੇ, ਉਸ ਦਾ ਵੰਸ਼ (ਨਸਲ) ਉਸ ਨੂੰ ਅੱਗੇ ਨਹੀਂ ਲਿਆ ਸਕਦਾ।"»Meaning translation ·
Saved at original quality








