Hadith for the World
Tap the image to view it full size
Virtues and Manners

ਅਬਦੁੱਲਾਹ ਬਿਨ ਖੁਬੈਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 60 languages
«ਅਬਦੁੱਲਾਹ ਬਿਨ ਖੁਬੈਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਇੱਕ ਤੇਜ਼ ਮੀਂਹ ਅਤੇ ਹਨੇਰੀ ਰਾਤ ਵਿੱਚ ਅੱਲਾਹ ਦੇ ਰਸੂਲ ﷺ ਨੂੰ ਨਮਾਜ਼ ਪੜ੍ਹਾਉਣ ਲਈ ਲੱਭਣ ਲਈ ਨਿੱਕਲੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਪ ﷺ ਨੂੰ ਲੱਭ ਲਿਆ ਤਾਂ ਆਪ ﷺ ਨੇ ਫਰਮਾਇਆ: "ਕਹਿ।" ਲੇਕਿਨ ਮੈਂ ਕੁੱਝ ਨਹੀਂ ਕਿਹਾ, ਤਾਂ ਆਪ ﷺ ਨੇ ਦੁਬਾਰਾ ਕਿਹਾ: "ਕਹਿ।" ਮੈਂ ਫਿਰ ਵੀ ਕੁੱਝ ਨਹੀਂ ਕਿਹਾ, ਤਾਂ ਆਪ ﷺ ਨੇ ਤੀਜੀ ਵਾਰੀ ਕਿਹਾ: "ਕਹਿ।" ਇਸ ਵਾਰ ਮੈਂ ਪੁੱਛਿਆ ਕਿ ਮੈਂ ਕੀ ਕਹਾਂ? ਆਪ ﷺ ਨੇ ਜਵਾਬ ਦਿੱਤਾ: "ਤੂੰ ਸਵੇਰੇ-ਸ਼ਾਮ ਤਿੰਨ ਵਾਰੀ 'ਕੁਲ ਹੁਵੱਲਾਹੁ ਆਹਦ’, 'ਕੁਲ ਆਉਜ਼ੁ ਬੀ ਰੱਬੀਲ ਫ਼ਲਕ' ਅਤੇ 'ਕੁਲ ਆਉਜ਼ੁ ਬੀ ਰੱਬਿੱਨ-ਨਾਸ' ਕਿਹਾ ਕਰ। ਇਹ ਤਿੰਨ ਸੂਰਤਾਂ ਤੇਰੇ ਲਈ ਹਰ ਚੀਜ਼ ਲਈ ਕਾਫੀ ਹੋ ਜਾਣਗੀਆਂ।"»

Meaning translation ·

Explanation

The meaning in a few plain lines

ਬਜ਼ੁਰਗ ਸਹਾਬੀ ਅਬਦੁੱਲਾਹ ਬਿਨ ਖੁਬੈਬ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਉਹ ਇੱਕ ਤੇਜ਼ ਮੀਂਹ ਵਾਲੀ ਅਤੇ ਹਨੇਰੀ ਰਾਤ ਵਿੱਚ ਅੱਲਾਹ ਦੇ ਰਸੂਲ ﷺ ਨੂੰ ਲੱਭਣ ਲਈ ਨਿਕਲੇ, ਤਾਂ ਜੋ ਆਪ ﷺ ਲੋਕਾਂ ਨੂੰ ਨਮਾਜ਼ ਪੜ੍ਹਾ ਦੇਣ। ਜਦੋਂ ਉਨ੍ਹਾਂ ਨੇ ਆਪ ﷺ ਨੂੰ ਲੱਭ ਲਿਆ, ਤਾਂ ਆਪ ﷺ ਨੇ ਉਨ੍ਹਾਂ ਨੂੰ ਫਰਮਾਇਆ: ਤੂੰ ਕਹਿ (ਭਾਵ ਪੜ੍ਹ)। ਲੇਕਿਨ ਉਨ੍ਹਾਂ ਨੇ ਕੁੱਝ ਨਹੀਂ ਪੜ੍ਹਿਆ। ਫਿਰ ਆਪ ﷺ ਨੇ ਦੁਬਾਰਾ ਪੜ੍ਹਨ ਲਈ ਕਿਹਾ। ਤਾਂ ਇਸ ਵਾਰੀ ਅਬਦੁੱਲਾਹ (ਰ.) ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਮੈਂ ਕੀ ਪੜ੍ਹਾਂ? ਜਵਾਬ ਵਿੱਚ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਤੂੰ ਸਵੇਰੇ ਤੇ ਸ਼ਾਮ ਸੂਰਤ ਇਖਲਾਸ ਭਾਵ {ਕੁਲ ਹੁਵੱਲਾਹੁ ਆਹਦ} ਅਤੇ (ਅੱਲਾਹ ਤੋਂ) ਸ਼ਰਨ ਮੰਗਣ 'ਤੇ ਅਧਾਰਤ ਦੋਵੇਂ ਸੂਰਤਾਂ ਸੂਰਤ ਅਲ-ਫ਼ਲਕ {ਕੁਲ ਆਉਜ਼ੁ ਬੀ ਰੱਬੀਲ ਫ਼ਲਕ} ਅਤੇ ਸੂਰਤ ਅਨ-ਨਾਸ {ਕੁਲ ਆਉਜ਼ੁ ਬੀ ਰੱਬਿੱਨ-ਨਾਸ} ਤਿੰਨ-ਤਿੰਨ ਵਾਰ ਪੜ੍ਹ, ਇਹ ਤਿੰਨੋ ਸੂਰਤਾਂ ਤੈਨੂੰ ਹਰ ਬੁਰਾਈ ਤੋਂ ਬਚਾਉਣਗੀਆਂ।

Source
رواه أبو داود والترمذي والنسائي
Download image

Saved at original quality