Hadith for the World
فقه الأدعية والأذكار

أذكار الصباح والمساء

4 hadiths

4 hadiths

عن عبد الله بن مسعود رضي الله عنه قال: كان نبي الله صلى الله عليه وسلم إذا أمسى قال: «أمسينا وأمسى الملك لله، والحمد لله، لا إله إلا الله وحده لا شريك له» قال الراوي: أَرَاهُ قال فِيهِنَّ: «له الملك وله الحمد وهو على كل شيء قدير، ربِّ أسألك خير ما في هذه الليلة وخير ما بعدها، وأعوذ بك من شر ما في هذه الليلة وشر ما بعدها، رب أعوذ بك من الكسل، وسُوءِ الكِبَرِ، رب أعوذ بك من عذاب في النار، وعذاب في القبر»، وإذا أصبح قال ذلك أيضا «أصبحنا وأصبح الملك لله».رواه مسلم
ਸ਼ੱਦਾਦ ਬਿਨ ਔਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਸੱਯਦੁਲ ਇਸਤਿਗਫ਼ਾਰ (ਮਾਫ਼ੀ ਦੀ ਸਭ ਤੋਂ ਵਧੀਆ ਦੁਆ) ਇਹ ਹੈ ਕਿ ਤੁਸੀਂ ਕਹੋ: ਹੇ ਅੱਲਾਹ! ਤੂੰ ਹੀ ਮੇਰਾ ਰੱਬ ਹੈਂ, ਤੇਰੇ ਸਿਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ। ਤੂੰ ਮੈਨੂੰ ਪੈਦਾ ਕੀਤਾ ਅਤੇ ਮੈਂ ਤੇਰਾ ਬੰਦਾਂ ਹਾਂ। ਮੈਂ ਤੇਰੇ ਨਾਲ ਕੀਤੇ ਵਾਅਦੇ ਨੂੰ ਆਪਣੀ ਸਮਰੱਥਾ ਤੇ ਤਾਕਤ ਅਨੁਸਾਰ ਪੂਰਾ ਕਰਨ ਲਈ ਕਾਇਮ ਹਾਂ। ਮੈਂ ਆਪਣੇ ਕੀਤੇ ਹੋਏ ਬੁਰੇ ਕਰਮਾਂ ਦੀ ਬੁਰਾਈ ਤੋਂ ਤੇਰੀ ਪਨਾਹ ਮੰਗਦਾ ਹਾਂ। ਮੈਂ ਤੇਰੇ ਅੱਗੇ ਤੈਥੋਂ ਮਿਲਣ ਵਾਲੀਆਂ ਨੇਮਤਾਂ ਦਾ ਇਕਰਾਰ ਕਰਦਾ ਹਾਂ ਅਤੇ ਨਾਲ ਹੀ ਆਪਣੇ ਕੀਤੇ ਗੁਨਾਹਾਂ ਦਾ ਵੀ ਇਕਰਾਰ ਕਰਦਾ ਹਾਂ। ਇਸ ਲਈ ਤੂੰ ਮੈਨੂੰ ਮਾਫ਼ ਕਰ ਦੇ, ਕਿਉਂਕਿ ਤੇਰੇ ਸਿਵਾ ਗੁਨਾਹਾਂ ਨੂੰ ਮਾਫ਼ ਕਰਨ ਵਾਲਾ ਕੋਈ ਨਹੀਂ ਹੈ। ਆਪ ﷺ ਨੇ ਫਰਮਾਇਆ: ਜਿਸ ਵਿਅਕਤੀ ਨੇ ਪੂਰੇ ਯਕੀਨ ਦੇ ਨਾਲ ਦਿਨ ਵਿੱਚ ਇਸਨੂੰ ਪੜ੍ਹਿਆ ਅਤੇ ਉਸੇ ਦਿਨ ਸ਼ਾਮ ਹੋਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ, ਉਹ ਜੰਨਤੀ ਹੈ। ਇਸੇ ਤਰ੍ਹਾਂ ਜਿਸ ਵਿਅਕਤੀ ਨੇ ਰਾਤ ਵਿੱਚ ਪੂਰੇ ਯਕੀਨ ਦੇ ਨਾਲ ਇਸਨੂੰ ਪੜ੍ਹਿਆ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਮਰ ਗਿਆ, ਉਹ ਵੀ ਜੰਨਤੀ ਹੈ।»رواه البخاري
ਅਬਦੁੱਲਾਹ ਬਿਨ ਖੁਬੈਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਇੱਕ ਤੇਜ਼ ਮੀਂਹ ਅਤੇ ਹਨੇਰੀ ਰਾਤ ਵਿੱਚ ਅੱਲਾਹ ਦੇ ਰਸੂਲ ﷺ ਨੂੰ ਨਮਾਜ਼ ਪੜ੍ਹਾਉਣ ਲਈ ਲੱਭਣ ਲਈ ਨਿੱਕਲੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਪ ﷺ ਨੂੰ ਲੱਭ ਲਿਆ ਤਾਂ ਆਪ ﷺ ਨੇ ਫਰਮਾਇਆ: "ਕਹਿ।" ਲੇਕਿਨ ਮੈਂ ਕੁੱਝ ਨਹੀਂ ਕਿਹਾ, ਤਾਂ ਆਪ ﷺ ਨੇ ਦੁਬਾਰਾ ਕਿਹਾ: "ਕਹਿ।" ਮੈਂ ਫਿਰ ਵੀ ਕੁੱਝ ਨਹੀਂ ਕਿਹਾ, ਤਾਂ ਆਪ ﷺ ਨੇ ਤੀਜੀ ਵਾਰੀ ਕਿਹਾ: "ਕਹਿ।" ਇਸ ਵਾਰ ਮੈਂ ਪੁੱਛਿਆ ਕਿ ਮੈਂ ਕੀ ਕਹਾਂ? ਆਪ ﷺ ਨੇ ਜਵਾਬ ਦਿੱਤਾ: "ਤੂੰ ਸਵੇਰੇ-ਸ਼ਾਮ ਤਿੰਨ ਵਾਰੀ 'ਕੁਲ ਹੁਵੱਲਾਹੁ ਆਹਦ’, 'ਕੁਲ ਆਉਜ਼ੁ ਬੀ ਰੱਬੀਲ ਫ਼ਲਕ' ਅਤੇ 'ਕੁਲ ਆਉਜ਼ੁ ਬੀ ਰੱਬਿੱਨ-ਨਾਸ' ਕਿਹਾ ਕਰ। ਇਹ ਤਿੰਨ ਸੂਰਤਾਂ ਤੇਰੇ ਲਈ ਹਰ ਚੀਜ਼ ਲਈ ਕਾਫੀ ਹੋ ਜਾਣਗੀਆਂ।"رواه أبو داود والترمذي والنسائي
ਅਬੁ-ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਸੂਰਤ ਬਕਰਹ ਦੀਆਂ ਆਖ਼ਰੀ ਦੋ ਆਇਤਾਂ ਰਾਤ ਵਿੱਚ ਪੜ੍ਹ ਲਈਆਂ, ਉਸ ਲਈ ਇਹ ਦੋ ਆਇਤਾਂ ਕਾਫੀ ਹੋ ਜਾਂਦੀਆਂ ਹਨ।"متفق عليه