Hadith for the World
Tap the image to view it full size
Jurisprudence and Juristic Principles

ਕਾਅਬ ਬਿਨ ਉਜਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:

Available in 60 languages
«ਕਾਅਬ ਬਿਨ ਉਜਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਨਮਾਜ਼ ਤੋਂ ਬਾਅਦ ਦੀਆਂ ਕੁੱਝ ਅਜਿਹੀਆਂ ਦੁਆਵਾਂ ਹਨ ਕਿ ਉਨ੍ਹਾਂ ਨੂੰ ਹਰ ਫਰਜ਼ ਨਮਾਜ਼ ਤੋਂ ਬਾਅਦ ਪੜ੍ਹਨ ਵਾਲਾ - ਜਾਂ ਉਨ੍ਹਾਂ ਦਾ ਪਾਲਣ ਕਰਨ ਵਾਲਾ- ਅਸਫਲ ਨਹੀਂ ਹੋਵੇਗਾ। (ਅਤੇ ਉਹ ਹਨ) ਤੇਤੀ (33) ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁ ਲਿੱਲਾਹ ਅਤੇ ਚੌਂਤੀ ਵਾਰੀ ਅੱਲਾਹੁ ਅਕਬਰ ਕਹਿਣਾ।"»

Meaning translation ·

Explanation

The meaning in a few plain lines

ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਕੁੱਝ ਅਜ਼ਕਾਰ (ਸਿਮਰਨਾਂ) ਦੇ ਬਾਰੇ ਗੱਲ ਕੀਤੀ ਹੈ, ਜਿਨ੍ਹਾਂ ਨੂੰ ਪੜ੍ਹਨ ਵਾਲਾ ਘਾਟੇ ਵਿੱਚ ਨਹੀਂ ਰਹਿੰਦਾ ਅਤੇ ਸ਼ਰਮਿੰਦਾ ਨਹੀਂ ਹੁੰਦਾ। ਸਗੋਂ, ਉਸ ਨੂੰ ਉਨ੍ਹਾਂ ਦਾ ਸਵਾਬ (ਇਨਾਮ) ਜ਼ਰੂਰ ਮਿਲਦਾ ਹੈ। ਇਹ ਅਜਿਹੇ ਬੋਲ ਹਨ, ਜੋ ਇੱਕ ਦੂਜੇ ਤੋਂ ਬਾਅਦ ਆਉਂਦੇ ਹਨ ਅਤੇ ਫਰਜ਼ ਨਮਾਜ਼ਾਂ ਤੋਂ ਬਾਅਦ ਪੜ੍ਹੇ ਜਾਂਦੇ ਹਨ। ਇਹ ਬੋਲ ਹਨ: "سبحان الله - ਸੁਬਹਾਨ ਅੱਲਾਹ" ਤੇਤੀ ਵਾਰੀ। ਇਸਦਾ ਮਤਲਬ ਇਹ ਹੈ ਕਿ ਅੱਲਾਹ ਤਆਲਾ ਹਰ ਕਮੀ ਅਤੇ ਨੁਕਸ ਤੋਂ ਪਾਕ ਹੈ। "الحمد لله - ਅਲਹਮਦੁ ਲਿੱਲਾਹ" ਤੇਤੀ ਵਾਰੀ। ਭਾਵ ਅੱਲਾਹ ਨੂੰ ਹਰ ਕਿਸਮ ਦੀ ਸੰਪੂਰਨਤਾ ਨਾਲ ਜੋੜਨਾ ਅਤੇ ਨਾਲ ਹੀ ਉਸ ਨਾਲ ਪਿਆਰ ਕਰਨਾ ਅਤੇ ਉਸਦਾ ਸਤਿਕਾਰ-ਸਨਮਾਨ ਕਰਨਾ। "الله أكبر - ਅੱਲਾਹੁ ਅਕਬਰ" ਚੌਂਤੀ ਵਾਰੀ। ਭਾਵ ਅੱਲਾਹ ਹਰ ਚੀਜ਼ ਤੋਂ ਵੱਡਾ, ਮਹਾਨ ਅਤੇ ਸ਼ਕਤੀਸ਼ਾਲੀ ਹੈ।

Source
رواه مسلم
Download image

Saved at original quality