Hadith for the World
Tap the image to view it full size
The Noble Qur'an and Qur'anic Sciences

ਅਬੁ-ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 65 languages
«ਅਬੁ-ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਸੂਰਤ ਬਕਰਹ ਦੀਆਂ ਆਖ਼ਰੀ ਦੋ ਆਇਤਾਂ ਰਾਤ ਵਿੱਚ ਪੜ੍ਹ ਲਈਆਂ, ਉਸ ਲਈ ਇਹ ਦੋ ਆਇਤਾਂ ਕਾਫੀ ਹੋ ਜਾਂਦੀਆਂ ਹਨ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸ ਨੇ ਰਾਤ ਨੂੰ ਸੂਰਤ ਬਕਰਹ ਦੀਆਂ ਆਖ਼ਰੀ ਦੋ ਆਇਤਾਂ ਪੜ੍ਹੀਆਂ, ਤਾਂ ਅੱਲਾਹ ਉਸ ਨੂੰ ਬੁਰਾਈ ਅਤੇ ਨਾਪਸੰਦੀਦਾ ਚੀਜ਼ਾਂ ਤੋਂ ਬਚਾਉਣ ਲਈ ਕਾਫ਼ੀ ਹੋ ਜਾਂਦਾ ਹੈ। ਕੁੱਝ ਆਲੀਮਾਂ (ਵਿਦਵਾਨਾਂ) ਨੇ ਇਸ ਹਦੀਸ ਦਾ ਇਹ ਮਤਲਬ ਦੱਸਿਆ ਹੈ ਕਿ ਇਹ ਦੋ ਆਇਤਾਂ ਉਸ ਲਈ ਤਹੱਜਦ (ਦੇਰ ਰਾਤ) ਦੀ ਨਮਾਜ਼ ਦੇ ਬਦਲੇ ਵਿੱਚ ਕਾਫ਼ੀ ਹੋ ਜਾਂਦੀਆਂ ਹਨ। ਜਦੋਂ ਕਿ ਕੁੱਝ ਆਲਿਮਾਂ ਨੇ ਮਤਲਬ ਇਹ ਦੱਸਿਆ ਹੈ ਕਿ ਇਹ ਦੋ ਆਇਤਾਂ ਬਾਕੀ ਦੇ ਅਜ਼ਕਾਰ (ਅੱਲਾਹ ਦੇ ਨਾਂ ਦੇ ਸਿਮਰਨ) ਦੇ ਬਦਲੇ ਵਿੱਚ ਕਾਫ਼ੀ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਕੁੱਝ ਨੇ ਕਿਹਾ ਕਿ ਰਾਤ ਦੀ ਨਮਾਜ਼ ਵਿੱਚ ਘੱਟੋ-ਘੱਟ ਇਨ੍ਹਾਂ ਦੋਵਾਂ ਆਇਤਾਂ ਨੂੰ ਪੜ੍ਹ ਲੈਣਾ ਹੀ ਕਾਫੀ ਹੋ ਜਾਂਦਾ ਹੈ। ਇਸ ਦੇ ਕੁੱਝ ਹੋਰ ਵੀ ਮਤਲਬ ਦੱਸੇ ਗਏ ਹਨ। ਇਹ ਵੀ ਹੋ ਸਕਦਾ ਹੈ ਕਿ ਉੱਤੇ ਦੱਸੀਆਂ ਗਈਆਂ ਸਾਰੀਆਂ ਗੱਲਾਂ ਹੀ ਸਹੀ ਹੋਣ ਅਤੇ ਇਸ ਹਦੀਸ ਦੇ ਸ਼ਬਦਾਂ ਵਿੱਚ ਇਹ ਸਾਰੇ ਮਤਲਬ ਸਮਾਏ ਹੋਣ।

Source
متفق عليه
Download image

Saved at original quality