Hadith for the World
Tap the image to view it full size
Jurisprudence and Juristic Principles

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 60 languages
«ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਇੱਕ ਅਨਸਾਰੀ ਔਰਤ ਤੋਂ, (ਹਦੀਸ ਦੇ ਰਵੀ ਕਹਿੰਦੇ ਹਨ) ਜਿਸ ਦਾ ਨਾਂ ਅਬਦੁੱਲਾਹ ਇਬਨ ਅੱਬਾਸ (ਰ.) ਨੇ ਦੱਸਿਆ ਸੀ, ਲੇਕਿਨ ਮੈਂ ਭੁੱਲ ਗਿਆ, ਪੁੱਛਿਆ: "ਤੈਨੂੰ ਸਾਡੇ ਨਾਲ ਹੱਜ ਕਰਨ ਤੋਂ ਕਿਸ ਚੀਜ਼ ਨੇ ਰੋਕ ਦਿੱਤਾ?" ਉਸ ਨੇ ਜਵਾਬ ਦਿੱਤਾ: ਸਾਡੇ ਕੋਲ ਸਿਰਫ਼ ਦੋ ਹੀ ਊਠ ਸਨ। ਇੱਕ 'ਤੇ ਸਵਾਰ ਹੋ ਕੇ ਮੇਰੇ ਬੇਟੇ ਦੇ ਪਿਤਾ ਤੇ ਮੇਰੇ ਬੇਟੇ ਨੇ ਹੱਜ ਕੀਤਾ, ਜਦੋਂ ਕਿ ਦੂਜਾ ਊਠ ਸਾਡੇ ਲਈ ਪਾਣੀ ਲਿਆਉਣ ਲਈ ਛੱਡ ਗਏ। ਉਸ ਦੀ ਗੱਲ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਰਮਜ਼ਾਨ ਆਵੇ, ਤਾਂ ਉਮਰਾ ਕਰ ਲੈਣਾ। ਕਿਉਂਕਿ ਰਮਜ਼ਾਨ ਵਿੱਚ ਕੀਤਾ ਗਿਆ ਉਮਰਾ ਹੱਜ ਦੇ ਬਰਾਬਰ ਹੁੰਦਾ ਹੈ।"»

Meaning translation ·

Explanation

The meaning in a few plain lines

ਜਦੋਂ ਅੱਲਾਹ ਦੇ ਨਬੀ ﷺ ਹੱਜਾ-ਤੁਲ-ਵਿਦਾ ਤੋਂ ਵਾਪਸ ਆਏ, ਤਾਂ ਇੱਕ ਅਨਸਾਰੀ ਔਰਤ ਨੂੰ, ਜਿਸ ਨੇ ਅੱਲਾਹ ਦੇ ਨਬੀ ﷺ ਨਾਲ ਹੱਜ ਨਹੀਂ ਕੀਤਾ ਸੀ, ਪੁੱਛਿਆ: ਤੈਨੂੰ ਸਾਡੇ ਨਾਲ ਹੱਜ ਕਰਨ ਤੋਂ ਕਿਸ ਚੀਜ਼ ਨੇ ਰੋਕ ਦਿੱਤਾ? ਉਸ ਨੇ ਉਜ਼ਰ (ਕਾਰਨ) ਪੇਸ਼ ਕਰਦੇ ਹੋਏ ਜਵਾਬ ਦਿੱਤਾ ਕਿ ਉਸ ਦੇ ਘਰ ਵਿੱਚ ਸਿਰਫ਼ ਦੋ ਹੀ ਊਠ ਹਨ। ਇੱਕ 'ਤੇ ਸਵਾਰ ਹੋ ਕੇ ਉਸ ਦੇ ਪਤੀ ਤੇ ਪੁੱਤ ਨੇ ਹੱਜ ਕੀਤਾ, ਅਤੇ ਦੂਜਾ ਖੂਹ ਤੋਂ ਪਾਣੀ ਲਿਆਉਣ ਲਈ ਘਰ ਵਿੱਚ ਛੱਡ ਦਿੱਤਾ। ਇਸ 'ਤੇ ਅੱਲਾਹ ਦੇ ਨਬੀ ﷺ ਨੇ ਉਸ ਨੂੰ ਦੱਸਿਆ ਕਿ ਰਮਜ਼ਾਨ ਦੇ ਮਹੀਨੇ ਵਿੱਚ ਉਮਰਾ ਕਰਨਾ, ਅਜਰੋ-ਸਵਾਬ (ਇਨਾਮ) ਦੇ ਲਿਹਾਜ਼ ਨਾਲ ਹੱਜ ਦੇ ਬਰਾਬਰ ਹੈ।

Source
متفق عليه
Download image

Saved at original quality