Hadith for the World
Tap the image to view it full size
The Creed

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:

Available in 61 languages
«ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਤਆਲਾ ਤੁਹਾਨੂੰ ਆਪਣੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕਰਦਾ ਹੈ।» ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ: ਅੱਲਾਹ ਦੀ ਕਸਮ, ਜਦੋਂ ਤੋਂ ਮੈਂ ਅੱਲਾਹ ਦੇ ਰਸੂਲ ﷺ ਨੂੰ ਇਸ ਤੋਂ ਮਨਾਹ ਕਰਦੇ ਹੋਏ ਸੁਣਿਆ ਹੈ, ਮੈਂ ਕਦੀ ਆਪਣੇ ਪਿਓ-ਦਾਦਿਆਂ ਦੀ ਕਸਮ ਨਹੀਂ ਖਾਧੀ। ਨਾ ਜਾਣ-ਬੁੱਝ ਕੇ ਅਤੇ ਨਾ ਕਿਸੇ ਦੀ ਨਕਲ ਕਰਦੇ ਹੋਏ।»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਨੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕੀਤਾ ਹੈ। ਸੋ, ਜਿਸ ਕਿਸੇ ਨੂੰ ਕਸਮ ਖਾਣੀ ਹੋਵੇ, ਉਹ ਅੱਲਾਹ ਦੀ ਕਸਮ ਖਾਵੇ, ਕਿਸੇ ਹੋਰ ਦੀ ਨਹੀਂ। ਉਸਤੋਂ ਬਾਅਦ ਉਮਰ ਬਿਨ ਖ਼ਤਾਬ ਰਜ਼ੀਅੱਲਾਹੁ ਅਨਹੁ ਨੇ ਦੱਸਿਆ ਕਿ ਜਿਸ ਦਿਨ ਤੋਂ ਉਨ੍ਹਾਂ ਨੇ ਅੱਲਾਹ ਦੇ ਰਸੂਲ ﷺ ਨੂੰ ਪਿਓ-ਦਾਦਿਆਂ ਸੀ ਕਸਮ ਖਾਣ ਤੋਂ ਮਨਾਹ ਕਰਦੇ ਹੋਏ ਸੁਣਿਆ ਹੈ, ਉਨ੍ਹਾਂ ਨੇ ਪਿਓ-ਦਾਦਿਆਂ ਦੀ ਕਸਮ ਨਹੀਂ ਖਾਧੀ। ਨਾ ਜਾਣ-ਬੁੱਝ ਕੇ ਅਤੇ ਨਾ ਕਿਸੇ ਹੋਰ ਦੁਆਰਾ ਗ਼ੈਰਉੱਲਾਹ (ਅੱਲਾਹ ਤੋਂ ਇਲਾਵਾ ਕਿਸੇ ਹੋਰ) ਦੀ ਖਾਧੀ ਕਸਮ ਦੀ ਨਕਲ ਕਰਦੇ ਹੋਏ।

Source
متفق عليه
Download image

Saved at original quality