Hadith for the World
Tap the image to view it full size
Virtues and Manners

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 60 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤੁਸੀਂ ਜੰਨਤ ਵਿੱਚ ਉਦੋਂ ਤੱਕ ਦਾਖਲ ਨਹੀਂ ਹੋ ਸਕਦੇ ਜਦੋਂ ਤੱਕ ਈਮਾਨ ਨਾ ਲਿਆਵੋ ਅਤੇ ਤੁਸੀਂ ਉਦੋਂ ਤੱਕ ਮੋਮਿਨ (ਈਮਾਨ ਵਾਲੇ) ਨਹੀਂ ਬਣ ਸਕਦੇ ਜਦੋਂ ਤੱਕ ਇੱਕ-ਦੂਜੇ ਨਾਲ ਮੁਹੱਬਤ ਨਾ ਕਰਨ ਲੱਗ ਜਾਵੋ। ਕੀ ਮੈਂ ਤੁਹਾਨੂੰ ਅਜਿਹਾ ਕੰਮ ਨਾ ਦੱਸਾਂ ਜਿਸ ਨੂੰ ਕਰਨ ਨਾਲ ਤੁਸੀਂ ਇੱਕ-ਦੂਜੇ ਨਾਲ ਮੁਹੱਬਤ ਕਰਨ ਲੱਗ ਜਾਵੋਗੇ? ਆਪਸ ਵਿੱਚ ਸਲਾਮ ਨੂੰ ਆਮ ਕਰੋ (ਫੈਲਾਓ)।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜੰਨਤ ਵਿੱਚ ਸਿਰਫ਼ ਮੋਮਿਨ (ਈਮਾਨ ਵਾਲੇ) ਹੀ ਦਾਖਲ ਹੋਣਗੇ ਅਤੇ ਈਮਾਨ ਉਸ ਸਮੇਂ ਤੱਕ ਪੂਰਾ ਨਹੀਂ ਹੋ ਸਕਦਾ ਅਤੇ ਮੁਸਲਮਾਨ ਸਮਾਜ ਦੀ ਹਾਲਤ ਉਸ ਸਮੇਂ ਤੱਕ ਠੀਕ ਨਹੀਂ ਹੋ ਸਕਦੀ ਜਦੋਂ ਤੱਕ ਲੋਕ ਇੱਕ-ਦੂਜੇ ਨਾਲ ਪਿਆਰ-ਮੁਹੱਬਤ ਨਹੀਂ ਰੱਖਦੇ। ਇਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਮੁਹੱਬਤ ਨੂੰ ਆਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ। ਉਹ ਤਰੀਕਾ ਹੈ ਮੁਸਲਮਾਨਾਂ ਵਿੱਚ ਸਲਾਮ ਕਰਨਾ ਆਮ ਕੀਤਾ ਜਾਵੇ, ਜੋ ਕਿ ਅੱਲਾਹ ਨੇ ਆਪਣੇ ਬੰਦਿਆਂ ਲਈ ਸਲਾਮਤੀ ਦਾ ਸਰੋਤ ਬਣਾਇਆ ਹੈ।

Source
رواه مسلم
Download image

Saved at original quality