Hadith for the World
Tap the image to view it full size
Virtues and Manners

ਅਬੁਜ਼ਰ ਜੁੰਦੁਬ ਬਿਨ ਜੁਨਾਦਾ ਅਤੇ ਅਬੁ-ਅਬਦੁਰ ਰਹਿਮਾਨ ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:

Available in 51 languages
«ਅਬੁਜ਼ਰ ਜੁੰਦੁਬ ਬਿਨ ਜੁਨਾਦਾ ਅਤੇ ਅਬੁ-ਅਬਦੁਰ ਰਹਿਮਾਨ ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: “ਜਿੱਥੇ ਵੀ ਹੋਵੋ, ਅੱਲਾਹ ਤੋਂ ਡਰਦੇ ਰਹੋ, ਬੁਰੀ ਕਰਮਾਂ ਤੋਂ ਬਾਅਦ ਚੰਗੇ ਕਰਮ ਕਰ ਲਿਆ ਕਰੋ, ਇਹ ਚੰਗੇ ਕਰਮ ਬੁਰੇ ਕਰਮਾਂ ਨੂੰ ਮਿਟਾ ਦੇਣਗੇ; ਅਤੇ ਲੋਕਾਂ ਨਾਲ ਚੰਗੇ ਅਖਲਾਕ (ਆਚਰਣ) ਵਾਲਾ ਸਲੂਕ ਕਰੋ।”»

Meaning translation ·

Explanation

The meaning in a few plain lines

ਇਸ ਹਦੀਸ ਵਿੱਚ ਨਬੀ ﷺ ਤਿੰਨ ਗੱਲਾਂ ਦਾ ਹੁਕਮ ਦਿੰਦੇ ਹਨ: ਪਹਿਲੀ: ਤਕਵਾ (ਅੱਲਾਹ ਦਾ ਡਰ) ਅਪਣਾਓ। ਤਕਵਾ ਅਪਨਾਉਣ ਦਾ ਮਤਲਬ ਹੈ ਫਰਜ਼ ਕੰਮਾਂ ਨੂੰ ਪੂਰਾ ਕਰਨਾ ਅਤੇ ਹਰਾਮ ਕੰਮਾਂ ਤੋਂ ਬਚਣਾ। ਹਰ ਥਾਂ, ਹਰ ਵੇਲੇ ਅਤੇ ਹਰ ਹਾਲਤ ਵਿੱਚ; ਇਕਾਂਤ ਵਿੱਚ ਵੀ ਤੇ ਖੁੱਲ੍ਹੇ ਤੌਰ 'ਤੇ ਵੀ, ਖੁਸ਼ਹਾਲੀ ਵਿੱਚ ਵੀ ਤੇ ਮੁਸੀਬਤ ਵਿੱਚ ਵੀ; ਹਰ ਹਾਲ ਵਿੱਚ ਇਸਦੀ ਪਾਬੰਦੀ ਕਰਨਾ। ਦੂਜੀ: ਜੇਕਰ ਕੋਈ ਬੁਰਾ ਕੰਮ ਹੋ ਜਾਵੇ, ਤਾਂ ਉਸ ਤੋਂ ਬਾਅਦ ਕੋਈ ਚੰਗਾ ਕੰਮ — ਜਿਵੇਂ ਨਮਾਜ਼ ਪੜ੍ਹਨਾ, ਸਦਕਾ ਦੇਣਾ, ਭਲਾਈ ਕਰਨਾ, ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰਨਾ ਤੇ ਤੌਬਾ ਕਰਨਾ ਆਦਿ ਕਰ ਲਵੋ। ਕਿਉਂਕਿ ਇਹ ਚੀਜ਼ਾਂ ਗੁਨਾਹ (ਬੁਰਾਈ) ਨੂੰ ਮਿਟਾ ਦਿੰਦੀਆਂ ਹਨ। ਤੀਜੀ: ਲੋਕਾਂ ਨਾਲ ਚੰਗੇ ਅਖਲਾਕ (ਆਚਰਣ) ਵਾਲਾ ਵਿਹਾਰ ਕਰੋ। ਉਦਾਹਰਣ ਲਈ ਉਨ੍ਹਾਂ ਨੂੰ ਮੁਸਕਰਾ ਕੇ ਮਿਲਣਾ, ਨਿਮਰਤਾ ਨਾਲ ਵਰਤਾਓ ਕਰਨਾ, ਭਲਾਈ ਕਰਨਾ ਅਤੇ ਤਕਲੀਫ਼ ਦੇਣ ਤੋਂ ਬਚਣਾ ਆਦਿ।

Source
رواه الترمذي
Download image

Saved at original quality