The Creed
ਅਬਦੁੱਲਾਹ ਬਿਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:
Available in 71 languages
«ਅਬਦੁੱਲਾਹ ਬਿਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਇੱਕ ਦਿਨ ਰਸੂਲ ਅੱਲਾਹ ﷺ ਦੇ ਪਿੱਛੇ (ਸਫਰ ਜਾਂ ਸਵਾਰੀ 'ਤੇ) ਸੀ, ਉਸ ਸਮੇਂ ਨਬੀ ﷺ ਨੇ ਮੈਨੂੰ ਕਿਹਾ: "'ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਸਿਖਾਉਣਾ ਚਾਹੁੰਦਾ ਹਾਂ। ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਅੱਲਾਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਅੱਲਾਹ ਨੂੰ ਆਪਣੇ ਸਾਹਮਣੇ ਪਾਵੇਂਗਾ। ਜਦੋਂ ਕੁੱਝ ਮੰਗੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ। ਇਸ ਗੱਲ ਨੂੰ ਜਾਣ ਲੈ ਕਿ ਜੇ ਸਾਰੇ ਲੋਕੀ ਮਿਲਕੇ ਵੀ ਤੈਨੂੰ ਕੋਈ ਲਾਭ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਲਾਭ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ ਅਤੇ ਜੇ ਉਹ ਸਾਰੇ ਮਿਲਕੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਨੁਕਸਾਨ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ। ਕਲਮ ਉਠਾਈ ਜਾ ਚੁੱਕੀ ਹੈ ਅਤੇ ਲਿਖਤਾਂ ਸੁੱਕ ਚੁੱਕੀਆਂ ਹਨ।"»Meaning translation ·
Saved at original quality








