Hadith for the World
Tap the image to view it full size
The Creed

ਅਬੁ ਅਯੂਬ ਅੰਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 70 languages
«ਅਬੁ ਅਯੂਬ ਅੰਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਿਸੇ (ਮੁਸਲਮਾਨ) ਵਿਅਕਤੀ ਲਈ ਇਹ ਜ਼ਾਇਜ਼ ਨਹੀਂ ਕਿ ਉਹ ਆਪਣੇ ਭਰਾ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਰਿਸ਼ਤਾ ਤੋੜੇ; ਇੰਜ ਕਿ ਜਦੋਂ ਉਹ ਇੱਕ-ਦੂਜੇ ਨਾਲ ਮਿਲਣ, ਤਾਂ ਇਹ ਵੀ ਮੂੰਹ ਮੋੜ ਲਵੇ ਤੇ ਉਹ ਵੀ ਮੂੰਹ ਮੋੜ ਲਵੇ। ਉਨ੍ਹਾਂ ਦੋਵਾਂ ਵਿੱਚੋਂ ਵਧੇਰੇ ਚੰਗਾ ਉਹ ਹੈ ਜੋ ਪਹਿਲਾਂ ਸਲਾਮ ਕਰੇ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਇਸ ਗੱਲ ਤੋਂ ਮਨਾਹ ਕੀਤਾ ਹੈ ਕਿ ਕੋਈ ਮੁਸਲਮਾਨ ਆਪਣੇ ਭਾਈ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਬੋਲ-ਚਾਲ ਬੰਦ ਰੱਖੇ ਅਤੇ ਹਾਲਤ ਇਹ ਹੋਵੇ ਕਿ ਦੋਨੋ ਇੱਕ-ਦੂਜੇ ਨੂੰ ਮਿਲਣ, ਲੇਕਿਨ ਇੱਕ ਦੂਜੇ ਨੂੰ ਸਲਾਮ ਨਾ ਕਰਨ ਅਤੇ ਨਾ ਹੀ ਗੱਲ-ਬਾਤ ਕਰਨ। ਇਨ੍ਹਾਂ ਦੋਵਾਂ ਵਿੱਚੋਂ ਉੱਤਮ (ਵਧੇਰੇ ਚੰਗਾ) ਵਿਅਕਤੀ ਉਹ ਹੈ ਜੋ ਰਿਸ਼ਤੇ ਨੂੰ ਦੁਬਾਰਾ ਸਹੀ ਕਰਦਾ ਹੈ ਅਤੇ ਅੱਗੇ ਵੱਧ ਕੇ ਸਲਾਮ ਕਰਦਾ ਹੈ। ਧਿਆਨ ਰਹੇ ਕਿ ਇੱਥੇ ਬੋਲ-ਚਾਲ ਬੰਦ ਕਰਨ ਤੋਂ ਮੁਰਾਦ ਆਪਣੇ ਨਿਜੀ ਹਿੱਤਾਂ ਖਾਤਰ ਬੋਲ-ਚਾਲ ਬੰਦ ਕਰਨਾ ਹੈ। ਰਹੀ ਗੱਲ ਅੱਲਾਹ ਤਆਲਾ ਦੇ ਹੱਕ ਖਾਤਰ ਬੋਲ-ਚਾਲ ਬੰਦ ਕਰਨ ਦੀ, ਜਿਵੇਂ ਅੱਲਾਹ ਅਤੇ ਉਸਦੇ ਰਸੂਲ ﷺ ਦੁਆਰਾ ਗੁਨਾਹਗਾਰਾਂ, ਬਿੱਦਤੀਆਂ (ਦੀਨ ਵਿੱਚ ਨਵਾਂ ਤਰੀਕਾ ਘੜ੍ਹਨ ਵਾਲਿਆਂ) ਅਤੇ ਬੁਰੇ ਸਾਥੀਆਂ ਨਾਲ ਬੋਲ-ਚਾਲ ਬੰਦ ਕਰਨ ਦੀ, ਤਾਂ ਇਸ ਵਿੱਚ ਸਮੇਂ ਦੀ ਕੋਈ ਕੈਦ ਨਹੀਂ ਹੁੰਦੀ। ਇਸ ਦਾ ਸਬੰਧ ਤਾਂ ਬੋਲ-ਚਾਲ ਬੰਦ ਕਰਨ ਦੇ ਪਿੱਛੇ ਦੇ ਕਾਰਨ ਨਾਲ ਹੁੰਦਾਹੈ। ਜਿਵੇਂ ਹੀ ਉਹ ਕਾਰਨ ਖਤਮ ਹੋ ਜਾਂਦਾ ਹੈ, ਬੋਲ-ਚਾਲ ਬੰਦ ਕਰਨ ਦਾ ਸਿਲਸਲਾ ਵੀ ਖਤਮ ਹੋ ਜਾਂਦਾ ਹੈ।

Source
متفق عليه
Download image

Saved at original quality