Hadith for the World
Tap the image to view it full size
Virtues and Manners

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 55 languages
«ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਸੀਂ ਸੱਚ ਬੋਲਣਾ ਲਾਜ਼ਮੀ ਕਰ ਲਵੋ। ਕਿਉਂਕਿ ਸੱਚਾਈ ਨੇਕੀ ਦਾ ਰਾਹ ਦਿਖਾਉਂਦੀ ਹੈ ਅਤੇ ਨੇਕੀ ਜੰਨਤ ਵੱਲ ਲੈ ਜਾਂਦੀ ਹੈ। ਆਦਮੀ ਹਮੇਸ਼ਾ ਸੱਚ ਬੋਲਦਾ ਰਹਿੰਦਾ ਹੈ ਅਤੇ ਸੱਚ ਬੋਲਣ ਦਾ ਹੀ ਇਰਾਦਾ ਰੱਖਦਾ ਹੈ, ਨਤੀਜੇ ਵਜੋਂ ਉਹ ਅੱਲਾਹ ਤਆਲਾ ਦੇ ਕੋਲ 'ਸਿੱਦੀਕ' (ਅਤਿ ਸੱਚਾ) ਲਿਖ ਦਿੱਤਾ ਜਾਂਦਾ ਹੈ। ਅਤੇ ਤੁਸੀਂ ਝੂਠ ਤੋਂ ਬਚੋ, ਕਿਉਂਕਿ ਝੂਠ ਗੁਨਾਹ ਦਾ ਰਾਹ ਦਿਖਾਉਂਦਾ ਹੈ ਅਤੇ ਗੁਨਾਹ ਜਹੰਨਮ ਵੱਲ ਲੈ ਜਾਂਦਾ ਹੈ। ਆਦਮੀ ਹਮੇਸ਼ਾ ਝੂਠ ਬੋਲਦਾ ਰਹਿੰਦਾ ਹੈ ਅਤੇ ਝੂਠ ਬੋਲਣ ਦਾ ਹੀ ਇਰਾਦਾ ਰੱਖਦਾ ਹੈ, ਨਤੀਜੇ ਵਜੋਂ ਉਹ ਅੱਲਾਹ ਤਆਲਾ ਦੇ ਕੋਲ 'ਕੱਜ਼ਾਬ' (ਅਤਿ ਝੂਠਾ) ਲਿਖ ਦਿੱਤਾ ਜਾਂਦਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਸੱਚ ਬੋਲਣ ਦਾ ਹੁਕਮ ਦਿੱਤਾ ਅਤੇ ਦੱਸਿਆ ਕਿ ਸੱਚ ਬੋਲਣ ਦੀ ਪਾਬੰਦੀ ਇਨਸਾਨ ਨੂੰ ਲਗਾਤਾਰ ਚੰਗੇ ਕੰਮ ਕਰਨ ਵੱਲ ਲੈ ਜਾਂਦੀ ਹੈ ਅਤੇ ਲਗਾਤਾਰ ਚੰਗੇ ਕੰਮ ਕਰਨ ਦੀ ਆਦਤ ਇਨਸਾਨ ਨੂੰ ਜੰਨਤ ਤੱਕ ਲੈ ਜਾਂਦੀ ਹੈ। ਇਨਸਾਨ ਜਦੋਂ ਲੁਕ ਕੇ ਅਤੇ ਖੁਲ੍ਹੇ-ਆਮ ਸੱਚ ਬੋਲਣ ਦੀ ਪਾਬੰਦੀ ਕਰਦਾ ਹੈ, ਤਾਂ "ਸਿੱਦੀਕ" ਨਾਂ ਦਾ ਹੱਕਦਾਰ ਬਣ ਜਾਂਦਾ ਹੈ, ਜਿਸਦਾ ਦਾ ਅਰਥ ਹੈ, ਬਹੁਤ ਜ਼ਿਆਦਾ ਸੱਚ ਬੋਲਣ ਵਾਲਾ। ਇਸਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਝੂਠ ਤੋਂ ਖ਼ਬਰਦਾਰ ਕੀਤਾ। ਕਿਉਂਕਿ ਝੂਠ ਇਨਸਾਨ ਨੂੰ ਸਿੱਧੇ ਰਾਹ ਤੋਂ ਹਟਾ ਦਿੰਦਾ ਹੈ ਅਤੇ ਬੁਰਾਈ, ਫਸਾਦ ਤੇ ਗੁਨਾਹਾਂ ਵੱਲ ਲੈ ਜਾਂਦਾ ਹੈ ਅਤੇ ਇਸ ਤਰ੍ਹਾਂ ਉਸਨੂੰ ਜਹੰਨਮ (ਨਰਕ) ਤੱਕ ਪਹੁੰਚਾ ਦਿੰਦਾ ਹੈ। ਇਨਸਾਨ ਜਦੋਂ ਲਗਾਤਾਰ ਤੇ ਵੱਧ ਤੋਂ ਵੱਧ ਝੂਠ ਬੋਲਦਾ ਰਹਿੰਦਾ ਹੈ, ਤਾਂ ਅੱਲਾਹ ਦੇ ਕੋਲ ਝੂਠਿਆਂ ਵਿੱਚੋਂ ਲਿਖ ਦਿੱਤਾ ਜਾਂਦਾ ਹੈ।

Source
متفق عليه
Download image

Saved at original quality