Hadith for the World
Tap the image to view it full size
Virtues and Manners

ਸਾਅਦ ਬਿਨ ਅਬੀ ਵੱਕਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:

Available in 66 languages
«ਸਾਅਦ ਬਿਨ ਅਬੀ ਵੱਕਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਬੇਸ਼ੱਕ ਅੱਲਾਹ ਉਸ ਬੰਦੇ ਨੂੰ ਪਿਆਰ ਕਰਦਾ ਹੈ ਜੋ ਪਰਹੇਜ਼ਗਾਰ, ਦਿਲ ਦਾ ਧਨੀ ਅਤੇ ਨਿਮਰਤਾ ਨਾਲ ਲੁਕ ਕੇ ਰਹਿਣ ਵਾਲਾ ਹੋਵੇ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਦੇ ਹਨ ਕਿ ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਆਪਣੇ ਕੁੱਝ ਬੰਦਿਆਂ ਨਾਲ ਮੁਹੱਬਤ ਕਰਦਾ ਹੈ। ਉਨ੍ਹਾਂ (ਅੱਲਾਹ ਦੇ ਪਿਆਰੇ ਬੰਦਿਆਂ) ਵਿੱਚੋਂ ਇੱਕ "ਪਰਹੇਜ਼ਗਾਰ" (ਮੁਤੱਕੀ) ਹੈ: ਭਾਵ ਜੋ ਅੱਲਾਹ ਦੇ ਹੁਕਮਾਂ ਦਾ ਪਾਲਣ ਕਰਦਾ ਹੈ ਅਤੇ ਉਸ ਦੀਆਂ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਦਾ ਹੈ। ਅਤੇ ਅੱਲਾਹ ਉਸ ਬੇਨਿਆਜ਼ (ਦਿਲ ਦੇ ਧਨੀ) ਬੰਦੇ ਨਾਲ ਮੁਹੱਬਤ ਕਰਦਾ ਹੈ: ਜੋ ਲੋਕਾਂ ਤੋਂ ਬੇਨਿਆਜ਼ ਰਹਿੰਦਾ ਹੈ ਤੇ ਸਿਰਫ਼ ਅੱਲਾਹ 'ਤੇ ਹੀ ਭਰੋਸਾ ਰੱਖਦਾ ਹੈ, ਉਸਤੋਂ ਇਲਾਵਾ ਕਿਸੇ ਹੋਰ ਵੱਲ ਧਿਆਨ ਨਹੀਂ ਕਰਦਾ। ਅੱਲਾਹ ਆਪਣੇ ਉਸ ਗੁਮਨਾਮ ਬੰਦੇ ਨਾਲ ਵੀ ਮੁਹੱਬਤ ਕਰਦਾ ਹੈ: ਜੋ ਸਧਾਰਨ ਤੇ ਨਿਮਰ ਹੋਵੇ, ਆਪਣੇ ਰੱਬ ਦੀ ਇਬਾਦਤ ਵਿੱਚ ਰੁਝਿਆ ਰਹਿੰਦਾ ਹੋਵੇ, ਆਪਣੇ ਦੀਨ ਤੇ ਦੁਨੀਆ ਦੇ ਲਾਭਦਾਇਕ ਕੰਮਾਂ ਵਿੱਚ ਲਗਿਆ ਰਹਿੰਦਾ ਹੋਵੇ, ਅਤੇ ਜਿਸ ਨੂੰ ਕੋਈ ਫ਼ਰਕ ਨਾ ਪਵੇ ਕਿ ਕੋਈ ਉਸ ਨੂੰ ਜਾਣੇ ਜਾਂ ਉਸ ਦੀ ਤਾਰੀਫ਼ ਕਰੇ।

Source
رواه مسلم
Download image

Saved at original quality