Hadith for the World
Tap the image to view it full size
Virtues and Manners

ਮੁਆਵਿਆ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:

Available in 66 languages
«ਮੁਆਵਿਆ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜਿਸ ਦੇ ਨਾਲ ਅੱਲਾਹ ਤਆਲਾ ਭਲਾ ਕਰਨਾ ਚਾਹੁੰਦਾ ਹੈ, ਉਸ ਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ। ਮੈਂ ਤਾਂ ਸਿਰਫ ਵੰਡਣ ਵਾਲਾ ਹਾਂ, ਦੇਣ ਵਾਲਾ ਤਾਂ ਅੱਲਾਹ ਹੀ ਹੈ।ਇਹ ਉੱਮਤ ਅੱਲਾਹ ਦੇ ਹੁਕਮ (ਦੀਨ) 'ਤੇ ਕਾਇਮ ਰਹੇਗੀ; ਇਸ ਦੇ ਵਿਰੋਧੀ ਇਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ, ਇੱਥੋ ਤੱਕ ਕਿ ਅੱਲਾਹ ਦਾ ਫ਼ੈਸਲਾ (ਕਿਆਮਤ) ਆ ਜਾਵੇਗਾ।”»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਜਿਸ ਦੇ ਨਾਲ ਭਲਾਈ ਕਰਨ ਦਾ ਇਰਾਦਾ ਕਰਦਾ ਹੈ, ਤਾਂ ਉਸਨੂੰ ਆਪਣੇ ਦੀਨ (ਧਰਮ) ਦੀ ਸਮਝ ਬਖ਼ਸ਼ਦਾ ਹੈ। ਇਹ ਵੀ ਦੱਸਿਆ ਕਿ ਅੱਲਾਹ ਦੇ ਨਬੀ ﷺ ਤਾਂ ਕੇਵਲ ਵੰਡਣ ਵਾਲੇ ਹਨ — ਜੋ ਅੱਲਾਹ ਤਆਲਾ ਦੀ ਬਖਸ਼ੀ ਰੋਜ਼ੀ, ਇਲਮ (ਗਿਆਨ) ਆਦਿ ਮਿਹਰਾਂ ਨੂੰ ਲੋਕਾਂ ਵਿੱਚ ਵੰਡਦੇ ਹਨ। ਜਦੋਂ ਕਿ ਅਸਲ ਵਿੱਚ ਦੇਣ ਵਾਲਾ ਤਾਂ ਅੱਲਾਹ ਹੀ ਹੈ। ਉਸ ਤੋਂ ਇਲਾਵਾ ਬਾਕੀ ਸਭ ਤਾਂ ਸਾਧਨ ਹਨ ਜੋ ਅੱਲਾਹ ਦੇ ਹੁਕਮ ਦੇ ਬਗੈਰ ਕਿਸੇ ਨੂੰ ਕੋਈ ਫਾਇਦਾ ਨਹੀਂ ਦੇ ਸਕਦੇ। ਅੱਗੇ ਆਪ ﷺ ਨੇ ਦੱਸਿਆ ਕਿ ਇਹ ਉੱਮਤ ਕਿਆਮਤ ਦੇ ਦਿਨ ਤੱਕ ਅੱਲਾਹ ਦੇ ਦੀਨ 'ਤੇ ਕਾਇਮ (ਡਟੀ) ਰਹੇਗੀ ਅਤੇ ਇਸਦੇ ਵਿਰੋਧੀ ਇਸਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ।

Source
متفق عليه
Download image

Saved at original quality