Hadith for the World
Tap the image to view it full size
Virtues and Manners

ਅਬੁ-ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 65 languages
«ਅਬੁ-ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਕੀ ਮੈਂ ਤੁਹਾਨੂੰ ਸਭ ਤੋਂ ਭੈੜੇ ਵੱਡੇ ਗੁਨਾਹਾਂ ਬਾਰੇ ਨਾ ਦੱਸਾਂ?" ਇਹ ਗੱਲ ਆਪ ﷺ ਨੇ ਤਿੰਨ ਵਾਰ ਦੁਹਰਾਈ। ਲੋਕਾਂ ਨੇ ਕਿਹਾ: ਜ਼ਰੂਰ, ਹੇ ਅੱਲਾਹ ਦੇ ਰਸੂਲ! ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਦੇ ਨਾਲ ਸ਼ਿਰਕ ਕਰਨਾ ਅਤੇ ਮਾਪਿਆਂ ਦੀ ਨਾਫਰਮਾਨੀ ਕਰਨਾ।" ਇਹ ਕਹਿੰਦੇ ਹੋਏ ਆਪ ﷺ ਟੇਕ ਲਗਾ ਕੇ ਬੈਠੇ ਸਨ, ਲੇਕਿਨ ਫੇਰ ਸਿਧੇ ਹੋ ਕੇ ਬੈਠੇ ਤੇ ਫਰਮਾਇਆ: "ਖ਼ਬਰਦਾਰ! ਝੂਠੀ ਗੱਲ ਕਹਿਣਾ (ਵੀ ਵੱਡਾ ਗੁਨਾਹ ਹੈ)।" ਆਪ ﷺ ਇਸ ਗੱਲ ਨੂੰ ਇੰਨੀ ਵਾਰੀ ਦੁਹਰਾਉਂਦੇ ਰਹੇ ਕਿ ਅਸੀਂ ਕਿਹਾ: ਕਾਸ਼ ਆਪ ﷺ ਖਮੋਸ਼ ਹੋ ਜਾਣ।»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਆਪਣੇ ਸਾਥੀਆਂ (ਸਹਾਬੀਆਂ) ਨੂੰ ਸਭ ਤੋਂ ਵੱਡੇ ਗੁਨਾਹਾਂ ਬਾਰੇ ਦੱਸਦੇ ਹੋਏ ਇਨ੍ਹਾਂ ਤਿੰਨ ਵੱਡੇ ਗੁਨਾਹਾਂ ਦਾ ਜ਼ਿਕਰ ਕੀਤਾ: 1- ਅੱਲਾਹ ਦਾ ਸ਼ਰੀਕ (ਸਾਂਝੀ) ਬਣਾਉਣਾ: ਸ਼ਿਰਕ ਨਾਮ ਹੈ ਕਿਸੇ ਵੀ ਇਬਾਦਤ ਨੂੰ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕਰਨ ਅਤੇ ਗ਼ੈਰਉੱਲਾਹ (ਅੱਲਾਹ ਤੋਂ ਇਲਾਵਾ ਕਿਸੇ ਹੋਰ) ਨੂੰ ਉਲੂਹੀਅਤ (ਇਕਲੌਤਾ ਇਸ਼ਟ ਹੋਣ), ਰਬੂਬੀਅਤ ( ਇਕਲੌਤਾ ਰੱਬ ਹੋਣ) ਅਤੇ ਨਾਵਾਂ ਤੇ ਸਿਫਤਾਂ ਵਿੱਚ ਅੱਲਾਹ ਦੇ ਬਰਾਬਰ ਬਣਾ ਦੇਣਾ। 2- ਮਾਪਿਆਂ ਦੀ ਨਾਫਰਮਾਨੀ (ਅਣਆਗਿਆਕਾਰੀ): ਭਾਵ ਮਾਂ-ਬਾਪ ਨੂੰ ਕਿਸੇ ਬੋਲ ਜਾਂ ਕੰਮ ਦੁਆਰਾ ਜਾਂ ਉਨ੍ਹਾਂ ਨਾਲ ਚੰਗਾ ਵਿਹਾਰ ਨਾ ਕਰ ਕੇ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਤਕਲੀਫ ਦੇਣਾ। 3- ਝੂਠ ਬੋਲਣਾ, ਜਿਸ ਵਿੱਚ ਝੂਠੀ ਗਵਾਹੀ ਦੇਣਾ ਵੀ ਸ਼ਾਮਲ ਹੈ: ਇਸ ਤੋਂ ਮੁਰਾਦ ਹਰ ਉਹ ਘੜ੍ਹੀ ਹੋਈ ਤੇ ਝੂਠੀ ਗੱਲ ਹੈ, ਜਿਸ ਦਾ ਉਦੇਸ਼ ਕਿਸੇ ਦਾ ਮਾਲ (ਧਨ) ਹੜੱਪਣਾ ਜਾਂ ਕਿਸੇ ਦੀ ਬੇਇੱਜ਼ਤੀ ਕਰਨਾ ਆਦਿ ਹੋਵੇ। ਅੱਲਾਹ ਦੇ ਨਬੀ ﷺ ਨੇ ਝੂਠ ਬੋਲਣ ਤੋਂ ਬਾਰ-ਬਾਰ ਚੇਤਾਵਨੀ ਦੇ ਕੇ ਇਹ ਸਮਝਾਇਆ ਕਿ ਝੂਠ ਇੱਕ ਬੁਰੀ ਚੀਜ਼ ਹੈ ਅਤੇ ਸਮਾਜ ਉੱਤੇ ਇਸ ਦੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ। ਆਪ ﷺ ਨੇ ਝੂਠ ਬੋਲਣ ਤੋਂ ਇੰਨੀ ਵਾਰ ਸਾਵਧਾਨ ਕੀਤਾ ਕਿ ਸਹਾਬੀਆਂ ਨੇ ਆਪ ﷺ ਦੀ ਪਰੇਸ਼ਾਨੀ ਨੂੰ ਦੇਖ ਕੇ ਕਿਹਾ ਕਿ ਕਾਸ਼ ਆਪ ﷺ ਖਮੋਸ਼ ਹੋ ਜਾਂਦੇ!

Source
متفق عليه
Download image

Saved at original quality