Hadith for the World
Tap the image to view it full size
Virtues and Manners

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:

Available in 62 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਵਿਧਵਾਵਾਂ ਅਤੇ ਮਸਕੀਨਾਂ (ਗਰੀਬਾਂ) ਲਈ ਭੱਜ-ਦੌੜ ਕਰਨ ਵਾਲਾ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਵਾਂਗ ਹੈ ਜਾਂ ਰਾਤ ਨੂੰ ਉੱਠ ਕੇ ਨਮਾਜ਼ ਪੜ੍ਹਨ ਵਾਲੇ ਤੇ ਦਿਨ ਵਿੱਚ ਰੋਜ਼ਾ ਰੱਖਣ ਵਾਲੇ ਵਾਂਗ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ਦੱਸਦੇ ਹਨ ਕਿ ਜੋ ਵਿਅਕਤੀ ਕਿਸੇ ਅਜਿਹੀ ਔਰਤ ਦੀ ਦੇਖਭਾਲ ਕਰੇ, ਜਿਸ ਦਾ ਪਤੀ ਮਰ ਗਿਆ ਹੋਵੇ ਤੇ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਾ ਹੋਵੇ, ਇਸੇ ਤਰ੍ਹਾਂ ਕਿਸੇ ਜ਼ਰੂਰਤਮੰਦ ਗਰੀਬ ਦੀ ਮਦਦ ਲਈ ਅੱਗੇ ਆਵੇ ਅਤੇ ਅਜਿਹੇ ਲੋਕਾਂ 'ਤੇ ਇਸ ਉਮੀਦ ਨਾਲ ਖਰਚ ਕਰੇ ਕਿ ਇਸ ਦਾ ਬਦਲਾ ਉਸਨੂੰ ਅੱਲਾਹ ਕੋਲ ਮਿਲਣ ਵਾਲਾ ਹੈ, ਤਾਂ ਉਹ ਅਜਰ (ਇਨਾਮ) ਦੇ ਮਾਮਲੇ ਵਿੱਚ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਜਾਂ ਬਿਨਾ ਥੱਕੇ ਤਹੱਜਦ (ਦੇਰ ਰਾਤ) ਦੀ ਨਮਾਜ਼ ਪੜ੍ਹਨ ਵਾਲੇ ਤੇ ਬਿਲਾਨਾਗ਼ਾ (ਬਿਨਾ ਛੱਡੇ) ਲਗਾਤਾਰ ਰੋਜ਼ਾ ਰੱਖਣ ਵਾਲੇ ਦੇ ਬਰਾਬਰ ਹੈ।

Source
متفق عليه
Download image

Saved at original quality