Hadith for the World
Tap the image to view it full size
Seerah and History

ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 56 languages
«ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਪਰਦੇ ਵਾਲੀ ਕਵਾਰੀ ਕੁੜੀ ਤੋਂ ਵੀ ਵੱਧ ਹਯਾ ਵਾਲੇ ਸਨ। ਇਸ ਲਈ, ਜਦੋਂ ਵੀ ਕੋਈ ਅਜਿਹੀ ਚੀਜ਼ ਵੇਖਦੇ, ਜਿਸਨੂੰ ਨਾਪਸੰਦ ਕਰਦੇ, ਤਾਂ ਅਸੀਂ ਉਸਨੂੰ ਆਪ ﷺ ਦੇ ਚਿਹਰੇ ਤੋਂ ਪਛਾਣ ਲੈਂਦੇ ਸੀ।»

Meaning translation ·

Explanation

The meaning in a few plain lines

ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਅੱਲਾਹ ਦੇ ਨਬੀ ﷺ ਕਵਾਰੀ ਕੁੜੀ, ਜੋ ਮਰਦਾਂ ਦੇ ਨਾਲ ਨਾ ਰਹੀ ਹੋਵੇ ਅਤੇ ਘਰ ਦੀ ਚਾਰ-ਦੀਵਾਰੀ ਵਿੱਚ ਰਹਿੰਦੀ ਹੋਵੇ, ਨਾਲੋਂ ਵੀ ਵੱਧ ਹਯਾ (ਸ਼ਰਮ/ਲਾਜ) ਵਾਲੇ ਸਨ। ਆਪ ﷺ ਦੇ ਹੱਦ ਨਾਲੋਂ ਵੱਧ ਹਯਾ ਵਾਲੇ ਹੋਣ ਦੀ ਇੱਕ ਮਿਸਾਲ ਇਹ ਹੈ ਕਿ ਜਦੋਂ ਆਪ ﷺ ਕਿਸੇ ਚੀਜ਼ ਨੂੰ ਨਾਪਸੰਦ ਕਰਦੇ, ਤਾਂ ਕੁੱਝ ਬੋਲਦੇ ਨਹੀਂ ਸਨ। ਬਸ ਆਪ ﷺ ਦਾ ਚਿਹਰਾ ਬਦਲ ਜਾਂਦਾ ਸੀ। ਆਪ ﷺ ਦਾ ਚਿਹਰਾ ਵੇਖ ਕੇ ਸਹਾਬੀ ਸਮਝ ਜਾਂਦੇ ਸਨ ਕਿ ਆਪ ਇਸ ਚੀਜ਼ ਨੂੰ ਨਾਪਸੰਦ ਕਰ ਰਹੇ ਹਨ।

Source
متفق عليه
Download image

Saved at original quality