Hadith for the World
Tap the image to view it full size
Virtues and Manners

ਜਾਬਿਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:

Available in 71 languages
«ਜਾਬਿਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਅੱਲਾਹ ਉਸ ਵਿਅਕਤੀ 'ਤੇ ਰਹਿਮ ਕਰੇ, ਜੋ ਵੇਚਣ ਵੇਲੇ, ਖਰੀਦਣ ਵੇਲੇ, ਅਤੇ ਉਧਾਰੀ ਵਾਪਸ ਲੈਣ ਵੇਲੇ ਨਰਮੀ ਵਿਖਾਉਂਦਾ ਹੈ।"»

Meaning translation ·

Explanation

The meaning in a few plain lines

ਨਬੀ ﷺ ਨੇ ਹਰ ਉਸ ਵਿਅਕਤੀ ਲਈ ਰਹਿਮ ਦੀ ਦੁਆ ਕੀਤੀ ਜੋ ਵੇਚਣ ਜਾਂ ਖਰੀਦਣ ਵੇਲੇ ਨਰਮੀ ਤੇ ਦਰਿਆ-ਦਿਲੀ ਨਾਲ ਪੇਸ਼ ਆਉਂਦਾ ਹੈ। ਇਸ ਲਈ ਉਹ ਵੇਚਣ ਵੇਲੇ ਖਰੀਦਦਾਰ ਨਾਲ ਕੀਮਤ (ਰੇਟ) ਦੇ ਮਾਮਲੇ ਵਿੱਚ ਸਖ਼ਤੀ ਨਹੀਂ ਕਰਦਾ ਅਤੇ ਚੰਗੇ ਵਿਵਹਾਰ ਨਾਲ ਪੇਸ਼ ਆਉਂਦਾ ਹੈ। ਇਸੇ ਪ੍ਰਕਾਰ ਖਰੀਦਣ ਵੇਲੇ ਵੀ ਨਰਮੀ, ਦਯਾ ਅਤੇ ਖੁੱਲ੍ਹਾ ਦਿਲ ਰੱਖਦਾ ਹੈ ਅਤੇ ਨਾ ਹੀ ਉਸ ਦੀ ਕੀਮਤ ਵਿੱਚ ਨਜਾਇਜ਼ ਖਟੌਤੀ ਕਰਦਾ ਹੈ। ਇਸੇ ਪ੍ਰਕਾਰ ਜਦੋਂ ਆਪਣਾ ਕਰਜ਼ਾ ਵਾਪਸ ਮੰਗਦਾ ਹੈ ਤਾਂ ਨਰਮੀ ਦਿਖਾਉਂਦਾ ਹੈ; ਗਰੀਬ ਜਾਂ ਮੁਥਾਜ ਉੱਤੇ ਸਖ਼ਤੀ ਨਹੀਂ ਕਰਦਾ, ਸਗੋਂ ਨਰਮੀ ਤੇ ਇਨਸਾਫ ਨਾਲ ਮੰਗ ਕਰਦਾ ਹੈ ਅਤੇ ਲੋੜਵੰਦ ਨੂੰ ਮੁਹਲਤ ਵੀ ਦਿੰਦਾ ਹੈ।

Source
رواه البخاري
Download image

Saved at original quality