Hadith for the World
Tap the image to view it full size
The Creed

ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 66 languages
«ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਜ਼ੁਲਮ ਕਰਨ ਵਾਲੇ ਨੂੰ ਮੌਕਾ ਦਿੰਦਾ ਰਹਿੰਦਾ ਹੈ, ਲੇਕਿਨ ਜਦੋਂ ਉਸ ਨੂੰ ਫੜਦਾ ਹੈ ਤਾਂ ਫੇਰ ਛੱਡਦਾ ਨਹੀਂ।" ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَكَذَلِكَ أَخْذُ رَبِّكَ إِذَا أَخَذَ الْقُرَى وَهِيَ ظَالِمَةٌ إِنَّ أَخْذَهُ أَلِيمٌ شَدِيدٌ} "ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁੱਖਦਾਈ ਤੇ ਕਰੜੀ ਹੁੰਦੀ ਹੈ।" [ਸੂਰਤ ਹੂਦ: 102]»

Meaning translation ·

Explanation

The meaning in a few plain lines

ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਗੁਨਾਹ, ਸ਼ਿਰਕ ਅਤੇ ਲੋਕਾਂ ਦੇ ਹੱਕ ਮਾਰ ਕੇ ਜ਼ੁਲਮ ਦੇ ਰਾਹ 'ਤੇ ਅੱਗੇ ਵੱਧਣ ਤੋਂ ਸਾਵਧਾਨ ਕਰ ਰਹੇ ਹਨ। ਕਿਉਂਕਿ ਅੱਲਾਹ ਤਆਲਾ ਜ਼ਾਲਮ ਨੂੰ ਤੁਰੰਤ ਸਜ਼ਾ ਦੇਣ ਦੇ ਬਜਾਏ ਮੌਕਾ ਤੇ ਢੀਲ ਦਿੰਦਾ ਹੈ ਅਤੇ ਉਸ ਦੀ ਉਮਰ ਤੇ ਧਨ-ਦੌਲਤ ਨੂੰ ਵਧਾਉਂਦਾ ਰਹਿੰਦਾ ਹੈ। ਲੇਕਿਨ ਜੇਕਰ ਉਹ ਤੌਬਾ ਨਹੀਂ ਕਰਦਾ, ਤਾਂ ਅੱਲਾਹ ਉਸਨੂੰ ਫੜ ਲੈਂਦਾ ਹੈ ਅਤੇ ਛੱਡਦਾ ਨਹੀਂ ਹੈ। ਕਿਉਂਕਿ ਉਸਦੇ ਗੁਨਾਹ ਬਹੁਤ ਜ਼ਿਆਦਾ ਹੋ ਚੁੱਕੇ ਹੁੰਦੇ ਹਨ। ਫੇਰ ਅੱਲਾਹ ਦੇ ਨਬੀ ﷺ ਨੇ ਇਹ ਆਇਤ ਪੜ੍ਹੀ: {وَكَذَلِكَ أَخْذُ رَبِّكَ إِذَا أَخَذَ الْقُرَى وَهِيَ ظَالِمَةٌ إِنَّ أَخْذَهُ أَلِيمٌ شَدِيدٌ} "ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁੱਖਦਾਈ ਤੇ ਕਰੜੀ ਹੁੰਦੀ ਹੈ।" [ਸੂਰਤ ਹੂਦ: 102]

Source
متفق عليه
Download image

Saved at original quality