Hadith for the World
Tap the image to view it full size
Virtues and Manners

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 65 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸੁਬਹਾਨ ਅੱਲਾਹ, ਅਲਹਮਦੁ ਲਿੱਲਾਹ, ਲਾ ਇਲਾਹਾ ਇੱਲੱਲਾਹ ਅਤੇ ਅੱਲਾਹੁ ਅਕਬਰ (ਅੱਲਾਹ ਪਾਕ-ਪਵਿੱਤਰ ਹੈ, ਸਾਰੀਆਂ ਤਾਰੀਫਾਂ ਅੱਲਾਹ ਲਈ ਹਨ, ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਅੱਲਾਹ ਸਭ ਤੋਂ ਵੱਡਾ ਹੈ।) ਕਹਿਣਾ ਮੇਰੀ ਲਈ ਉਨ੍ਹਾਂ ਸਾਰੀਆਂ ਚੀਜ਼ਾਂ ਨਾਲੋਂ ਬਿਹਤਰ ਹੈ ਜਿਨ੍ਹਾਂ 'ਤੇ ਸੂਰਜ ਚੜ੍ਹਦਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਇਨ੍ਹਾਂ ਮਹਾਨ ਸ਼ਬਦਾਂ ਰਾਹੀਂ ਅੱਲਾਹ ਤਆਲਾ ਦਾ ਜ਼ਿਕਰ (ਸਿਮਰਨ) ਕਰਨਾ ਦੁਨੀਆ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਨਾਲੋਂ ਬਿਹਤਰ ਹੈ; ਅਤੇ ਇਹ ਸ਼ਬਦ ਹਨ: "ਸੁਬਹਾਨ ਅੱਲਾਹ": ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਨੂੰ ਹਰ ਪ੍ਰਕਾਰ ਦੀ ਕਮੀ ਅਤੇ ਨੁਕਸ ਤੋਂ ਪਾਕ ਕਿਹਾ ਜਾਂਦਾ ਹੈ। "ਅਲਹਮਦੁ ਲਿੱਲਾਹ": ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਨਾਲ ਮੁਹੱਬਤ ਅਤੇ ਉਸਦਾ ਸਤਿਕਾਰ ਕਰਦੇ ਹੋਏ ਉਸਨੂੰ ਉਸ ਦੀਆਂ ਸਾਰੀਆਂ ਸਿਫ਼ਤਾਂ ਵਿੱਚ ਸੰਪੂਰਨ ਮੰਨਿਆ ਜਾਂਦਾ ਹੈ। "ਲਾ ਇਲਾਹਾ ਇੱਲੱਲਾਹ": ਇਸ ਤੋਂ ਭਾਵ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ/ਪੂਜਣਯੋਗ) ਨਹੀਂ ਹੈ। "ਅੱਲਾਹੁ ਅਕਬਰ": ਅੱਲਾਹ ਹਰ ਚੀਜ਼ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਹੈ।

Source
رواه مسلم
Download image

Saved at original quality