Hadith for the World
Tap the image to view it full size
Virtues and Manners

ਅਬੁ-ਸਈਦ ਖੁਦਰੀ (ਰਜ਼ੀਅਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 60 languages
«ਅਬੁ-ਸਈਦ ਖੁਦਰੀ (ਰਜ਼ੀਅਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਇੱਕ ਮਰਦ ਦੂਜੇ ਮਰਦ ਦੇ ਗੁਪਤ-ਅੰਗ ਨੂੰ ਨਾ ਵੇਖੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਦੇ ਗੁਪਤ-ਅੰਗ ਨੂੰ ਵੇਖੇ। ਇੱਕ ਮਰਦ ਦੂਜੇ ਮਰਦ ਨਾਲ ਇੱਕੋ ਕੱਪੜੇ ਵਿੱਚ ਨਾ ਲੇਟੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਨਾਲ ਇੱਕੋ ਕੱਪੜੇ ਵਿੱਚ ਲੇਟੇ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਇਸ ਗੱਲ ਤੋਂ ਮਨਾਹ ਕੀਤਾ ਹੈ ਕਿ ਕੋਈ ਮਰਦ ਦੂਜੇ ਮਰਦ ਦੇ ਲੁਕਾਉਣ ਵਾਲੇ ਹਿੱਸੇ (ਗੁਪਤ-ਅੰਗ) ਨੂੰ ਵੇਖੇ ਜਾਂ ਕੋਈ ਔਰਤ ਕਿਸੇ ਦੂਜੀ ਔਰਤ ਦੇ ਲੁਕਾਉਣ ਵਾਲੇ ਹਿੱਸੇ (ਗੁਪਤ-ਅੰਗ) ਨੂੰ ਵੇਖੇ। ਹਦੀਸ ਵਿੱਚ ਆਏ ਅਰਬੀ ਸ਼ਬਦ "العورة" ਤੋਂ ਭਾਵ ਇਨਸਾਨ ਦੇ ਸ਼ਰੀਰ ਦਾ ਉਹ ਹਿੱਸਾ ਹੈ, ਜਿਸ ਦੇ ਖੁਲ ਜਾਣ 'ਤੇ ਸ਼ਰਮ ਆਉਂਦੀ ਹੈ। ਮਰਦ ਦੇ ਸ਼ਰੀਰ ਦਾ ਉਹ ਹਿੱਸਾ ਧੁੰਨੀ ਤੋਂ ਲੈ ਕੇ ਗੋਡਿਆਂ ਤੱਕ ਦਾ ਹਿੱਸਾ ਹੈ। ਜਦੋਂ ਕਿ ਔਰਤ ਦਾ ਪੂਰਾ ਸ਼ਰੀਰ ਹੀ ਅਜਨਬੀ (ਗੈਰ) ਮਰਦਾਂ ਅੱਗੇ ਲੁਕਾਉਣ ਯੋਗ ਹੈ। ਲੇਕਿਨ ਹੋਰਨਾਂ ਔਰਤਾਂ ਜਾਂ ਮਹਿਰਮ ਮਰਦਾਂ ਸਾਹਮਣੇ ਉਹ ਉਨ੍ਹਾਂ ਹਿੱਸਿਆਂ ਨੂੰ ਦਿਖਾ ਸਕਦੀ ਹੈ, ਜੋ ਆਮ ਤੌਰ ‘ਤੇ ਘਰ ਵਿੱਚ ਕੰਮ ਕਰਦੇ ਹੋਏ ਦਿਖਾਈ ਦਿੰਦੇ ਹਨ। ਅੱਲਾਹ ਦੇ ਨਬੀ ﷺ ਨੇ ਇਸ ਗੱਲ ਤੋਂ ਵੀ ਮਨਾਹ ਕੀਤਾ ਹੈ ਕਿ ਕੋਈ ਮਰਦ ਕਿਸੇ ਦੂਜੇ ਮਰਦ ਨਾਲ ਨੰਗਾ ਹੋ ਕੇ ਇੱਕੋ ਕੱਪੜੇ ਜਾਂ ਇੱਕੋ ਚਾਦਰ ਦੇ ਨੀਚੇ ਰਹੇ ਜਾਂ ਫੇਰ ਕੋਈ ਔਰਤਾਂ ਦੂਜੀ ਔਰਤ ਨਾਲ ਇੱਕੋ ਕੱਪੜੇ ਜਾਂ ਇੱਕੋ ਚਾਦਰ ਹੇਠ ਨੰਗੀ ਹੋ ਕੇ ਰਹੇ। ਕਿਉਂਕਿ ਇਹ ਇੱਕ-ਦੂਜੇ ਦੇ ਗੁਪਤ-ਅੰਗ ਨੂੰ ਛੂਹਣ ਦਾ ਕਾਰਨ ਬਣ ਸਕਦਾ ਹੈ ਅਤੇ ਛੂਹਣਾ ਵੀ ਵੇਖਣ ਵਾਂਗ ਮਨਾਹ ਹੈ। ਸਗੋਂ ਇਸਦੀ ਮਨਾਹੀ ਉਸ ਨਾਲੋਂ ਵੱਧ ਸਖਤ ਹੈ, ਕਿਉਂਕਿ ਇਸ ਨਾਲ ਕਈ ਗੁਣਾ ਵੱਡੀਆਂ ਬੁਰਾਈਆਂ ਸਾਹਮਣੇ ਆ ਸਕਦੀਆਂ ਹਨ।

Source
رواه مسلم
Download image

Saved at original quality