Hadith for the World

All hadiths

The complete card collection, filter by chapter

655 hadiths

ਉਮਰ ਬਿਨ ਖ਼ਤਾਬ ਰਜ਼ੀਅੱਲਾਹ ਅਨਹੁ ਤੋਂ ਰਿਆਇਤ ਹੈ, ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜੇ ਤੁਸੀਂ ਅੱਲਾਹ 'ਤੇ ਉਸ ਤਰੀਕੇ ਦਾ ਭਰੋਸਾ ਕਰਨ ਲੱਗ ਜਾਵੋਂ, ਜਿਸ ਤਰੀਕੇ ਦਾ ਭਰੋਸਾ ਕਰਨ ਦਾ ਉਸ ਦਾ ਹੱਕ ਬਣਦਾ ਹੈ, ਤਾਂ ਉਹ ਤੁਹਾਨੂੰ ਉਸੇ ਤਰੀਕੇ ਨਾਲ ਰਿਜ਼ਕ (ਰੋਜ਼ੀ-ਰੋਟੀ) ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ। ਉਹ ਪੰਛੀ ਸਵੇਰੇ ਖਾਲੀ ਪੇਟ ਨਿੱਕਲਦੇ ਹਨ ਅਤੇ ਸ਼ਾਮ ਨੂੰ ਪੇਟ ਭਰ ਕੇ ਵਾਪਸ ਆਉਂਦੇ ਹਨ।"رواه الترمذي وابن ماجه وأحمد
عن أبي هريرة رضي الله عنه قال: سمعت رسول الله صلى الله عليه وسلم يقول: «ما نهيتكم عنه فاجتنبوه، وما أمرتكم به فأْتُوا منه ما استطعتم، فإنما أَهلَكَ الذين من قبلكم كثرةُ مسائلهم واختلافهم على أنبيائهم».متفق عليه
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਨੇ ਕਿਸੇ ਮੋਮਿਨ ਦੀ ਦੁਨੀਆ ਦੀ ਪਰੇਸ਼ਾਨੀਆਂ ਵਿੱਚੋਂ ਕੋਈ ਪਰੇਸ਼ਾਨੀ ਦੂਰ ਕੀਤੀ, ਅੱਲਾਹ ਤਆਲਾ ਕਿਆਮਤ ਦੇ ਦਿਨ ਉਸ ਦੀਆਂ ਪਰੇਸ਼ਾਨੀਆਂ ਵਿੱਚੋਂ ਕਿਸੇ ਇੱਕ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ। ਜਿਸ ਨੇ ਤੰਗੀ ਵਿੱਚ ਫਸੇ ਵਿਅਕਤੀ ਨਾਲ ਆਸਾਨੀ ਕੀਤੀ, ਅੱਲਾਹ ਉਸ ਨਾਲ ਦੁਨੀਆ ਅਤੇ ਆਖ਼ਰਤ (ਪਰਲੋਕ) ਵਿੱਚ ਆਸਾਨੀ ਕਰੇਗਾ। ਜਿਸ ਨੇ ਕਿਸੇ ਮੁਸਲਿਮ ਦਾ ਔਗੁਣ ਲੁਕੋਇਆ, ਅੱਲਾਹ ਦੁਨੀਆ ਅਤੇ ਆਖ਼ਰਤ ਵਿੱਚ ਉਸ ਦੇ ਔਗੁਣ ਲੁਕੋਵੇਗਾ। ਅੱਲਾਹ ਤਆਲਾ ਆਪਣੇ ਬੰਦੇ ਦੀ ਮਦਦ ਕਰਦਾ ਰਹਿੰਦਾ ਹੈ ਜਦੋਂ ਤੱਕ ਕਿ ਉਹ ਬੰਦਾ ਆਪਣੇ ਭਰਾ ਦੀ ਮਦਦ ਕਰਦਾ ਰਹਿੰਦਾ ਹੈ। ਜੋ ਕੋਈ ਇਲਮ (ਗਿਆਨ) ਦੀ ਤਲਾਸ਼ ਵਿੱਚ ਕਿਸੇ ਰਾਹ 'ਤੇ ਤੁਰਦਾ ਹੈ, ਅੱਲਾਹ ਤਆਲਾ ਉਸ ਦੇ ਬਦਲੇ ਵਿੱਚ ਉਸ ਲਈ ਜੰਨਤ ਦਾ ਰਾਹ ਆਸਾਨ ਕਰ ਦਿੰਦਾ ਹੈ। ਜਦੋਂ ਕੋਈ ਕੌਮ (ਟੋਲਾ) ਅੱਲਾਹ ਦੇ ਕਿਸੇ ਘਰ ਵਿੱਚ ਇਕੱਠੀ ਹੋ ਕੇ ਅੱਲਾਹ ਦੀ ਕਿਤਾਬ (ਕੁਰਆਨ) ਨੂੰ ਪੜ੍ਹਦੀ ਹੈ ਅਤੇ ਆਪਸ ਵਿੱਚ ਸਮਝਦੀ ਤੇ ਸਮਝਾਉਂਦੀ ਹੈ, ਤਾਂ ਉਨ੍ਹਾਂ 'ਤੇ ਸਕੂਨ ਉੱਤਰਦਾ ਹੈ, (ਅੱਲਾਹ ਤਆਲਾ ਦੀ) ਮਿਹਰ ਉਨ੍ਹਾਂ ਨੂੰ ਢਕ ਲੈਂਦੀ ਹੈ ਅਤੇ ਅੱਲਾਹ ਆਪਣੇ ਕੋਲ ਮੌਜੂਦ ਫ਼ਰਿਸ਼ਤਿਆਂ ਵਿੱਚ ਉਨ੍ਹਾਂ ਦੀ ਚਰਚਾ ਕਰਦਾ ਹੈ। ਅਤੇ ਜਿਸਦਾ ਅਮਲ (ਕਰਮ) ਉਸ ਨੂੰ ਪਿੱਛੇ ਕਰ ਦੇਵੇ, ਉਸ ਦਾ ਵੰਸ਼ (ਨਸਲ) ਉਸ ਨੂੰ ਅੱਗੇ ਨਹੀਂ ਲਿਆ ਸਕਦਾ।"رواه مسلم
عن أبي هريرة رضي الله عنه قال: سمعت رسول الله صلى الله عليه وسلم يقول: «وَاللهِ إني لأَسْتَغْفِرُ اللهَ وأَتُوبُ إليهِ في اليومِ أَكْثَرَ من سَبْعِينَ مَرَّةً».رواه البخاري
ਹਜ਼ਰਤ ਅਗ਼ਰ (ਰਜ਼ੀਅੱਲਾਹੁ ਅਨਹੁ) ਜੋ ਕਿ ਹਜ਼ੂਰ ਅਕਦਸ ﷺ ਦੇ ਸਾਥੀਆਂ ਵਿੱਚੋਂ ਸਨ, ਉਹ ਫਰਮਾਂਦੇ ਹਨ ਕਿ ਰਸੂਲੁੱਲਾਹ ﷺ ਨੇ ਇਰਸ਼ਾਦ ਫਰਮਾਇਆ: "ਐ ਲੋਕੋ! ਅੱਲਾਹ ਤਆਲਾ ਵਲ ਤੌਬਾ ਕਰੋ, ਕਿਉਂਕਿ ਮੈਂ ਹਰ ਰੋਜ਼ ਉਸ ਵਲ ਸੌ ਵਾਰੀ ਤੌਬਾ ਕਰਦਾ ਹਾਂ।"رواه مسلم
ਅਬੁਜ਼ਰ ਰਜ਼ੀਅੱਲਾਹ ਅਨਹੁ ਤੋਂ ਰਿਵਾਇਤ ਹੈ ਕਿ: ਨਬੀ ਕਰੀਮ ﷺ ਆਪਣੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਕਹਿੰਦੇ ਹਨ ਕਿ ਉਸਨੇ ਫਰਮਾਇਆ: "ਹੇ ਮੇਰੇ ਬੰਦਿਓ! ਮੈਂ ਜ਼ੁਲਮ ਕਰਨ ਨੂੰ ਆਪਣੇ ਉੱਤੇ ਹਰਾਮ ਕਰ ਲਿਆ ਹੈ, ਅਤੇ ਤੁਹਾਡੇ ਲਈ ਵੀ ਇਸ ਨੂੰ ਹਰਾਮ ਕਰ ਦਿੱਤਾ ਹੈ। ਇਸ ਲਈ ਤੁਸੀਂ ਇੱਕ ਦੂਜੇ 'ਤੇ ਜ਼ੁਲਮ ਨਾ ਕਰੋ। ਹੇ ਮੇਰੇ ਬੰਦਿਓ! ਤੁਸੀਂ ਸਾਰੇ ਗੁਮਰਾਹ ਹੋ, ਸਿਵਾਏ ਉਸ ਤੋਂ ਜਿਸ ਨੂੰ ਮੈਂ ਹਿਦਾਇਤ (ਮਾਰਗਦਰਸ਼ਨ) ਦੇਵਾਂ। ਇਸ ਲਈ ਤੁਸੀਂ ਮੇਰੇ ਕੋਲੋਂ ਹਿਦਾਇਤ ਮੰਗੋ, ਮੈਂ ਤੁਹਾਨੂੰ ਹਿਦਾਇਤ ਦਿਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਸਾਰੇ ਭੁੱਖੇ ਹੋ, ਸਿਵਾਏ ਉਸਦੇ ਜਿਸ ਨੂੰ ਮੈਂ ਖਿਲਾਵਾਂ। ਇਸ ਲਈ ਤੁਸੀਂ ਮੇਰੇ ਕੋਲੋਂ ਖਾਣਾ ਮੰਗੋ, ਮੈਂ ਤੁਹਾਨੂੰ ਖਾਣਾ ਖਿਲਾਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਸਾਰੇ ਨੰਗੇ ਹੋ, ਸਿਵਾਏ ਉਸਦੇ ਜਿਸ ਨੂੰ ਮੈਂ ਕੱਪੜੇ ਪਹਿਨਾਵਾਂ। ਇਸ ਲਈ ਤੁਸੀਂ ਮੇਰੇ ਕੋਲੋਂ ਕੱਪੜੇ ਮੰਗੋ, ਮੈਂ ਤੁਹਾਨੂੰ ਕੱਪੜੇ ਪਹਿਨਾਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਦਿਨ ਰਾਤ ਗੁਨਾਹ ਕਰਦੇ ਹੋ, ਅਤੇ ਮੈਂ ਸਾਰੇ ਗੁਨਾਹ ਮਾਫ਼ ਕਰਦਾ ਹਾਂ। ਇਸ ਲਈ ਮੇਰੇ ਕੋਲੋਂ ਮਾਫ਼ੀ ਮੰਗੋ, ਮੈਂ ਤੁਹਾਨੂੰ ਮਾਫ਼ ਕਰ ਦਿਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਨੁਕਸਾਨ ਪਹੁੰਚਾਉਣ ਦੇ ਹੱਕਦਾਰ ਨਹੀਂ ਬਣ ਸਕਦੇ ਕਿ ਤੁਸੀਂ ਸਾਰੇ ਮਿਲ ਕੇ ਮੈਨੂੰ ਕੋਈ ਨੁਕਸਾਨ ਪਹੁੰਚਾ ਸਕੋਂ ਅਤੇ ਨਾ ਹੀ ਤੁਸੀਂ ਫਾਇਦਾ ਪਹੁੰਚਾਉਣ ਦੇ ਹੱਕਦਾਰ ਬਣ ਸਕਦੇ ਹੋ ਕਿ ਤੁਸੀਂ ਸਾਰੇ ਮਿਲ ਕੇ ਮੈਨੂੰ ਕੋਈ ਫਾਇਦਾ ਪਹੁੰਚਾ ਸਕੋਂ। ਹੇ ਮੇਰੇ ਬੰਦਿਓ! ਜੇਕਰ ਤੁਹਾਥੋਂ ਪਹਿਲਾਂ ਦੇ ਲੋਕ ਤੇ ਤੁਹਾਥੋਂ ਬਾਅਦ ਵਾਲੇ ਲੋਕ, ਤੁਹਾਡੇ ਇਨਸਾਨ ਤੇ ਤੁਹਾਡੇ ਜਿੰਨ; ਤੁਹਾਡੇ ਵਿਚਕਾਰ ਰਹਿਣ ਵਾਲੇ ਸਭ ਤੋਂ ਵੱਧ ਆਗਿਆਕਾਰੀ ਬੰਦੇ ਦੇ ਦਿਲ ਵਾਂਗ ਹੋ ਜਾਣ, ਤਾਂ ਵੀ ਮੇਰੀ ਬਾਦਸ਼ਾਹੀ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਹੇ ਮੇਰੇ ਬੰਦਿਓ! ਜੇਕਰ ਤੁਹਾਥੋਂ ਪਹਿਲਾਂ ਦੇ ਲੋਕ ਤੇ ਤੁਹਾਥੋਂ ਬਾਅਦ ਵਾਲੇ ਲੋਕ, ਤੁਹਾਡੇ ਇਨਸਾਨ ਤੇ ਤੁਹਾਡੇ ਜਿੰਨ; ਤੁਹਾਡੇ ਵਿਚਕਾਰ ਰਹਿਣ ਵਾਲੇ ਸਭ ਤੋਂ ਵੱਧ ਪਾਪੀ ਬੰਦੇ ਦੇ ਦਿਲ ਵਾਂਗ ਹੋ ਜਾਣ, ਤਾਂ ਵੀ ਮੇਰੀ ਬਾਦਸ਼ਾਹੀ ਵਿੱਚ ਕੋਈ ਘਾਟਾ ਨਹੀਂ ਹੋਵੇਗਾ। ਹੇ ਮੇਰੇ ਬੰਦਿਓ! ਜੇਕਰ ਤੁਹਾਥੋਂ ਪਹਿਲਾਂ ਦੇ ਲੋਕ ਤੇ ਤੁਹਾਡੇ ਬਾਅਦ ਵਾਲੇ ਲੋਕ, ਤੁਹਾਡੇ ਇਨਸਾਨ ਤੇ ਤੁਹਾਡੇ ਜਿੰਨ; ਇੱਕ ਖੁੱਲ੍ਹੇ ਮੈਦਾਨ ਵਿੱਚ ਖੜੇ ਹੋ ਜਾਣ ਅਤੇ ਸਾਰੇ ਮੈਥੋਂ ਆਪਣੀਆਂ ਮੰਗਾਂ ਮੰਗਣ, ਅਤੇ ਮੈਂ ਹਰੇਕ ਨੂੰ ਉਸਦੀ ਮੰਗੀ ਚੀਜ਼ ਦੇ ਦੇਵਾਂ, ਤਾਂ ਉਸ ਨਾਲ ਮੇਰੇ ਖ਼ਜ਼ਾਨੇ ਵਿੱਚ ਇਸ ਤੋਂ ਵੱਧ ਕਮੀ ਨਹੀਂ ਹੋਵੇਗੀ ਜਿੰਨੀ ਇੱਕ ਸਮੁੰਦਰ ਵਿੱਚ ਸੁਈ ਡੁਬੋ ਕੇ ਕੱਢਣ ਨਾਲ ਹੁੰਦੀ ਹੈ। ਹੇ ਮੇਰੇ ਬੰਦਿਓ! ਇਹ ਤੁਹਾਡੇ ਆਪਣੇ ਕਰਮ ਹੀ ਹਨ ਜੋ ਮੈਂ ਗਿਣ ਕੇ ਰੱਖ ਰਿਹਾ ਹਾਂ ਅਤੇ ਫੇਰ ਤੁਹਾਨੂੰ ਉਨ੍ਹਾਂ ਦਾ ਪੂਰਾ-ਪੂਰਾ ਬਦਲਾ ਵੀ ਦੇਵਾਂਗਾ। ਇਸ ਲਈ ਜਿਸ ਕਿਸੇ ਨੂੰ ਵੀ ਕੋਈ ਭਲਾਈ ਮਿਲੇ, ਉਹ ਅੱਲਾਹ ਦਾ ਸ਼ੁਕਰ ਕਰੇ, ਅਤੇ ਜਿਸ ਕਿਸੇ ਨੂੰ ਇਸਤੋਂ ਵੱਖ ਮਿਲੇ, ਤਾਂ ਉਹ ਆਪਣੇ ਆਪ ਨੂੰ ਹੀ ਦੋਸ਼ ਦੇਵੇ।"رواه مسلم
ਅਬਦੁੱਲਾਹ ਬਿਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਇੱਕ ਦਿਨ ਰਸੂਲ ਅੱਲਾਹ ﷺ ਦੇ ਪਿੱਛੇ (ਸਫਰ ਜਾਂ ਸਵਾਰੀ 'ਤੇ) ਸੀ, ਉਸ ਸਮੇਂ ਨਬੀ ﷺ ਨੇ ਮੈਨੂੰ ਕਿਹਾ: "'ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਸਿਖਾਉਣਾ ਚਾਹੁੰਦਾ ਹਾਂ। ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਅੱਲਾਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਅੱਲਾਹ ਨੂੰ ਆਪਣੇ ਸਾਹਮਣੇ ਪਾਵੇਂਗਾ। ਜਦੋਂ ਕੁੱਝ ਮੰਗੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ। ਇਸ ਗੱਲ ਨੂੰ ਜਾਣ ਲੈ ਕਿ ਜੇ ਸਾਰੇ ਲੋਕੀ ਮਿਲਕੇ ਵੀ ਤੈਨੂੰ ਕੋਈ ਲਾਭ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਲਾਭ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ ਅਤੇ ਜੇ ਉਹ ਸਾਰੇ ਮਿਲਕੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਨੁਕਸਾਨ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ। ਕਲਮ ਉਠਾਈ ਜਾ ਚੁੱਕੀ ਹੈ ਅਤੇ ਲਿਖਤਾਂ ਸੁੱਕ ਚੁੱਕੀਆਂ ਹਨ।"رواه الترمذي
عن أبي ذر رضي الله عنه قال: قال النبي صلى الله عليه وسلم :«عُرِضَتْ عَلَيَّ أعمالُ أُمتي، حَسَنُهَا وسَيِّئُهَا فَوَجَدتُ في مَحَاسِنِ أَعْمَالِهَا الأَذَى يُمَاطُ عَنِ الطَّرِيقِ، ووَجَدتُ في مَسَاوِئِ أَعْمَالِهَا النُّخَاعَةُ تَكُونُ في المَسْجِدِ لا تُدْفَنُ».رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਆਪਣੇ ਸਰਬਸ਼ਕਤੀਮਾਨ ਤੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਫਰਮਾਇਆ: «ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਫੇਰ ਉਸਤੋਂ ਬਾਅਦ ਬੋਲਿਆ: ਹੇ ਅੱਲਾਹ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਉਸ ਬੰਦੇ ਨੇ ਫਿਰ ਦੁਬਾਰਾ ਗੁਨਾਹ ਕੀਤਾ ਅਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਫਿਰ ਉਸ ਨੇ ਦੁਬਾਰਾ ਗੁਨਾਹ ਕੀਤਾ ਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਹੁਣ ਤੂੰ ਜੋ ਚਾਹੇ ਕਰ, ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ।متفق عليه
عن أبي أمامة رضي الله عنه أن النبي صلى الله عليه وسلم كَانَ إذا رَفَعَ مَائِدَتَهُ، قال: «الحَمْدُ للهِ حَمْدًا كَثِيرًا طَيِّبًا مُبَارَكًا فِيهِ، غَيْرَ مَكْفِيٍّ، وَلَا مُوَدَّعٍ، وَلَا مُسْتَغْنًى عَنْهُ رَبَّنَا».رواه البخاري
عن عائشة رضي الله عنها قالت: كان رسولُ اللهِ صلى الله عليه وسلم إذا فَاتَتْهُ الصَّلَاةُ مِنَ الليلِ مِن وَجَعٍ أَوْ غَيْرِهِ، صَلَّى من النَّهَارِ ثِنْتَيْ عَشْرَةَ رَكْعَةً.رواه مسلم
عن عائشة رضي الله عنها والمغيرة بن شعبة رضي الله عنه : أن النبي صلى الله عليه وسلم كان يقوم من الليل حتى تَتَفَطَّرَ قَدَمَاهُ فقلت له: لم تَصْنَعُ هذا يا رسول الله، وقد غفر اللهُ لك ما تقدم من ذنبك وما تأخر؟ قال: «أَفَلَا أحب أن أكونَ عبدا شَكُورًا».حديث عائشة -رضي الله عنها-: متفق عليه. حديث المغيرة بن شعبة -رضي الله عنه-: متفق عليه
عن أبي هريرة رضي الله عنه أن النبي صلى الله عليه وسلم قال: «لا يُلْدَغُ المؤمنُ من جُحْرٍ واحد مرتين».متفق عليه
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: “ਅੱਲਾਹ ਦੇ ਨਜ਼ਦੀਕ ਸਭ ਤੋਂ ਪਸੰਦ ਕੀਤਾ ਗਿਆ ਸ਼ਹਿਰ ਉਹ ਹੈ ਜਿੱਥੇ ਮਸਜਿਦ ਹਨ, ਅਤੇ ਸਭ ਤੋਂ ਨਫ਼ਰਤ ਕੀਤਾ ਗਿਆ ਸ਼ਹਿਰ ਉਹ ਹੈ ਜਿੱਥੇ ਬਜ਼ਾਰ ਹਨ।”رواه مسلم
ਜਰੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੂੰ ਨਰਮੀ ਤੋਂ ਵਾਂਝਾ ਕਰ ਦਿੱਤਾ ਗਿਆ, ਉਸ ਨੂੰ ਹਰ ਪ੍ਰਕਾਰ ਦੀ ਭਲਾਈ ਤੋਂ ਵਾਂਝਾ ਕਰ ਦਿੱਤਾ ਗਿਆ।"رواه مسلم
عن أنس رضي الله عنه قَالَ: كُنْتُ أمشي مَعَ رسول الله صلى الله عليه وسلم وَعَلَيْهِ بُرْد نَجْرَانيٌّ غَلِيظُ الحَاشِيَةِ، فأدْرَكَهُ أعْرَابِي فَجَبذَهُ بِرِدَائِهِ جَبْذَة شَديدة، فَنَظَرْتُ إِلَى صَفْحَةِ عَاتِقِ النَّبيِّ صلى الله عليه وسلم وَقَدْ أثَّرَتْ بِهَا حَاشِيَة الرِّدَاءِ مِنْ شِدَّةِ جَبْذَتِه، ثُمَّ قَالَ: يَا مُحَمَّدُ، مُر لِي مِنْ مَالِ اللهِ الَّذِي عِنْدَكَ. فَالتَفَتَ إِلَيْهِ، فَضَحِكَ ثُمَّ أَمَرَ لَهُ بِعَطَاءٍ.متفق عليه
ਆਇਸ਼ਾ ਉਮਮੁੱ-ਲ-ਮੁਮਿਨੀਨ ਰਜ਼ੀਅੱਲਾਹੁ ਅਨਹਾ ਨੇ ਕਿਹਾ: ਰਸੂਲੁੱਲਾਹ ਸੱਲਲਾਹੁ ਅਲੈਹਿ ਵਾ ਸੱਲਮ ਜਦੋਂ ਦਸ ਰਾਤਾਂ ਵਿੱਚ ਦਾਖਲ ਹੁੰਦੇ, ਤਾਂ ਰਾਤ ਨੂੰ ਜਾਗਦੇ ਰਹਿੰਦੇ, ਆਪਣੇ ਪਰਿਵਾਰ ਨੂੰ ਵੀ ਜਗਾਉਂਦੇ, ਅਤੇ ਆਪਣੀ ਕਮਰ ਦੀ ਪੱਟੀ ਨੂੰ ਕਸ ਕੇ ਬੰਨ੍ਹ ਲੈਂਦੇ।متفق عليه
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਇਨਕਾਰ ਕੀਤਾ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਨਕਾਰ ਕਰਨ ਵਾਲੇ ਕੌਣ ਹੋਣਗੇ? ਆਪ ﷺ ਨੇ ਫ਼ਰਮਾਇਆ: "ਜਿਸਨੇ ਮੇਰੀ ਆਗਿਆ ਦਾ ਪਾਲਣ ਕੀਤਾ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜਿਸ ਨੇ ਮੇਰੀ ਨਾਫਰਮਾਨੀ ਕੀਤੀ, ਉਸਨੇ ਮੇਰਾ ਇਨਕਾਰ ਕੀਤਾ।"رواه البخاري
ਅਬੁ-ਬਰਜ਼ਾਹ ਅਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਕਿਆਮਤ ਦੇ ਦਿਨ ਕਿਸੇ ਬੰਦੇ ਦੇ ਪੈਰ ਉਦੋਂ ਤੱਕ ਆਪਣੀ ਥਾਂ ਤੋਂ ਨਹੀਂ ਹਿੱਲਣਗੇ, ਜਦੋਂ ਤੱਕ ਉਸ ਕੋਲੋਂ ਉਸਦੀ ਉਮਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਬਤੀਤ ਕੀਤਾ, ਉਸਦੇ ਇਲਮ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸ ਨਾਲ ਕੀ ਕੀਤਾ, ਉਸਦੇ ਮਾਲ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੋਂ ਕਮਾਇਆ ਤੇ ਕਿੱਥੇ ਖਰਚ ਕੀਤਾ ਅਤੇ ਉਸਦੇ ਸ਼ਰੀਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਖਪਾਇਆ?»رواه الترمذي
عن أبي هريرة رضي الله عنه مرفوعاً: «لما خلق اللهُ الخَلْقَ كتب في كتاب، فهو عنده فوق العرش: إن رحمتي تَغْلِبُ غضبي». وفي رواية: «غَلَبَتْ غضبي» وفي رواية: «سَبَقَتْ غضبي».متفق عليه
ਅਨਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਜੇ ਆਦਮ ਦੇ ਬੇਟੇ ਕੋਲ ਦੋ ਵਾਦੀ ਧਨ ਹੁੰਦਿਆਂ ਤਾਂ ਉਹ ਤੀਜੀ ਵਾਦੀ ਲੱਭਣ ਦੀ ਕੋਸ਼ਿਸ਼ ਕਰਦਾ। ਆਦਮ ਦੇ ਬੇਟੇ ਦਾ ਪੇਟ ਕੁਝ ਵੀ ਨਹੀਂ ਭਰਦਾ ਸਿਵਾਏ ਮਿੱਟੀ ਦੇ, ਅਤੇ ਅੱਲਾਹ ਉਸ ਦੀ ਮਾਫ਼ੀ ਮੰਨਦਾ ਹੈ ਜੋ ਤੌਬਾ ਕਰਦਾ ਹੈ।”متفق عليه
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਬਰਾਈਲ (ਅ.) ਮੈਨੂੰ ਪੜੋਸੀ (ਦੇ ਹੱਕਾਂ) ਬਾਰੇ ਇੰਨੀ ਜ਼ਿਆਦਾ ਨਸੀਹਤ ਕਰਦੇ ਰਹੇ, ਕਿ ਮੈਨੂੰ ਲੱਗਣ ਲੱਗਾ ਕਿ ਉਹ ਪੜੋਸੀ ਨੂੰ ਵਾਰਿਸ ਬਣਾ ਦੇਣਗੇ।"متفق عليه
عن أبي هريرة رضي الله عنه قال: ما عاب رسول الله صلى الله عليه وسلم طعاما قط، إن اشتهاه أكله، وإن كرهه تركه.متفق عليه
عن أبي سعيد الخدري رضي الله عنه مرفوعاً: أنَّ ناسًا من الأنصارِ سألوا رسولَ الله - صلى الله عليه وسلم - فأعطاهم، ثم سألوه فأعطاهم، حتى نَفِدَ ما عنده، فقال لهم حين أنفقَ كلَّ شيءٍ بيده: «ما يَكُنْ عندي من خيرٍ فلن أَدَّخِرَهُ عَنْكُم، ومَنْ يَسْتَعْفِفْ يُعِفِّهُ اللهُ، ومَنْ يَسْتَغْنِ يُغْنِهِ اللهُ، ومَنْ يَتَصَبَّرْ يُصَبِّرْهُ اللهُ. وما أُعْطِيَ أَحَدٌ عطاءً خَيرًا وأَوسع من الصبرِ».متفق عليه