Hadith for the World
Topic

The Creed

135 hadiths

135 hadiths

عن أبي موسى رضي الله عنه قال: سَمَّى لنا رسولُ الله صلى الله عليه وسلم نفْسَه أسْماءً منها ما حَفِظْنا فقال: «أنا محمد، وأحمد، والمُقَفِّي، والحاشِر، ونبي الرَّحمة، قال يزيد: ونبِيُّ التوبة ونَبِيُّ المَلْحَمة».رواه مسلم وأحمد
عن أنس بن مالك رضي الله عنه أن النبي صلى الله عليه وسلم رأى نُخْامَة في القِبْلَة، فَشَقَّ ذلك عليه حتى رُئِي في وجْهِه، فقام فَحَكَّه بِيَده، فقال: «إن أحدكم إذا قام في صلاته فإنه يُنَاجِي رَبَّه، أو إن رَبَّه بينه وبين القِبْلَة، فلا يَبْزُقَنَّ أحدُكم قِبَل قِبْلتِه، ولكن عن يَسَاره أو تحت قَدَمَيه» ثم أخذ طَرف رِدَائِه، فَبَصَقَ فيه ثم ردَّ بَعْضَهُ على بعض، فقال: «أو يفعل هكذا».متفق عليه
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ: ਉੱਮੇ ਸਲਮਾ (ਰਜ਼ੀਅੱਲਾਹੁ ਅਨਹਾ) ਨੇ ਅੱਲਾਹ ਦੇ ਰਸੂਲ ﷺ ਕੋਲ ਹਬਸ਼ਾ (ਈਥੋਪੀਆ) ਵਿੱਚ ਦੇਖੇ ਗਏ ਮਾਰੀਆ ਨਾਮਕ ਇੱਕ ਗਿਰਜਾਘਰ ਅਤੇ ਉਸ ਵਿੱਚ ਮੌਜੂਦ ਤਸਵੀਰਾਂ ਬਾਰੇ ਵਰਣਨ ਕੀਤਾ। ਇਸ 'ਤੇ ਰਸੂਲੁੱਲਾਹ ﷺ ਨੇ ਫਰਮਾਇਆ: "ਉਹ ਅਜਿਹੇ ਲੋਕ ਹਨ ਕਿ ਜੇਕਰ ਉਨ੍ਹਾਂ ਵਿੱਚੋਂ ਕੋਈ ਨੇਕ ਬੰਦਾ ਜਾਂ (ਇਹ ਫਰਮਾਇਆ ਕਿ) ਨੇਕ ਆਦਮੀ ਮਰ ਜਾਂਦਾ, ਤਾਂ ਉਸਦੀ ਕਬਰ ਉੱਤੇ ਮਸਜਿਦ ਬਣਾ ਲੈਂਦੇ ਅਤੇ ਉਸ ਵਿੱਚ ਉਹ ਤਸਵੀਰਾਂ ਬਣਾ ਦਿੰਦੇ। ਉਹ ਅੱਲਾਹ ਦੀ ਨਜ਼ਰ ਵਿੱਚ ਸਭ ਤੋਂ ਮਾੜੇ ਲੋਕ ਹਨ।"متفق عليه
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਮੇਰੇ ਸਹਾਬੀਆਂ ਨੂੰ ਬੁਰਾ-ਭਲਾ ਨਾ ਕਹੋ। ਜੇਕਰ ਤੁਹਾਡੇ ਵਿੱਚੋਂ ਕੋਈ ਉਹਦ ਪਹਾੜ ਦੇ ਬਰਾਬਰ ਵੀ ਸੋਨਾ ਖਰਚ ਕਰ ਦੇਵੇ, ਤਾਂ ਵੀ ਉਨ੍ਹਾਂ ਦੇ ਇੱਕ ਮੁਦ ਜਾਂ ਅੱਧੇ ਮੁਦ ਖਰਚ ਕਰਨ ਦੇ ਬਰਾਬਰ ਨਹੀਂ ਪਹੁੰਚ ਸਕਦਾ।"متفق عليه
عن المسور بن مخرمة رضي الله عنهما مرفوعًا: «فاطمة بَضْعة مني، فمَن أغضبها أغضبني».متفق عليه
عن أبي هريرة رضي الله عنه قال: قال النبي صلى الله عليه وسلم : «مَن أحبَّ الحسن والحُسين فقد أحبَّني، ومَن أبغضهما فقد أبغضني».رواه ابن ماجه وأحمد
عن أبي هريرة رضي الله عنه ، قال: قال رسول الله صلى الله عليه وسلم : «خيرُكم خيركم لأهلي مِن بعدي». قال: فباع عبد الرحمن بن عوف حديقةً بأربع مائة ألف، فقسَّمها في أزواج النبي صلى الله عليه وسلم .رواه ابن أبي عاصم والحاكم
عن أبي موسى رضي الله عنه قال: قال رسول الله صلى الله عليه وسلم : «كَمُل من الرجال كثير، ولم يَكمُل من النساء: إلا آسية امرأة فرعون، ومريم بنت عِمران، وإنَّ فضلَ عائشة على النساء كفضل الثَّرِيد على سائر الطعام».متفق عليه
عن عبد الرحمن بن أبي عميرة وكان من أصحاب رسول الله صلى الله عليه وسلم عن النبي صلى الله عليه وسلم أنه قال لمعاوية: «اللهم اجعله هاديًا مَهْديًّا واهدِ به».رواه الترمذي وأحمد
عن أبي عزة الهذلي رضي الله عنه قال قال رسول الله صلى الله وسلم: «إذا أراد اللهُ قَبْضَ عبد بأرض جعلَ له بها حاجة».رواه الترمذي وأحمد وأبو داود الطيالسي
ਅਬਦੁੱਲਾਹ ਬਨ ਉਮਰ ਰਜ਼ੀਅੱਲਾਹੁ ਅਨਹਮ ਤੋਂ ਰਿਪੋਰਟ ਹੈ ਕਿ ਨਬੀ ﷺ ਨੇ ਕਿਹਾ: “ਸੱਚਮੁੱਚ, ਜਦੋਂ ਤੁਹਾਡੇ ਵਿੱਚੋਂ ਕੋਈ ਮਰਦਾ ਹੈ, ਤਾਂ ਉਸਦੇ ਲਈ ਸਵੇਰੇ ਅਤੇ ਸ਼ਾਮ ਨੂੰ ਉਸਦੀ ਜਗ੍ਹਾ ਦਿਖਾਈ ਜਾਂਦੀ ਹੈ। ਜੇ ਉਹ ਜੰਨਤ ਵਾਲਿਆਂ ਵਿੱਚੋਂ ਹੈ, ਤਾਂ ਉਹ ਜੰਨਤ ਵਾਲਿਆਂ ਵਿੱਚੋਂ ਹੋਵੇਗਾ, ਅਤੇ ਜੇ ਉਹ ਅੱਗ ਵਾਲਿਆਂ ਵਿੱਚੋਂ ਹੈ, ਤਾਂ ਉਹ ਅੱਗ ਵਾਲਿਆਂ ਵਿੱਚੋਂ ਹੋਵੇਗਾ। ਫਿਰ ਉਸਨੂੰ ਕਿਹਾ ਜਾਂਦਾ ਹੈ: ਇਹ ਤੇਰੀ ਜਗ੍ਹਾ ਹੈ ਜਦ ਤਕ ਅੱਲਾਹ ਤਿਆਰ ਨਹੀਂ ਕਰਦਾ ਤੈਨੂੰ ਕ਼ਿਆਮਤ ਦੇ ਦਿਨ।”متفق عليه
عن أسامة بن زيد رضي الله عنهما قال: أشرفَ النبيُّ صلى الله عليه وسلم على أُطُم من آطام المدينة، فقال: «هل ترون ما أرى؟» قالوا: لا، قال: «فإنِّي لأرى الفتنَ تقع خِلال بيوتكم كوَقْع القَطْر».متفق عليه
عن أبي هريرة رضي الله عنه أن رسول الله صلى الله عليه وسلم قال: «إن لله تِسْعَةً، وتِسْعِينَ، اسْمًا، مِائَةً إلا واحدا مَنْ أَحْصَاهَا دخل الجنة».متفق عليه
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ ਘਰ (ਕਾਬਾ) ਦਾ ਹੱਜ ਕਰਨਾ; ਅਤੇ ਰਮਜ਼ਾਨ ਦੇ ਰੋਜ਼ੇ ਰੱਖਣਾ।متفق عليه
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਤੁਹਾਡੇ ਵਿਚੋਂ ਜੋ ਕੋਈ ਮੁਨਕਰ (ਗਲਤ ਕੰਮ ਹੁੰਦਾ) ਵੇਖੇ, ਉਹ ਉਸਨੂੰ ਆਪਣੇ ਹੱਥ (ਤਾਕਤ) ਨਾਲ ਬਦਲ ਦੇਵੇ। ਜੇਕਰ ਉਹ ਇਸ ਦੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੀ ਜ਼ਬਾਨ ਨਾਲ (ਬਦਲੇ)। ਜੇਕਰ ਉਹ ਇਸ ਦੀ ਵੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੇ ਦਿਲ ਤੋਂ ਉਸਨੂੰ ਬੁਰਾ ਮੰਨੇ, ਅਤੇ ਇਹ ਈਮਾਨ ਦਾ ਸਭ ਤੋਂ ਕਮਜ਼ੋਰ ਦਰਜਾ ਹੈ।"رواه مسلم
ਅਬੁ ਮਾਲਿਕ ਅਸ਼ਅਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਪਾਕੀ (ਸਫਾਈ) ਈਮਾਨ ਦਾ ਅੱਧਾ ਹਿੱਸਾ ਹੈ, 'ਅਲਹਮਦੁ ਲਿੱਲਾਹ' ਤਰਾਜ਼ੁ ਨੂੰ ਭਰ ਦਿੰਦਾ ਹੈ, 'ਸੁਬਹਾਨ ਅੱਲਾਹ' ਤੇ 'ਅਲਹਮਦੁ ਲਿੱਲਾਹ' ਦੋਵੇਂ ਮਿਲਕੇ ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਹੈ, ਉਸਨੂੰ ਸਭ ਭਰ ਦਿੰਦੇ ਹਨ। ਨਮਾਜ਼ ਨੂਰ (ਰੋਸ਼ਨੀ) ਹੈ, ਸਦਕਾ (ਦਾਨ-ਪੁਨ) ਸਬੂਤ ਹੈ, ਸਬਰ ਚਮਕਦਾਰ ਉਜਾਲਾ ਹੈ, ਅਤੇ ਕੁਰਆਨ ਤੇਰੇ ਹੱਕ ਵਿੱਚ ਜਾਂ ਤੇਰੇ ਵਿਰੁੱਧ ਹੁੱਜਤ (ਦਲੀਲ) ਹੈ। ਹਰੇਕ ਇਨਸਾਨ ਜਦੋਂ ਆਪਣਾ ਦਿਨ ਸ਼ੁਰੂ ਕਰਦਾ ਹੈ ਤਾਂ ਆਪਣੀ ਰੂਹ (ਆਤਮਾ) ਨੂੰ ਆਪਣੇ ਕਰਮਾਂ ਦੇ ਬਦਲੇ ਵੇਚ ਦਿੰਦਾ ਹੈ, – ਫੇਰ ਜਾਂ ਤਾਂ ਉਹ ਆਪਣੀ ਰੂਹ ਨੂੰ ਆਜ਼ਾਦ ਕਰ ਲੈਂਦਾ ਹੈ ਜਾਂ ਉਸ ਨੂੰ ਬਰਬਾਦ ਕਰ ਦਿੰਦਾ ਹੈ।"رواه مسلم
ਮੁਆਜ਼ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਦੇ ਪਿੱਛੇ 'ਉਫੈਰ' ਨਾਂ ਦੇ ਇੱਕ ਗਧੇ ਉੱਤੇ ਸਵਾਰ ਸੀ। ਇਸ ਦੌਰਾਨ ਆਪ ﷺ ਨੇ ਫਰਮਾਇਆ: "ਹੇ ਮੁਆਜ਼! ਕੀ ਤੈਨੂੰ ਪਤਾ ਹੈ ਕਿ ਅੱਲਾਹ ਦਾ ਆਪਣੇ ਬੰਦਿਆਂ 'ਤੇ ਕੀ ਹੱਕ ਹੈ ਅਤੇ ਬੰਦਿਆਂ ਦਾ ਅੱਲਾਹ 'ਤੇ ਕੀ ਹੱਕ ਹੈ?" ਮੈਂ ਆਖਿਆ: ਅੱਲਾਹ ਅਤੇ ਉਸਦਾ ਰਸੂਲ ਹੀ ਬੇਹਤਰ ਜਾਣਦੇ ਹਨ। ਆਪ ਨੇ ਫਰਮਾਇਆ: «ਅੱਲਾਹ ਦਾ ਬੰਦਿਆ 'ਤੇ ਇਹ ਹੱਕ ਹੈ ਕਿ ਉਹ ਸਿਰਫ ਉਸੇ ਦੀ ਇਬਾਦਤ ਕਰਨ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਉਣਾ। ਜਦੋਂ ਕਿ ਬੰਦਿਆਂ ਦਾ ਅੱਲਾਹ ਉੱਤੇ ਹੱਕ ਇਹ ਹੈ ਕਿ ਜੋ ਕਿਸੇ ਨੂੰ ਉਸ ਦਾ ਸ਼ਰੀਕ ਨਾ ਬਣਾਵੇ, ਅੱਲਾਹ ਉਸ ਨੂੰ ਅਜ਼ਾਬ ਨਾ ਦੇਵੇ।» ਮੈਂ ਆਖਿਆ: ਹੇ ਰਸੂਲੱਲਾਹ! ਕੀ ਮੈਂ ਲੋਕਾਂ ਨੂੰ ਇਹ ਖ਼ੁਸ਼ਖ਼ਬਰੀ ਨਾ ਸੁਣਾ ਦਿਆਂ? ਆਪ ਨੇ ਫਰਮਾਇਆ: "ਲੋਕਾਂ ਨੂੰ ਇਹ ਖੁਸ਼ਖਬਰੀ ਨਾ ਸੁਣਾਈਂ, ਨਹੀਂ ਤਾਂ ਲੋਕ ਇਸ 'ਤੇ ਹੀ ਭਰੋਸਾ ਕਰ ਕੇ ਬੈਠ ਜਾਣਗੇ।" (ਸਹੀਹ ਬੁਖਾਰੀ ਅਤੇ ਮੁਸਲਿਮ)متفق عليه
ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨਬੀ ﷺ ਦੇ ਕੋਲ ਆਇਆ ਅਤੇ ਪੁੱਛਿਆ ਕਿ: ਹੇ ਅੱਲਾਹ ਦੇ ਰਸੂਲ! ਵਾਜਿਬ ਕਰਨ ਵਾਲੀਆਂ ਦੋ ਚੀਜ਼ਾਂ ਕਿਹੜੀਆਂ ਹਨ? ਨਬੀ ﷺ ਨੇ ਫਰਮਾਇਆ: « ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਉਸਨੇ ਕਿਸੇ ਨੂੰ ਅੱਲਾਹ ਦਾ ਸ਼ਰੀਕ ਨਹੀਂ ਬਣਾਇਆ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਉਂਦਾ ਰਿਹਾ, ਉਹ ਜਹੰਨਮ (ਨਰਕ) ਵਿੱਚ ਜਾਵੇਗਾ।»رواه مسلم
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਇਬਨ ਜੁਦਆਨ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਰਿਸ਼ਤੇ-ਨਾਤੇ ਜੋੜਦਾ ਸੀ ਅਤੇ ਮਸਕੀਨਾਂ (ਗਰੀਬਾਂ) ਨੂੰ ਖ਼ਾਣਾ ਖਵਾਉਂਦਾ ਸੀ। ਕੀ ਉਸਦਾ ਇਹ ਅਮਲ ਉਸ ਲਈ ਲਾਭਦਾਇਕ ਹੋਵੇਗਾ? ਆਪ ﷺ ਨੇ ਫਰਮਾਇਆ: "ਇਨ੍ਹਾਂ ਕੰਮਾਂ ਦਾ ਉਸਨੂੰ ਕੋਈ ਲਾਭ ਨਹੀਂ ਹੋਵੇਗਾ। ਉਸ ਨੇ ਕਦੇ ਵੀ ਇਹ ਨਹੀਂ ਕਿਹਾ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੈਨੂੰ ਮਾਫ਼ ਕਰ ਦੇਈਂ।"رواه مسلم
ਸੁਫਿਆਨ ਬਿਨ ਅਬਦੁੱਲਾਹ ਸਕ਼ਫੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ ਕਹਿ ਕਿ ਮੈਂ ਅੱਲਾਹ 'ਤੇ ਈਮਾਨ ਲਿਆਇਆ, ਫਿਰ ਉਸ 'ਤੇ ਮਜ਼ਬੂਤੀ ਨਾਲ ਡਟਿਆ ਰਹਿ।"رواه مسلم وأحمد
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਾ ਨਿੱਕਲੇ (ਚੜ੍ਹੇ)। ਜਦੋਂ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਿੱਕਲੇਗਾ ਅਤੇ ਲੋਕ ਉਸਨੂੰ ਵੇਖ ਲੈਣਗੇ, ਤਾਂ ਸਭ ਲੋਕ ਈਮਾਨ ਲੈ ਆਉਣਗੇ। ਲੇਕਿਨ ਇਹ ਉਹ ਸਮਾਂ ਹੋਵੇਗਾ ਜਿਸ ਦੇ ਬਾਰੇ ਅੱਲਾਹ ਤਆਲਾ ਨੇ ਫਰਮਾਇਆ ਹੈ: "ਕਿਸੇ ਵੀ ਅਜਿਹੇ ਵਿਅਕਤੀ ਦਾ ਈਮਾਨ ਉਸ ਦੇ ਕੰਮ ਨਹੀਂ ਆਵੇਗਾ ਜਿਹੜਾ ਇਸ (ਨਿਸ਼ਾਨੀ ਆਉਣ ਤੋਂ) ਪਹਿਲਾਂ ਈਮਾਨ ਨਹੀਂ ਰੱਖਦਾ ਸੀ। ਜਾਂ ਉਸ ਨੇ ਆਪਣੇ ਈਮਾਨ ਵਿੱਚ ਰਹਿੰਦੇ ਹੋਏ ਕੋਈ ਨੇਕ ਅਮਲ ਨਾ ਕੀਤਾ ਹੋਵੇ।" [ਸੂਰਤ ਅਲ-ਅਨਾਮ: 158]। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਦੋ ਬੰਦਿਆਂ ਨੇ ਆਪਣੇ ਵਿਚਕਾਰ ਕਪੜਾ ਫੈਲਾ ਕੇ ਰੱਖਿਆ ਹੋਵੇਗਾ, ਲੇਕਿਨ ਨਾ ਤਾਂ ਉਹ ਉਸਦਾ ਵਪਾਰ ਕਰ ਸਕਣਗੇ ਅਤੇ ਨਾ ਹੀ ਉਸ ਕਪੜੇ ਨੂੰ ਸਮੇਟ ਸਕਣਗੇ। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਕੋਈ ਆਦਮੀ ਆਪਣੀ ਊਠਣੀ ਦਾ ਦੁੱਧ ਲੈ ਕੇ ਆ ਰਿਹਾ ਹੋਵੇਗਾ, ਲੇਕਿਨ ਉਸ ਨੂੰ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਕੋਈ ਆਦਮੀ ਪਾਣੀ ਦਾ ਹੌਜ਼ (ਕੁੰਡ) ਠੀਕ ਕਰ ਰਿਹਾ ਹੋਵੇਗਾ, ਲੇਕਿਨ ਉਸਦਾ ਪਾਣੀ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਇੱਕ ਆਦਮੀ ਬੁਰਕੀ ਮੂੰਹ ਤੱਕ ਚੁੱਕੇਗਾ ਲੇਕਿਨ ਉਸ ਨੂੰ ਖਾ ਨਹੀਂ ਸਕੇਗਾ।"متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ।" ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੁਨਿਆ ਦੀ ਅੱਗ ਹੀ ਕਾਫੀ ਸੀ। ਆਪ ਨੇ ਫਰਮਾਇਆ: "ਜਹੰਨਮ ਦੀ ਅੱਗ ਨੂੰ ਇਸ ਅੱਗ ਉੱਤੇ ਉਣਹੱਤਰ (69) ਹਿੱਸੇ (ਗੁਣਾ) ਹੋਰ ਵਧਾਇਆ ਗਿਆ ਹੈ ਅਤੇ ਉਸ ਦਾ ਹਰ ਹਿੱਸਾ ਦੁਨੀਆ ਦੀ ਅੱਗ ਜਿੰਨਾ ਗਰਮ ਹੈ।"متفق عليه
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ: "ਅੱਲਾਹ ਤਆਲਾ ਨੇ ਆਸਮਾਨਾਂ ਅਤੇ ਜ਼ਮੀਨ ਦੀ ਰਚਨਾ ਕਰਨ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਮਖਲੂਕਾਂ (ਰਚਨਾਵਾਂ) ਦੀ ਤਕਦੀਰਾਂ ਲਿਖ ਦਿੱਤੀਆਂ ਸਨ।" ਅਤੇ ਆਪ ﷺ ਨੇ ਫਰਮਾਇਆ: "ਉਸ ਵੇਲੇ ਅੱਲਾਹ ਦਾ ਅਰਸ਼ (ਤਖਤ) ਪਾਣੀ ਉੱਤੇ ਸੀ।"رواه مسلم
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆਲਾ ਇਸ ਦੇ ਬਦਲੇ ਵਿੱਚ ਫ਼ਰਿਸ਼ਤਿਆਂ ਦੇ ਸਾਹਮਣੇ ਦਸ ਵਾਰ ਉਸ ਦੀ ਤਾਰੀਫ਼ ਕਰਦਾ ਹੈ। ਫੇਰ ਅੱਲਾਹ ਤਆਲਾ ਕੋਲੋਂ ਮੇਰੇ ਲਈ ਵਸੀਲਾ ਮੰਗੋ, ਕਿਉਂਕਿ ਵਸੀਲਾ ਜੰਨਤ ਵਿੱਚ ਇੱਕ ਅਸਥਾਨ ਹੈ, ਜੋ ਅੱਲਾਹ ਦੇ ਬੰਦਿਆਂ ਵਿੱਚੋਂ ਸਿਰਫ਼ ਇੱਕ ਬੰਦੇ ਨੂੰ ਮਿਲੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮੈਂ ਹੋਵਾਂਗਾ। ਇਸ ਲਈ ਜਿਸ ਨੇ ਮੇਰੇ ਲਈ ਵਸੀਲਾ ਮੰਗਿਆ, ਉਸ ਨੂੰ ਮੇਰੀ ਸ਼ਫ਼ਾਅਤ (ਸਿਫਾਰਸ਼) ਮਿਲੇਗੀ।"رواه مسلم