Virtues and Manners
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
Available in 61 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਇੱਕ ਦਿਹਾਤੀ ਨਬੀ ﷺ ਕੋਲ ਹਾਜ਼ਰ ਹੋਇਆ ਅਤੇ ਆਖਿਆ ਕਿ ਹੇ ਅੱਲਾਹ ਦੇ ਰਸੂਲ! ਮੈਨੂੰ ਕੋਈ ਅਜਿਹਾ ਅਮਲ ਦੱਸੋ ਕਿ ਜਿਸਨੂੰ ਕਰਨ ਨਾਲ ਮੈਂ ਜੰਨਤ ਵਿੱਚ ਦਾਖਲ ਹੋ ਜਾਵਾਂ। ਆਪ ﷺ ਨੇ ਫਰਮਾਇਆ: “ਅੱਲਾਹ ਦੀ ਇਬਾਦਤ ਕਰੋ, ਉਸ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਓ, ਫਰਜ਼ ਨਮਾਜ਼ ਕਾਇਮ ਕਰੋ, ਫਰਜ਼ ਜ਼ਕਾਤ ਅਦਾ ਕਰੋ, ਅਤੇ ਰਮਜ਼ਾਨ ਦੇ ਰੋਜ਼ੇ ਰੱਖੋ।” ਉਸ ਦਿਹਾਤੀ ਨੇ ਕਿਹਾ: ਉਸ ਜ਼ਾਤ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਮੈਂ ਇਸ ਤੋਂ ਵੱਧ ਕੁੱਝ ਨਹੀਂ ਕਰਾਂਗਾ। ਜਦੋਂ ਉਹ ਵਾਪਸ ਜਾਣ ਲੱਗਾ, ਤਾਂ ਨਬੀ ﷺ ਨੇ ਫਰਮਾਇਆ: “ਜੋ ਕਿਸੇ ਜੰਨਤੀ ਵਿਅਕਤੀ ਨੂੰ ਵੇਖਣਾ ਚਾਹਵੇ, ਉਹ ਇਸ ਆਦਮੀ ਨੂੰ ਵੇਖ ਲਵੇ।”»Meaning translation ·
Saved at original quality








