Hadith for the World
Tap the image to view it full size
Virtues and Manners

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:

Available in 71 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ 'ਤੇ ਪੰਜ ਹੱਕ ਹਨ: ਸਲਾਮ ਦਾ ਜਵਾਬ ਦੇਣਾ, ਬੀਮਾਰ ਦੀ ਖਬਰ ਲੈਣ ਜਾਣਾ, ਜਨਾਜ਼ੇ (ਮਰਗ) ਦੇ ਨਾਲ ਜਾਣਾ, ਦਾਵਤ (ਸੱਦਾ-ਪੱਤਰ) ਕਬੂਲ ਕਰਨਾ ਅਤੇ ਛਿੱਕ ਦਾ ਜਵਾਬ (ਦੁਆ) ਦੇਣਾ।"»

Meaning translation ·

Explanation

The meaning in a few plain lines

ਨਬੀ ﷺ ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ 'ਤੇ ਬਣਦੇ ਕੁੱਝ ਹੱਕਾਂ ਬਾਰੇ ਦੱਸਦੇ ਹਨ। ਇਨ੍ਹਾਂ ਵਿੱਚੋਂ ਪਹਿਲਾ ਹੱਕ ਹੈ: ਸਲਾਮ ਕਰਨ ਵਾਲੇ ਦੇ ਸਲਾਮ ਦਾ ਜਵਾਬ ਦੇਣਾ। ਦੂਜਾ ਹੱਕ ਹੈ: ਬੀਮਾਰ ਦੀ ਖਬਰ ਲੈਣ ਤੇ ਉਸਨੂੰ ਮਿਲਣ ਜਾਣਾ। ਤੀਜਾ ਹੱਕ ਹੈ: ਜਨਾਜ਼ੇ ਦੇ ਪਿੱਛੇ-ਪਿੱਛੇ ਉਸ ਦੇ ਘਰ ਤੋਂ ਲੈ ਕੇ ਜਨਾਜ਼ੇ ਦੀ ਨਮਾਜ਼ ਦੀ ਜਗ੍ਹਾ ਤੱਕ ਜਾਣਾ, ਫੇਰ ਕਬਰਸਤਾਨ ਤੱਕ ਜਾਣਾ, ਅਤੇ ਉਸਨੂੰ ਦਫ਼ਨ ਕਰਨ ਤੱਕ ਨਾਲ ਰਹਿਣਾ। ਚੌਥਾ ਹੱਕ ਹੈ: ਦਾਵਤ ਦਾ ਜਵਾਬ ਦੇਣਾ, ਜਦੋਂ ਕੋਈ ਉਸ ਨੂੰ ਵਲੀਮਾ (ਵਿਆਹ ਦੀ ਰੋਟੀ) ਜਾਂ ਹੋਰ ਕਿਸੇ ਮੌਕੇ 'ਤੇ ਬੁਲਾਵੇ। ਪੰਜਵਾਂ ਹੱਕ ਹੈ: ਛਿੱਕ ਮਾਰਨ ਵਾਲੇ ਦਾ ਜਵਾਬ ਦੇਣਾ। ਇਸਤੋਂ ਭਾਵ ਹੈ ਕਿ ਜਦੋਂ ਉਹ ਛਿੱਕਣ ਤੋਂ ਬਾਅਦ “ਅਲਹਮਦੁ ਲਿੱਲਾਹ” ਕਹੇ, ਤਾਂ ਉਸ ਦੇ ਜਵਾਬ ਵਿੱਚ “ਯਰਹਮੁਕੱਲਾਹ” (ਅੱਲਾਹ ਦੀ ਤੇਰੇ 'ਤੇ ਮਿਹਰ ਹੋਵੇ) ਕਹੇ। ਫੇਰ ਛਿੱਕ ਮਾਰਨ ਵਾਲਾ ਕਹੇਗਾ: “ਯਹਦੀਕੁਮੁੱਲਾਹੁ ਵ ਯੁਸਲਿਹੁ ਬਾਲਕੁਮ” (ਅੱਲਾਹ ਤੁਹਾਨੂੰ ਹਿਦਾਇਤ ਦੇਵੇ ਅਤੇ ਤੁਹਾਡਾ ਹਾਲ ਸੰਵਾਰੇ)।

Source
متفق عليه
Download image

Saved at original quality