Virtues and Manners
ਸ਼ੱਦਾਦ ਬਿਨ ਔਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
Available in 60 languages
«ਸ਼ੱਦਾਦ ਬਿਨ ਔਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਸੱਯਦੁਲ ਇਸਤਿਗਫ਼ਾਰ (ਮਾਫ਼ੀ ਦੀ ਸਭ ਤੋਂ ਵਧੀਆ ਦੁਆ) ਇਹ ਹੈ ਕਿ ਤੁਸੀਂ ਕਹੋ: ਹੇ ਅੱਲਾਹ! ਤੂੰ ਹੀ ਮੇਰਾ ਰੱਬ ਹੈਂ, ਤੇਰੇ ਸਿਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ। ਤੂੰ ਮੈਨੂੰ ਪੈਦਾ ਕੀਤਾ ਅਤੇ ਮੈਂ ਤੇਰਾ ਬੰਦਾਂ ਹਾਂ। ਮੈਂ ਤੇਰੇ ਨਾਲ ਕੀਤੇ ਵਾਅਦੇ ਨੂੰ ਆਪਣੀ ਸਮਰੱਥਾ ਤੇ ਤਾਕਤ ਅਨੁਸਾਰ ਪੂਰਾ ਕਰਨ ਲਈ ਕਾਇਮ ਹਾਂ। ਮੈਂ ਆਪਣੇ ਕੀਤੇ ਹੋਏ ਬੁਰੇ ਕਰਮਾਂ ਦੀ ਬੁਰਾਈ ਤੋਂ ਤੇਰੀ ਪਨਾਹ ਮੰਗਦਾ ਹਾਂ। ਮੈਂ ਤੇਰੇ ਅੱਗੇ ਤੈਥੋਂ ਮਿਲਣ ਵਾਲੀਆਂ ਨੇਮਤਾਂ ਦਾ ਇਕਰਾਰ ਕਰਦਾ ਹਾਂ ਅਤੇ ਨਾਲ ਹੀ ਆਪਣੇ ਕੀਤੇ ਗੁਨਾਹਾਂ ਦਾ ਵੀ ਇਕਰਾਰ ਕਰਦਾ ਹਾਂ। ਇਸ ਲਈ ਤੂੰ ਮੈਨੂੰ ਮਾਫ਼ ਕਰ ਦੇ, ਕਿਉਂਕਿ ਤੇਰੇ ਸਿਵਾ ਗੁਨਾਹਾਂ ਨੂੰ ਮਾਫ਼ ਕਰਨ ਵਾਲਾ ਕੋਈ ਨਹੀਂ ਹੈ। ਆਪ ﷺ ਨੇ ਫਰਮਾਇਆ: ਜਿਸ ਵਿਅਕਤੀ ਨੇ ਪੂਰੇ ਯਕੀਨ ਦੇ ਨਾਲ ਦਿਨ ਵਿੱਚ ਇਸਨੂੰ ਪੜ੍ਹਿਆ ਅਤੇ ਉਸੇ ਦਿਨ ਸ਼ਾਮ ਹੋਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ, ਉਹ ਜੰਨਤੀ ਹੈ। ਇਸੇ ਤਰ੍ਹਾਂ ਜਿਸ ਵਿਅਕਤੀ ਨੇ ਰਾਤ ਵਿੱਚ ਪੂਰੇ ਯਕੀਨ ਦੇ ਨਾਲ ਇਸਨੂੰ ਪੜ੍ਹਿਆ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਮਰ ਗਿਆ, ਉਹ ਵੀ ਜੰਨਤੀ ਹੈ।»»Meaning translation ·
Saved at original quality








