Hadith for the World
Tap the image to view it full size
The Creed

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 65 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਹੈ। ਅਤੇ ਹਯਾ (ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਈਮਾਨ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਹਨ, ਜੋ ਕਿ ਅਮਲ, ਅਕੀਦੇ (ਵਿਚਾਰਧਾਰਾਵਾਂ) ਅਤੇ ਕਥਨਾਂ 'ਤੇ ਅਧਾਰਤ ਹਨ। ਈਮਾਨ ਦੀ ਸਭ ਤੋਂ ਉੱਚੀ ਤੇ ਉੱਤਮ ਸ਼ਾਖਾ "ਲਾ ਇਲਾਹਾ ਇੱਲੱਲਾਹ" ਕਹਿਣਾ ਹੈ, ਇਸ ਦੇ ਅਰਥ ਨੂੰ ਜਾਣਦੇ ਹੋਏ ਅਤੇ ਇਸ ਦੀਆਂ ਸ਼ਰਤਾਂ ‘ਤੇ ਅਮਲ ਕਰਦੇ ਹੋਏ। ਭਾਵ ਸਿਰਫ ਅੱਲਾਹ ਹੀ ਇਕਲੌਤਾ ਇਬਾਦਤ ਦਾ ਹੱਕਦਾਰ (ਸੱਚਾ ਇਸ਼ਟ) ਹੈ, ਉਸ ਤੋਂ ਇਲਾਵਾ ਹੋਰ ਕੋਈ ਇਬਾਦਤ ਦਾ ਹੱਕਦਾਰ ਨਹੀਂ ਹੈ। ਜਦੋਂ ਕਿ ਈਮਾਨ ਦਾ ਸਭ ਤੋਂ ਛੋਟਾ ਅਮਲ (ਕਰਮ) ਇਹ ਹੈ ਕਿ ਰਸਤੇ ਵਿੱਚੋਂ ਹਰ ਉਸ ਚੀਜ਼ ਨੂੰ ਹਟਾਇਆ ਜਾਵੇ ਜੋ ਲੋਕਾਂ ਦੇ ਦੁੱਖ-ਤਕਲੀਫ ਦਾ ਸਾਧਨ ਬਣੇ। ਉਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਹਯਾ (ਸ਼ਰਮ/ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ। ਅਸਲ ਵਿੱਚ ਹਯਾ ਇਨਸਾਨ ਦਾ ਇੱਕ ਅਜਿਹਾ ਆਚਰਣ ਤੇ ਰਵੱਈਆ ਹੈ ਜੋ ਉਸਨੂੰ ਚੰਗਾ ਕੰਮ ਕਰਨ ਅਤੇ ਬੁਰੇ ਕੰਮ ਤੋਂ ਦੂਰ ਰਹਿਣ ਲਈ ਉਭਾਰਦਾ ਹੈ।

Source
متفق عليه
Download image

Saved at original quality