Hadith for the World
Tap the image to view it full size
Jurisprudence and Juristic Principles

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 65 languages
«ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਅਜਿਹੇ ਕੋਈ ਵੀ ਦਿਨ ਨਹੀਂ ਹਨ ਜਿਨ੍ਹਾਂ ਵਿੱਚ ਨੇਕੀ ਦੇ ਕੰਮ ਕਰਨਾ ਅੱਲਾਹ ਨੂੰ ਇਨ੍ਹਾਂ ਦਸ (10) ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ।» ਆਪ ﷺ ਦੀ ਮੁਰਾਦ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨ ਹਨ। ਸਹਾਬੀਆਂ ਨੇ ਪੁੱਛਿਆ:ਹੇ ਅੱਲਾਹ ਦੇ ਰਸੂਲ! ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਵੀ ਨਹੀਂ? ਆਪ ﷺ ਨੇ ਜਵਾਬ ਦਿੱਤਾ: «ਨਹੀਂ, ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਵੀ ਨਹੀਂ; ਸਿਵਾਏ ਉਸ ਵਿਅਕਤੀ ਦੇ ਜੋ ਆਪਣੀ ਜਾਨ ਅਤੇ ਮਾਲ ਨਾਲ ਨਿੱਕਲਿਆ ਹੋਵੇ ਅਤੇ ਫੇਰ ਉਨ੍ਹਾਂ ਵਿੱਚੋਂ ਕੁੱਝ ਵੀ ਵਾਪਸ ਨਾ ਲੈ ਕੇ ਆਵੇ (ਭਾਵ ਸ਼ਹੀਦ ਹੋ ਜਾਵੇ ਅਤੇ ਉਸਦਾ ਸਾਰਾ ਮਾਲ ਵੀ ਖਰਚ ਹੋ ਜਾਵੇ)।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨਾਂ ਵਿੱਚ ਨੇਕੀ ਦੇ ਕੰਮ ਕਰਨਾ ਸਾਲ ਦੇ ਬਾਕੀ ਦਿਨਾਂ ਵਿੱਚ ਨੇਕੀ ਦੇ ਕੰਮ ਕਰਨ ਨਾਲੋਂ ਜ਼ਿਆਦਾ ਬਿਹਤਰ ਹੈ। ਇਸ 'ਤੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਨੇ ਨਬੀ ﷺ ਤੋਂ ਇਨ੍ਹਾਂ ਦਿਨਾਂ ਤੋਂ ਇਲਾਵਾ ਹੋਰ ਦਿਨਾਂ ਵਿੱਚ ਅੱਲਾਹ ਦੇ ਰਾਹ ਵਿੱਚ ਜਿਹਾਦ ਬਾਰੇ ਪੁੱਛਿਆ ਕਿ ਕੀ ਉਹ ਬਿਹਤਰ ਹੈ ਜਾਂ ਇਨ੍ਹਾਂ ਦਸ ਦਿਨਾਂ ਵਿੱਚ ਨੇਕੀ ਦਾ ਕੰਮ ਕਰਨਾ? ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜਿਹਾਦ ਕਰਨਾ ਸਭ ਤੋਂ ਚੰਗੇ ਅਮਲਾਂ ਵਿੱਚੋਂ ਇੱਕ ਅਮਲ ਹੈ। ਅੱਲਾਹ ਦੇ ਰਸੂਲ ﷺ ਨੇ ਇਹ ਜਵਾਬ ਦਿੱਤਾ ਕਿ ਇਨ੍ਹਾਂ ਦਿਨਾਂ ਵਿੱਚ ਨੇਕੀ ਦਾ ਕੰਮ ਕਰਨਾ ਬਾਕੀ ਦਿਨਾਂ ਵਿੱਚ ਜਿਹਾਦ ਕਰਨ ਨਾਲੋਂ ਬਿਹਤਰ ਹੈ। ਹਾਂ! ਉਸ ਵਿਅਕਤੀ ਦੀ ਗੱਲ ਵੱਖਰੀ ਹੈ, ਜੋ ਆਪਣੀ ਜਾਨ ਅਤੇ ਮਾਲ ਦੇ ਨਾਲ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਲਈ ਨਿੱਕਲਿਆ ਅਤੇ ਸਭ ਕੁੱਝ ਅੱਲਾਹ ਦੇ ਰਾਹ ਵਿੱਚ ਨਿਛਾਵਰ (ਕੁਰਬਾਨ) ਕਰ ਦਿੱਤਾ। ਉਸ ਵਿਅਕਤੀ ਦਾ ਇਹ ਅਮਲ ਇਨ੍ਹਾਂ ਮਹੱਤਵਪੂਰਨ ਦਸ ਦਿਨਾਂ ਵਿੱਚ ਨੇਕੀ ਦੇ ਕੰਮ ਕਰਨ ਨਾਲੋਂ ਬਿਹਤਰ ਹੈ।

Source
رواه البخاري وأبو داود، واللفظ له
Download image

Saved at original quality