Hadith for the World

All hadiths

The complete card collection, filter by chapter

655 hadiths

عن زيد بن خالد الجهني رضي الله عنه عن النبي صلى الله عليه وسلم أنه قال: «مَنْ فَطَّرَ صائمًا، كان له مِثْلُ أجْرِهِ، غَيْرَ أنَّهُ لاَ يُنْقَصُ مِنْ أجْرِ الصَّائِمِ شَيْءٌ».رواه الترمذي وابن ماجه والنسائي في الكبرى والدارمي وأحمد
ਸਾਅਦ ਬਿਨ ਅਬੀ ਵੱਕਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਨੇ ਮੁਅੱਜ਼ਿਨ ਦੀ ਅਜ਼ਾਨ ਸੁਣ ਕੇ ਕਿਹਾ: "شْهَدُ أَنْ لَا إِلَهَ إِلَّا اللهُ وَحْدَهُ لَا شَرِيكَ لَهُ، وَأَنَّ مُحَمَّدًا عَبْدُهُ وَرَسُولُهُ، رَضِيتُ بِاللهِ رَبًّا وَبِمُحَمَّدٍ رَسُولًا، وَبِالْإِسْلَامِ دِينًا (ਮੈਂ ਗਵਾਹੀ ਦਿੰਦਾ ਹਾਂ ਕਿ ਅਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਥੀ) ਨਹੀਂ ਅਤੇ ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ। ਮੈਂ ਰਾਜ਼ੀ ਹੋ ਗਿਆ ਅੱਲਾਹ ਦੇ ਰੱਬ ਹੋਣ 'ਤੇ, ਮੁਹੰਮਦ ﷺ ਦੇ ਰਸੂਲ ਹੋਣ 'ਤੇ ਅਤੇ ਇਸਲਾਮ ਦੇ ਦੀਨ ਹੋਣ 'ਤੇ।) ਤਾਂ ਉਸਦੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।"رواه مسلم
ਅਬੁ-ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਸੂਰਤ ਬਕਰਹ ਦੀਆਂ ਆਖ਼ਰੀ ਦੋ ਆਇਤਾਂ ਰਾਤ ਵਿੱਚ ਪੜ੍ਹ ਲਈਆਂ, ਉਸ ਲਈ ਇਹ ਦੋ ਆਇਤਾਂ ਕਾਫੀ ਹੋ ਜਾਂਦੀਆਂ ਹਨ।"متفق عليه
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਅੱਲਾਹ ਦੀ ਕਿਤਾਬ (ਕੁਰਆਨ) ਦਾ ਕੋਈ ਇੱਕ ਅੱਖਰ ਪੜ੍ਹਿਆ, ਉਸ ਨੂੰ ਇੱਕ ਨੇਕੀ ਮਿਲਦੀ ਹੈ ਅਤੇ ਇੱਕ ਨੇਕੀ ਦਾ ਅਜਰ (ਬਦਲਾ) ਦਸ ਗੁਣਾ ਤੱਕ ਦਿੱਤਾ ਜਾਂਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ 'ਅਲਿਫ ਲਾਮ ਮੀਮ' ਇੱਕ ਅੱਖਰ ਹੈ, ਸਗੋਂ ਅਲਿਫ਼ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ ਅਤੇ ਮੀਮ ਇੱਕ ਅੱਖਰ ਹੈ।"رواه الترمذي
ਅਬਦੁੱਲਾਹ ਬਿਨ ਅਮਰ ਬਿਨ ਆਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਆਖਦੇ ਸੁਣਿਆ: "ਸਾਰੇ ਇਨਸਾਨਾਂ ਦੇ ਦਿਲ ਰਹਿਮਾਨ (ਅੱਲਾਹ) ਦੀ ਦੋ ਉਂਗਲੀਆਂ ਦੇ ਦਰਮਿਆਨ ਇਕ ਹੀ ਦਿਲ ਵਾਂਗ ਹਨ; ਉਹ ਉਨ੍ਹਾਂ ਨੂੰ ਜਿਧਰ ਚਾਹੇ ਮੋੜ ਦਿੰਦਾ ਹੈ।"» ਫਿਰ ਰਸੂਲ ਅੱਲਾਹ ﷺ ਨੇ ਫਰਮਾਇਆ: "ਅਏ ਦਿਲਾਂ ਨੂੰ ਮੋੜਨ ਵਾਲੇ ਅੱਲਾਹ! ਸਾਡੇ ਦਿਲਾਂ ਨੂੰ ਆਪਣੀ ਇਤਾਅਤ ਵਲ ਮੋੜ ਦੇ।"رواه مسلم
عن أبي هريرة رضي الله عنه عن النبي صلى الله عليه وسلم قال: «ما توطَّنَ رجلٌ مسلمٌ المساجدَ للصلاة والذِّكر، إلا تَبَشْبَشَ اللهُ له، كما يَتَبَشْبَشُ أهلُ الغائب بغائبهم إذا قَدِمَ عليهم».رواه ابن ماجه وأحمد
ਅਬੁ-ਹਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਦਾ ਕਹਿਣਾ ਹੈ: ਜਿਸ ਕਿਸੇ ਨੇ ਵੀ ਮੇਰੇ ਕਿਸੇ ਵਲੀ (ਮਿੱਤਰ) ਨਾਲ ਵੈਰ ਕੀਤਾ ਤਾਂ ਮੈਂ ਉਸ ਨਾਲ ਜੰਗ ਦਾ ਐਲਾਨ ਕਰਦਾ ਹਾਂ। ਮੇਰਾ ਬੰਦਾ ਜਿਨ੍ਹਾਂ ਕੰਮਾਂ ਰਾਹੀਂ ਮੇਰੇ ਨੇੜੇ ਆਉਂਦਾ ਹੈ, ਉਨ੍ਹਾਂ ਵਿੱਚੋਂ ਮੈਨੂੰ ਸਭ ਤੋਂ ਵੱਧ ਪਿਆਰੇ ਉਹ ਕੰਮ ਹਨ ਜੋ ਮੈਂ ਉਸ 'ਤੇ ਫਰਜ਼ ਕੀਤੇ ਹਨ। ਮੇਰਾ ਬੰਦਾ ਨਫ਼ਲਾਂ (ਫਰਜ਼ ਕੰਮਾਂ ਤੋਂ ਬਾਅਦ ਹੋਰ ਵਾਧੂ ਇਬਾਦਤਾਂ) ਰਾਹੀਂ ਮੇਰੇ ਨੇੜੇ ਆਉਂਦਾ ਰਹਿੰਦਾ ਹੈ, ਇੱਥੋਂ ਤੱਕ ਕਿ ਮੈਂ ਉਸ ਨਾਲ ਪਿਆਰ ਕਰਨ ਲੱਗ ਜਾਂਦਾ ਹਾਂ। ਜਦੋਂ ਮੈਂ ਉਸ ਨੂੰ ਪਿਆਰ ਕਰਨ ਲੱਗ ਜਾਂਦਾ ਹਾਂ ਤਾਂ ਮੈਂ ਉਸ ਦਾ ਕੰਨ ਬਣ ਜਾਂਦਾ ਹਾਂ, ਜਿਸ ਨਾਲ ਉਹ ਸੁਣਦਾ ਹੈ; ਉਸਦੀ ਅੱਖ ਬਣ ਜਾਂਦਾ ਹਾਂ, ਜਿਸ ਨਾਲ ਉਹ ਦੇਖਦਾ ਹੈ; ਉਸਦਾ ਹੱਥ ਬਣ ਜਾਂਦਾ ਹਾਂ, ਜਿਸ ਨਾਲ ਉਹ ਫੜਦਾ ਹੈ; ਅਤੇ ਉਸਦਾ ਪੈਰ ਬਣ ਜਾਂਦਾ ਹਾਂ ਜਿਸ ਨਾਲ ਉਹ ਚੱਲਦਾ ਹੈ। ਜੇਕਰ ਉਹ ਮੈਥੋਂ ਕੁੱਝ ਮੰਗਦਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਦਿੰਦਾ ਹਾਂ, ਅਤੇ ਜੇਕਰ ਉਹ ਕਿਸੇ ਚੀਜ਼ ਤੋਂ ਮੇਰੀ ਪਨਾਹ (ਆਸਰਾ) ਚਾਹੁੰਦਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਪਨਾਹ ਦਿੰਦਾ ਹਾਂ। ਮੈਨੂੰ ਕਿਸੇ ਕੰਮ ਕਰਨ ਵਿੱਚ ਇੰਨੀ ਝਿਜਕ ਨਹੀਂ ਹੁੰਦੀ, ਜਿੰਨੀ ਮੇਰੇ ਮੋਮਿਨ ਬੰਦੇ ਦੀ ਰੂਹ (ਜਾਨ) ਕੱਢਣ ਵੇਲੇ ਹੁੰਦੀ ਹੈ, ਜਦੋਂ ਕਿ ਉਹ ਮੌਤ ਨੂੰ ਨਾਪਸੰਦ ਕਰਦਾ ਹੈ ਅਤੇ ਮੈਨੂੰ ਵੀ ਉਸ ਨੂੰ ਤਕਲੀਫ ਦੇਣਾ ਚੰਗਾ ਨਹੀਂ ਲਗਦਾ।"رواه البخاري
عن أبي هريرة رضي الله عنه عن رسول الله صلى الله عليه وسلم قال: «النَّاسُ مَعَادِن كَمَعَادِن الذَّهَب وَالفِضَّة، خِيَارُهُم فِي الجَاهِلِيَّة خِيَارُهُم فِي الإِسْلاَم إِذَا فَقُهُوا، والأَرْوَاحُ جُنُودٌ مُجَنَّدَة، فَمَا تَعَارَفَ مِنْهَا ائتَلَفَ، وَمَا تَنَاكَرَ مِنْهَا اخْتَلَفَ». وعن أبي هريرة رضي الله عنه قال: قال رسول الله -صلى الله عليه وسلم: «تَجِدُون النَّاسَ مَعَادِن: خِيَارُهُم فِي الجَاهِليَّة خِيَارُهُم فِي الإِسْلاَم إِذَا فَقِهُوا، وَتَجِدُون خِيَار النَّاس فِي هَذَا الشَّأْن أَشَدُّهُم كَرَاهِيَة لَه، وَتَجِدُون شَرَّ النَّاس ذَا الوَجْهَين، الَّذِي يَأْتِي هَؤُلاَء بِوَجه، وَهَؤُلاَء بِوَجْه».الحديث الأول: متفق عليه، ولفظه لمسلم؛ وروى البخاري أوله، وروى آخره عن عائشة -رضي الله عنها-. الحديث الثاني: متفق عليه
عن ابن عمر رضي الله عنهما مرفوعاً: «على المرء المسلم السمع والطاعة فيما أحب وكَرِهَ، إلا أن يُؤمر بمعصية، فإذا أُمِرَ بمعصية فلا سمع ولا طاعة».متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਕਸਮ ਖਾਧੀ ਅਤੇ ਆਪਣੀ ਕਸਮ ਵਿੱਚ ਕਿਹਾ: "ਲਾਤ ਅਤੇ ਉੱਜ਼ਾ ਦੀ ਕਸਮ, ਤਾਂ ਉਹ 'ਲਾ ਇਲਾਹਾ ਇੱਲੱਲਾਹ' ਕਹੇ ਅਤੇ ਜਿਸ ਨੇ ਆਪਣੇ ਮਿੱਤਰ ਨੂੰ ਕਿਹਾ ਕਿ ਆਓ ਜੂਆ ਖੇਡੀਏ, ਤਾਂ ਉਹ (ਕੱਫ਼ਾਰੇ ਦੇ ਤੌਰ 'ਤੇ) ਸਦਕਾ ਕਰੇ।"متفق عليه
عن أبي هريرة رضي الله عنه مرفوعاً: «من أطاعني فقد أطاع الله، ومن عصاني فقد عصى الله، ومن يطع الأمير فقد أطاعني، ومن يعص الأمير فقد عصاني».متفق عليه
ਹਜ਼ਰਤ ਆਇਸ਼ਾ, ਮੋਮਿਨਾਂ ਦੀ ਮਾਤਾ (ਰਜ਼ੀਅੱਲਾਹੁ ਅਨਹਾ) ਨੇ ਕਿਹਾ: ਨਬੀ ﷺ ਨੂੰ ਕਦੇ ਵੀ ਦੋ ਚੀਜ਼ਾਂ ਵਿੱਚੋਂ ਚੁਣਾਉਣਾ ਪਿਆ ਤਾਂ ਉਹ ਹਮੇਸ਼ਾ ਸੌਖੀ ਤੇ ਆਸਾਨ ਚੀਜ਼ ਨੂੰ ਚੁਣਦੇ ਸਨ, ਜੇਕਰ ਉਹ ਗਲਤ ਨਾ ਹੋਵੇ। ਜੇਕਰ ਉਹ ਗਲਤ ਹੋਵੇ ਤਾਂ ਉਹ ਉਸ ਤੋਂ ਸਭ ਤੋਂ ਵੱਧ ਦੂਰ ਰਹਿੰਦੇ ਸਨ। ،ਅਤੇ ਨਬੀ ﷺ ਨੇ ਆਪਣੇ ਲਈ ਕਦੇ ਬਦਲਾ ਨਹੀਂ ਲਿਆ ਸਿਵਾਏ ਇਸ ਦੇ ਕਿ ਅੱਲਾਹ ਦੀ ਹੱਦਬੰਦੀ ਦੀ ਉਲੰਘਣਾ ਹੋਵੇ, ਤਾਂ ਉਹ ਅੱਲਾਹ ਲਈ ਬਦਲਾ ਲੈਂਦੇ ਸਨ।متفق عليه
عن أبي هريرة رضي الله عنه مرفوعاً: «من مات ولم يَغْزُ، ولم يُحدث نفسه بالغزو، مات على شُعْبَةٍ من نِفَاقٍ»رواه مسلم
ਅਬੁ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਜਦੋਂ ਕੋਈ ਆਦਮੀ ਆਪਣੇ ਪਰਿਵਾਰ ‘ਤੇ, ਨੇਕੀ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਇਹ ਉਸ ਲਈ ਸਦਕਾ ਬਣ ਜਾਂਦਾ ਹੈ।»متفق عليه
عن أنس بن مالك وأبي هريرة رضي الله عنهما عن النبي صلى الله عليه وسلم فيما يرويه عن ربه عز وجل قال: «إذا تَقَرَّبَ العبدُ إليَّ شِبْرًا تَقَرَّبْتُ إليه ذِرَاعًا، وإذا تَقَرَّبَ إليَّ ذِرَاعًا تَقَرَّبْتُ مِنْهُ بَاعًا، وإذا أتاني يمشي أَتَيْتُهُ هَرْوَلَةً».حديث أنس -رضي الله عنه- رواه البخاري . حديث أبي هريرة -رضي الله عنه- متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਹੈ। ਅਤੇ ਹਯਾ (ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ।"متفق عليه
ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ: “ਇੱਕ ਵਿਅਕਤੀ ਰਸਤੇ ‘ਤੇ ਚੱਲ ਰਿਹਾ ਸੀ ਅਤੇ ਉਸਨੇ ਰਸਤੇ ‘ਤੇ ਇੱਕ ਕੰਟਿਆਂ ਵਾਲੀ ਟਾਹਣੀ ਵੇਖੀ, ਤਾਂ ਉਸਨੇ ਉਸਨੂੰ ਰਸਤੇ ਤੋਂ ਹਟਾ ਦਿੱਤਾ। ਅੱਲਾਹ ਨੇ ਉਸਦਾ ਸ਼ੁਕਰ ਅਦਾ ਕੀਤਾ ਅਤੇ ਉਸਦਾ ਗੁਨਾਹ ਮਾਫ਼ ਕਰ ਦਿੱਤਾ।”متفق عليه
ਅਦੀ ਬਿਨ ਹਾਤਿਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਹਰ ਵਿਅਕਤੀ ਨਾਲ ਉਸ ਦਾ ਰੱਬ ਇਸ ਹਾਲ ਵਿੱਚ ਗੱਲ ਕਰੇਗਾ ਕਿ ਉਸਦੇ ਅਤੇ ਉਸਦੇ ਰੱਬ ਵਿਚਕਾਰ ਕੋਈ ਅਨੁਵਾਦਕ ਨਹੀਂ ਹੋਵੇਗਾ। ਉਹ ਆਪਣੇ ਸੱਜੇ ਪਾਸੇ ਵੇਖੇਗਾ, ਤਾਂ ਉਸਨੂੰ ਆਪਣੇ ਕੀਤੇ ਹੋਏ ਅਮਲ ਦਿਸਣਗੇ, ਆਪਣੇ ਖੱਬੇ ਪਾਸੇ ਵੇਖੇਗਾ, ਤਾਂ ਵੀ ਉਸਨੂੰ ਆਪਣੇ ਕੀਤੇ ਹੋਏ ਅਮਲ ਦਿਸਣਗੇ ਅਤੇ ਆਪਣੇ ਸਾਹਮਣੇ ਵੇਖੇਗਾ, ਤਾਂ ਆਪਣੇ ਸਾਹਮਣੇ ਉਸਨੂੰ ਜਹੰਨਮ ਦੀ ਅੱਗ ਤੋਂ ਇਲਾਵਾ ਕੁੱਝ ਨਹੀਂ ਦਿੱਸੇਗਾ। ਇਸ ਲਈ, ਤੁਸੀਂ ਅੱਗ ਤੋਂ ਬਚੋ, ਭਾਵੇਂ ਖਜੂਰ ਦੇ ਇੱਕ ਟੁਕੜੇ (ਨੂੰ ਸਦਕਾ ਕਰਨ) ਰਾਹੀਂ ਹੀ ਕਿਉਂ ਨਾ ਹੋਵੇ।متفق عليه
عن عبد الله بن عكيم رضي الله عنه مرفوعاً: «مَنْ تَعَلَّقَ شيئا وُكِلَ إليه».رواه أحمد والترمذي
ਤਾਰਿਕ ਬਿਨ ਅਸ਼ਯਮ ਅਸ਼ਜਈ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਿਸ ਨੇ 'ਲਾ ਇਲਾਹਾ ਇੱਲੱਲਾਹ' ਕਿਹਾ ਅਤੇ ਅੱਲਾਹ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦਾ ਇਨਕਾਰ ਕੀਤਾ, ਤਾਂ ਉਸ ਦਾ ਮਾਲ ਤੇ ਖ਼ੂਨ ਹਰਾਮ (ਸੁਰੱਖਿਅਤ) ਹੋ ਗਿਆ ਅਤੇ ਉਸ ਦਾ ਹਿਸਾਬ ਅੱਲਾਹ ਦੇ ਹਵਾਲੇ ਹੈ।"رواه مسلم
ਅਬਦੁੱਲਾਹ ਬਿਨ ਮਸਊਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵੱਸੱਲਮ ਨੂੰ ਸੁਣਿਆ ਕਹਿੰਦੇ ਹੋਏ: "ਅੱਲਾਹ ਉਸ ਸ਼ਖ਼ਸ ਨੂੰ ਤਰੋਤਾਜ਼ਾ ਰਖੇ ਜੋ ਸਾਡੀ ਵੱਲੋਂ ਕੋਈ ਗੱਲ ਸੁਣੇ ਤੇ ਉਸਨੂੰ ਓਹੀ ਤਰ੍ਹਾਂ ਅੱਗੇ ਪਹੁੰਚਾਏ ਜਿਵੇਂ ਉਸਨੇ ਸੁਣੀ। ਕਈ ਵਾਰੀ ਸੁਣਨ ਵਾਲੇ ਤੋਂ ਵਧ ਕੇ ਸਮਝਣ ਵਾਲਾ ਉਹ ਹੁੰਦਾ ਹੈ ਜਿਸ ਤਕ ਗੱਲ ਪਹੁੰਚਾਈ ਜਾਂਦੀ ਹੈ।"رواه الترمذي وابن ماجه وأحمد
ਸਮੁਰਾ ਬਿਨ ਜੁੰਦੁਬ ਅਤੇ ਮੁਗ਼ੀਰਾ ਬਿਨ ਸ਼ੋਬਾ (ਰਜ਼ੀਅੱਲਾਹੁ ਅੰਹੁਮਾ) ਤੋਂ ਰਿਵਾਇਤ ਹੈ, ਦੋਨੋ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਮੇਰੇ ਨਾਲ ਸਬੰਧਤ ਕੋਈ ਹਦੀਸ ਬਿਆਨ ਕੀਤੀ, ਹਾਲਾਂਕਿ ਉਸਨੂੰ ਲੱਗ ਰਿਹਾ ਸੀ ਕਿ ਉਹ ਝੂਠ ਹੈ, ਤਾਂ ਉਹ ਆਪ ਵੀ ਝੂਠਿਆਂ ਵਿੱਚੋਂ ਇੱਕ ਹੈ।"رواه مسلم في مقدمته
عن أبي هريرة رضي الله عنه أن رسول الله صلى الله عليه وسلم قال: «لا ينبغي لصِدِّيق أن يكون لعَّانًا».رواه مسلم
عن عائشة رضي الله عنها قالت: قال رسول الله صلى الله عليه وسلم : «مَنْ أحَبَّ لِقَاءَ اللهِ أَحَبَّ اللهُ لِقَاءهُ، وَمَنْ كَرِهَ لِقَاءَ اللهِ كَرِهَ اللهُ لِقَاءهُ» فقلتُ: يا رسولَ اللهِ، أكَراهِيَةُ المَوتِ، فَكُلُّنَا نَكْرَهُ المَوتَ؟ قال: «لَيْسَ كَذَلِكَ، ولكِنَّ المُؤْمِنَ إذَا بُشِّرَ بِرَحْمَةِ اللهِ وَرِضْوَانِهِ وَجَنَّتِهِ أَحَبَّ لِقَاءَ اللهِ فَأَحَبَّ اللهُ لِقَاءهُ، وإنَّ الكَافِرَ إذَا بُشِّرَ بِعَذابِ اللهِ وَسَخَطهِ كَرِهَ لِقَاءَ اللهِ وكَرِهَ اللهُ لِقَاءهُ».رواه مسلم، ورواه البخاري عن عائشة -رضي الله عنها- في ضمنه حديث عن عبادة بن الصامت-رضي الله عنه-. رواه عن أبي موسى -رضي الله عنه- مختصرا