PA
All hadiths
The complete card collection, filter by chapter
The Noble Qur'an and Qur'anic Sciences
26
The Hadith and Hadith Sciences
3
The Creed
135
Jurisprudence and Juristic Principles
288
Virtues and Manners
288
Da‘wah and Hisbah
15
Seerah and History
38
655 hadiths
عن عمرو بن شعيب، عن أبيه، عن جده قال: قال رسول الله صلى الله عليه وسلم : «يَدُ المسلمين على مَن سِواهم، تَتَكافَأُ دِماؤهم وأموالُهم، ويُجِيرُ على المسلمين أدْناهم، ويَرُدُّ على المسلمين أَقْصَاهم».
رواه أبو داود وابن ماجه وأحمد
عن عائشة رضي الله عنها : أنّ قومًا قالوا: يا رسول الله إنّ قومًا يأتوننا باللحم لا نَدري أَذَكروا اسمَ الله عليه أم لا، فقال رسول الله صلى الله عليه وسلم : «سَمُّوا الله عليه وكُلُوه».
رواه البخاري
عن أبي هريرة رضي الله عنه أن رسول الله صلى الله عليه وسلم قال: «إن لله تِسْعَةً، وتِسْعِينَ، اسْمًا، مِائَةً إلا واحدا مَنْ أَحْصَاهَا دخل الجنة».
متفق عليه
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ ਘਰ (ਕਾਬਾ) ਦਾ ਹੱਜ ਕਰਨਾ; ਅਤੇ ਰਮਜ਼ਾਨ ਦੇ ਰੋਜ਼ੇ ਰੱਖਣਾ।
متفق عليه
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਤੁਹਾਡੇ ਵਿਚੋਂ ਜੋ ਕੋਈ ਮੁਨਕਰ (ਗਲਤ ਕੰਮ ਹੁੰਦਾ) ਵੇਖੇ, ਉਹ ਉਸਨੂੰ ਆਪਣੇ ਹੱਥ (ਤਾਕਤ) ਨਾਲ ਬਦਲ ਦੇਵੇ। ਜੇਕਰ ਉਹ ਇਸ ਦੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੀ ਜ਼ਬਾਨ ਨਾਲ (ਬਦਲੇ)। ਜੇਕਰ ਉਹ ਇਸ ਦੀ ਵੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੇ ਦਿਲ ਤੋਂ ਉਸਨੂੰ ਬੁਰਾ ਮੰਨੇ, ਅਤੇ ਇਹ ਈਮਾਨ ਦਾ ਸਭ ਤੋਂ ਕਮਜ਼ੋਰ ਦਰਜਾ ਹੈ।"
رواه مسلم
ਅਬੁ ਮਾਲਿਕ ਅਸ਼ਅਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਪਾਕੀ (ਸਫਾਈ) ਈਮਾਨ ਦਾ ਅੱਧਾ ਹਿੱਸਾ ਹੈ, 'ਅਲਹਮਦੁ ਲਿੱਲਾਹ' ਤਰਾਜ਼ੁ ਨੂੰ ਭਰ ਦਿੰਦਾ ਹੈ, 'ਸੁਬਹਾਨ ਅੱਲਾਹ' ਤੇ 'ਅਲਹਮਦੁ ਲਿੱਲਾਹ' ਦੋਵੇਂ ਮਿਲਕੇ ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਹੈ, ਉਸਨੂੰ ਸਭ ਭਰ ਦਿੰਦੇ ਹਨ। ਨਮਾਜ਼ ਨੂਰ (ਰੋਸ਼ਨੀ) ਹੈ, ਸਦਕਾ (ਦਾਨ-ਪੁਨ) ਸਬੂਤ ਹੈ, ਸਬਰ ਚਮਕਦਾਰ ਉਜਾਲਾ ਹੈ, ਅਤੇ ਕੁਰਆਨ ਤੇਰੇ ਹੱਕ ਵਿੱਚ ਜਾਂ ਤੇਰੇ ਵਿਰੁੱਧ ਹੁੱਜਤ (ਦਲੀਲ) ਹੈ। ਹਰੇਕ ਇਨਸਾਨ ਜਦੋਂ ਆਪਣਾ ਦਿਨ ਸ਼ੁਰੂ ਕਰਦਾ ਹੈ ਤਾਂ ਆਪਣੀ ਰੂਹ (ਆਤਮਾ) ਨੂੰ ਆਪਣੇ ਕਰਮਾਂ ਦੇ ਬਦਲੇ ਵੇਚ ਦਿੰਦਾ ਹੈ, – ਫੇਰ ਜਾਂ ਤਾਂ ਉਹ ਆਪਣੀ ਰੂਹ ਨੂੰ ਆਜ਼ਾਦ ਕਰ ਲੈਂਦਾ ਹੈ ਜਾਂ ਉਸ ਨੂੰ ਬਰਬਾਦ ਕਰ ਦਿੰਦਾ ਹੈ।"
رواه مسلم
ਮੁਆਜ਼ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਦੇ ਪਿੱਛੇ 'ਉਫੈਰ' ਨਾਂ ਦੇ ਇੱਕ ਗਧੇ ਉੱਤੇ ਸਵਾਰ ਸੀ। ਇਸ ਦੌਰਾਨ ਆਪ ﷺ ਨੇ ਫਰਮਾਇਆ: "ਹੇ ਮੁਆਜ਼! ਕੀ ਤੈਨੂੰ ਪਤਾ ਹੈ ਕਿ ਅੱਲਾਹ ਦਾ ਆਪਣੇ ਬੰਦਿਆਂ 'ਤੇ ਕੀ ਹੱਕ ਹੈ ਅਤੇ ਬੰਦਿਆਂ ਦਾ ਅੱਲਾਹ 'ਤੇ ਕੀ ਹੱਕ ਹੈ?" ਮੈਂ ਆਖਿਆ: ਅੱਲਾਹ ਅਤੇ ਉਸਦਾ ਰਸੂਲ ਹੀ ਬੇਹਤਰ ਜਾਣਦੇ ਹਨ। ਆਪ ਨੇ ਫਰਮਾਇਆ: «ਅੱਲਾਹ ਦਾ ਬੰਦਿਆ 'ਤੇ ਇਹ ਹੱਕ ਹੈ ਕਿ ਉਹ ਸਿਰਫ ਉਸੇ ਦੀ ਇਬਾਦਤ ਕਰਨ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਉਣਾ। ਜਦੋਂ ਕਿ ਬੰਦਿਆਂ ਦਾ ਅੱਲਾਹ ਉੱਤੇ ਹੱਕ ਇਹ ਹੈ ਕਿ ਜੋ ਕਿਸੇ ਨੂੰ ਉਸ ਦਾ ਸ਼ਰੀਕ ਨਾ ਬਣਾਵੇ, ਅੱਲਾਹ ਉਸ ਨੂੰ ਅਜ਼ਾਬ ਨਾ ਦੇਵੇ।» ਮੈਂ ਆਖਿਆ: ਹੇ ਰਸੂਲੱਲਾਹ! ਕੀ ਮੈਂ ਲੋਕਾਂ ਨੂੰ ਇਹ ਖ਼ੁਸ਼ਖ਼ਬਰੀ ਨਾ ਸੁਣਾ ਦਿਆਂ? ਆਪ ਨੇ ਫਰਮਾਇਆ: "ਲੋਕਾਂ ਨੂੰ ਇਹ ਖੁਸ਼ਖਬਰੀ ਨਾ ਸੁਣਾਈਂ, ਨਹੀਂ ਤਾਂ ਲੋਕ ਇਸ 'ਤੇ ਹੀ ਭਰੋਸਾ ਕਰ ਕੇ ਬੈਠ ਜਾਣਗੇ।" (ਸਹੀਹ ਬੁਖਾਰੀ ਅਤੇ ਮੁਸਲਿਮ)
متفق عليه
ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨਬੀ ﷺ ਦੇ ਕੋਲ ਆਇਆ ਅਤੇ ਪੁੱਛਿਆ ਕਿ: ਹੇ ਅੱਲਾਹ ਦੇ ਰਸੂਲ! ਵਾਜਿਬ ਕਰਨ ਵਾਲੀਆਂ ਦੋ ਚੀਜ਼ਾਂ ਕਿਹੜੀਆਂ ਹਨ? ਨਬੀ ﷺ ਨੇ ਫਰਮਾਇਆ: « ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਉਸਨੇ ਕਿਸੇ ਨੂੰ ਅੱਲਾਹ ਦਾ ਸ਼ਰੀਕ ਨਹੀਂ ਬਣਾਇਆ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਉਂਦਾ ਰਿਹਾ, ਉਹ ਜਹੰਨਮ (ਨਰਕ) ਵਿੱਚ ਜਾਵੇਗਾ।»
رواه مسلم
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਇਬਨ ਜੁਦਆਨ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਰਿਸ਼ਤੇ-ਨਾਤੇ ਜੋੜਦਾ ਸੀ ਅਤੇ ਮਸਕੀਨਾਂ (ਗਰੀਬਾਂ) ਨੂੰ ਖ਼ਾਣਾ ਖਵਾਉਂਦਾ ਸੀ। ਕੀ ਉਸਦਾ ਇਹ ਅਮਲ ਉਸ ਲਈ ਲਾਭਦਾਇਕ ਹੋਵੇਗਾ? ਆਪ ﷺ ਨੇ ਫਰਮਾਇਆ: "ਇਨ੍ਹਾਂ ਕੰਮਾਂ ਦਾ ਉਸਨੂੰ ਕੋਈ ਲਾਭ ਨਹੀਂ ਹੋਵੇਗਾ। ਉਸ ਨੇ ਕਦੇ ਵੀ ਇਹ ਨਹੀਂ ਕਿਹਾ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੈਨੂੰ ਮਾਫ਼ ਕਰ ਦੇਈਂ।"
رواه مسلم
ਸੁਫਿਆਨ ਬਿਨ ਅਬਦੁੱਲਾਹ ਸਕ਼ਫੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ ਕਹਿ ਕਿ ਮੈਂ ਅੱਲਾਹ 'ਤੇ ਈਮਾਨ ਲਿਆਇਆ, ਫਿਰ ਉਸ 'ਤੇ ਮਜ਼ਬੂਤੀ ਨਾਲ ਡਟਿਆ ਰਹਿ।"
رواه مسلم وأحمد
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਾ ਨਿੱਕਲੇ (ਚੜ੍ਹੇ)। ਜਦੋਂ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਿੱਕਲੇਗਾ ਅਤੇ ਲੋਕ ਉਸਨੂੰ ਵੇਖ ਲੈਣਗੇ, ਤਾਂ ਸਭ ਲੋਕ ਈਮਾਨ ਲੈ ਆਉਣਗੇ। ਲੇਕਿਨ ਇਹ ਉਹ ਸਮਾਂ ਹੋਵੇਗਾ ਜਿਸ ਦੇ ਬਾਰੇ ਅੱਲਾਹ ਤਆਲਾ ਨੇ ਫਰਮਾਇਆ ਹੈ: "ਕਿਸੇ ਵੀ ਅਜਿਹੇ ਵਿਅਕਤੀ ਦਾ ਈਮਾਨ ਉਸ ਦੇ ਕੰਮ ਨਹੀਂ ਆਵੇਗਾ ਜਿਹੜਾ ਇਸ (ਨਿਸ਼ਾਨੀ ਆਉਣ ਤੋਂ) ਪਹਿਲਾਂ ਈਮਾਨ ਨਹੀਂ ਰੱਖਦਾ ਸੀ। ਜਾਂ ਉਸ ਨੇ ਆਪਣੇ ਈਮਾਨ ਵਿੱਚ ਰਹਿੰਦੇ ਹੋਏ ਕੋਈ ਨੇਕ ਅਮਲ ਨਾ ਕੀਤਾ ਹੋਵੇ।" [ਸੂਰਤ ਅਲ-ਅਨਾਮ: 158]। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਦੋ ਬੰਦਿਆਂ ਨੇ ਆਪਣੇ ਵਿਚਕਾਰ ਕਪੜਾ ਫੈਲਾ ਕੇ ਰੱਖਿਆ ਹੋਵੇਗਾ, ਲੇਕਿਨ ਨਾ ਤਾਂ ਉਹ ਉਸਦਾ ਵਪਾਰ ਕਰ ਸਕਣਗੇ ਅਤੇ ਨਾ ਹੀ ਉਸ ਕਪੜੇ ਨੂੰ ਸਮੇਟ ਸਕਣਗੇ। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਕੋਈ ਆਦਮੀ ਆਪਣੀ ਊਠਣੀ ਦਾ ਦੁੱਧ ਲੈ ਕੇ ਆ ਰਿਹਾ ਹੋਵੇਗਾ, ਲੇਕਿਨ ਉਸ ਨੂੰ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਕੋਈ ਆਦਮੀ ਪਾਣੀ ਦਾ ਹੌਜ਼ (ਕੁੰਡ) ਠੀਕ ਕਰ ਰਿਹਾ ਹੋਵੇਗਾ, ਲੇਕਿਨ ਉਸਦਾ ਪਾਣੀ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਇੱਕ ਆਦਮੀ ਬੁਰਕੀ ਮੂੰਹ ਤੱਕ ਚੁੱਕੇਗਾ ਲੇਕਿਨ ਉਸ ਨੂੰ ਖਾ ਨਹੀਂ ਸਕੇਗਾ।"
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ।" ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੁਨਿਆ ਦੀ ਅੱਗ ਹੀ ਕਾਫੀ ਸੀ। ਆਪ ਨੇ ਫਰਮਾਇਆ: "ਜਹੰਨਮ ਦੀ ਅੱਗ ਨੂੰ ਇਸ ਅੱਗ ਉੱਤੇ ਉਣਹੱਤਰ (69) ਹਿੱਸੇ (ਗੁਣਾ) ਹੋਰ ਵਧਾਇਆ ਗਿਆ ਹੈ ਅਤੇ ਉਸ ਦਾ ਹਰ ਹਿੱਸਾ ਦੁਨੀਆ ਦੀ ਅੱਗ ਜਿੰਨਾ ਗਰਮ ਹੈ।"
متفق عليه
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ: "ਅੱਲਾਹ ਤਆਲਾ ਨੇ ਆਸਮਾਨਾਂ ਅਤੇ ਜ਼ਮੀਨ ਦੀ ਰਚਨਾ ਕਰਨ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਮਖਲੂਕਾਂ (ਰਚਨਾਵਾਂ) ਦੀ ਤਕਦੀਰਾਂ ਲਿਖ ਦਿੱਤੀਆਂ ਸਨ।" ਅਤੇ ਆਪ ﷺ ਨੇ ਫਰਮਾਇਆ: "ਉਸ ਵੇਲੇ ਅੱਲਾਹ ਦਾ ਅਰਸ਼ (ਤਖਤ) ਪਾਣੀ ਉੱਤੇ ਸੀ।"
رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਿਸ ਨੇ ਜਾਣ-ਬੁੱਝ ਕੇ ਮੇਰੇ ਬਾਰੇ ਝੂਠ ਬੋਲਿਆ, ਉਹ ਆਪਣਾ ਟਿਕਾਣਾ ਜਹੰਨਮ ਬਣਾ ਲਵੇ।»
متفق عليه
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਸਾਹਿਬ-ਏ-ਕੁਰਆਨ ਨੂੰ ਕਿਹਾ ਜਾਵੇਗਾ ਕਿ ਪੜ੍ਹਦੇ ਜਾ ਅਤੇ ਉੱਤੇ ਚੜ੍ਹਦੇ ਜਾ। ਅਤੇ ਉਸੇ ਤਰ੍ਹਾਂ ਰੁਕ-ਰੁਕ ਕੇ ਅਰਾਮ ਨਾਲ ਪੜ੍ਹ ਜਿਵੇਂ ਤੂੰ ਦੁਨੀਆ ਵਿੱਚ ਪੜ੍ਹਿਆ ਕਰਦਾ ਸੀ। ਜਿੱਥੇ ਤੂੰ ਆਖਰੀ ਆਇਤ ਖਤਮ ਕਰੇਂਗਾ ਉਹੀ ਤੇਰਾ ਮਕਾਮ ਹੋਵੇਗਾ।"
رواه أبو داود والترمذي والنسائي في الكبرى وأحمد
ਉਬਈ ਬਿਨ ਕਾਅਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਹੇ ਅਬੁ ਮੁੰਜ਼ਿਰ! ਕੀ ਤੂੰ ਜਾਣਦਾ ਹੈਂ ਕਿ ਤੇਰੇ ਕੋਲ ਮੌਜੂਦ ਅੱਲਾਹ ਦੀ ਕਿਤਾਬ ਦੀ ਕਿਹੜੀ ਆਇਤ ਸਭ ਤੋਂ ਮਹਾਨ ਹੈ?" ਉਹ ਕਹਿੰਦੇ ਹਨ ਕਿ ਮੈਂ ਕਿਹਾ: ਅੱਲਾਹ ਅਤੇ ਉਸਦੇ ਰਸੂਲ ﷺ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਦੁਬਾਰਾ ਪੁੱਛਿਆ: "ਹੇ ਅਬੁ ਮੁੰਜ਼ਿਰ! ਕੀ ਤੂੰ ਜਾਣਦਾ ਹੈਂ ਕਿ ਤੇਰੇ ਕੋਲ ਮੌਜੂਦ ਅੱਲਾਹ ਦੀ ਕਿਤਾਬ ਦੀ ਕਿਹੜੀ ਆਇਤ ਸਭ ਤੋਂ ਮਹਾਨ ਹੈ?" ਮੈਂ ਕਿਹਾ: {اللهُ لا إِلَهَ إِلا هُوَ الْحَيُّ الْقَيُّومُ} [ਸੂਰਤ ਅਲ-ਬਕਰਹ: 255] ਉਹ ਕਹਿੰਦੇ ਹਨ ਕਿ ਇਹ ਸੁਣ ਕਿ ਆਪ ﷺ ਨੇ ਮੇਰੇ ਸੀਨੇ 'ਤੇ ਹੱਥ ਮਾਰਿਆ ਅਤੇ ਫਰਮਾਇਆ: "ਅੱਲਾਹ ਦੀ ਕਸਮ! ਅਬੁ ਮੁੰਜ਼ਿਰ! ਤੇਰੇ ਲਈ ਇਹ ਇਲਮ (ਗਿਆਨ) ਮੁਬਾਰਕ ਹੋਵੇ।"
رواه مسلم
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆਲਾ ਇਸ ਦੇ ਬਦਲੇ ਵਿੱਚ ਫ਼ਰਿਸ਼ਤਿਆਂ ਦੇ ਸਾਹਮਣੇ ਦਸ ਵਾਰ ਉਸ ਦੀ ਤਾਰੀਫ਼ ਕਰਦਾ ਹੈ। ਫੇਰ ਅੱਲਾਹ ਤਆਲਾ ਕੋਲੋਂ ਮੇਰੇ ਲਈ ਵਸੀਲਾ ਮੰਗੋ, ਕਿਉਂਕਿ ਵਸੀਲਾ ਜੰਨਤ ਵਿੱਚ ਇੱਕ ਅਸਥਾਨ ਹੈ, ਜੋ ਅੱਲਾਹ ਦੇ ਬੰਦਿਆਂ ਵਿੱਚੋਂ ਸਿਰਫ਼ ਇੱਕ ਬੰਦੇ ਨੂੰ ਮਿਲੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮੈਂ ਹੋਵਾਂਗਾ। ਇਸ ਲਈ ਜਿਸ ਨੇ ਮੇਰੇ ਲਈ ਵਸੀਲਾ ਮੰਗਿਆ, ਉਸ ਨੂੰ ਮੇਰੀ ਸ਼ਫ਼ਾਅਤ (ਸਿਫਾਰਸ਼) ਮਿਲੇਗੀ।"
رواه مسلم
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਕਿਸੇ ਨਮਾਜ਼ ਨੂੰ ਭੁਲ ਜਾਵੇ, ਤਾਂ ਉਹ ਉਸਨੂੰ ਉਸੇ ਵੇਲੇ ਪੜ੍ਹ ਲਵੇ, ਜਦੋਂ ਯਾਦ ਆ ਜਾਵੇ। ਇਸਤੋਂ ਇਲਾਵਾ ਉਸਦਾ ਕੋਈ ਕੱਫ਼ਾਰਾ (ਭਰਪਾਈ) ਨਹੀਂ ਹੈ: {وَأَقِمِ الصَّلاةَ لِذِكْرِي} (ਮੈਨੂੰ ਯਾਦ ਰੱਖਣ ਲਈ ਨਮਾਜ਼ ਕਾਇਮ ਕਰ।) [ਸੂਰਤ-ਤਾਹਾ: 14]।"
متفق عليه
ਅਬੁ-ਕਤਾਦਾ ਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਬੈਠਣ ਤੋਂ ਪਹਿਲਾਂ ਦੋ ਰਕਆਤ ਨਮਾਜ਼ ਪੜ੍ਹ ਲਵੇ।"
متفق عليه
ਅਬੁ-ਹੁਮੈਦ ਜਾਂ ਅਬੁ-ਉਸੈਦ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਇਹ ਦੁਆ ਪੜ੍ਹੇ: "اللَّهُمَّ افْتَحْ لِي أَبْوَابَ رَحْمَتِكَ - ਅੱਲਾਹੁੱਮਾ ਅਫ਼ਤਾਹ ਲੀ ਅਬਵਾਬਾ ਰਾਹਮਾਤਿਕ" (ਹੇ ਅੱਲਾਹ! ਮੇਰੇ ਲਈ ਆਪਣੀ ਰਹਿਮਤ (ਦਇਆ) ਦੇ ਦਰਵਾਜ਼ੇ ਖੋਲ੍ਹ ਦੇ।) ਅਤੇ ਜਦੋਂ ਮਸਜਿਦ ਤੋਂ ਬਾਹਰ ਨਿੱਕਲੇ, ਤਾਂ ਇਹ ਦੁਆ ਪੜ੍ਹੇ: "اللَّهُمَّ إِنِّي أَسْأَلُكَ مِنْ فَضْلِكَ - ਅੱਲਾਹੁੱਮਾ ਇੱਨੀ ਅਸਅਲੁਕਾ ਮਿਨ ਫ਼ਜ਼ਲਿਕ" (ਹੇ ਅੱਲਾਹ! ਮੈਂ ਤੈਥੋਂ ਤੇਰੇ ਫ਼ਜ਼ਲ (ਕਿਰਪਾ) ਦੀ ਮੰਗ ਕਰਦਾ ਹਾਂ)।"
رواه مسلم
ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਫਰਮਾਉਂਦੇ ਹੋਏ ਸੁਣਿਆ: «ਬੇਸ਼ੱਕ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦੇ ਵਿਚਕਾਰ ਫਰਕ (ਕਰਨ ਵਾਲਾ ਅਮਲ) ਨਮਾਜ਼ ਛੱਡਣਾ ਹੈ।»
رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ।" ਕਿਸੇ ਸਹਾਬੀ ਨੇ ਪੁੱਛਿਆ ਕਿ ਨਮਾਜ਼ ਵਿੱਚ ਚੋਰੀ ਕਰਨ ਦਾ ਕੀ ਮਤਲਬ ਹੈ? ਤਾਂ ਆਪ ﷺ ਨੇ ਉੱਤਰ ਦਿੱਤਾ: "ਉਹ ਰੁਕੂ ਤੇ ਸਜਦੇ ਨੂੰ ਠੀਕ ਤਰੀਕੇ ਨਾਲ ਅਦਾ (ਪੂਰਾ) ਨਹੀਂ ਕਰਦਾ।"
رواه ابن حبان
ਅਬਦੁੱਲਾਹ ਬਿਨ ਅਬੁ ਔਫਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਰੁਕੂ ਤੋਂ ਆਪਣੀ ਪਿੱਠ ਚੁੱਕਦੇ, ਤਾਂ ਇਹ ਦੁਆ ਪੜ੍ਹਦੇ: "ਸਮੀਅੱਲਾਹੁ ਲਿਮਨ ਹਮਿਦਾਹ, ਅੱਲਾਹੁੱਮਾ ਰੱਬਾਨਾ ਲਕਲ ਹਮਦ, ਮਿਲ ਅੱਸ-ਸਮਾਵਾਤੀ, ਵਾ ਮਿਲ ਅਲ-ਅਰਜ਼ੀ, ਵਾ ਮਿਲਾ ਮਾ ਸ਼ਿਅ'ਤਾ ਮਿਨ ਸ਼ੈਇਨ ਬਾਅਦ।" (ਅੱਲਾਹ ਨੇ ਉਸਦੀ ਸੁਣ ਲਈ ਜਿਸਨੇ ਉਸਦੀ ਤਾਰੀਫ਼ ਕੀਤੀ। ਹੇ ਅੱਲਾਹ, ਸਾਡੇ ਰੱਬ! ਤੁਹਾਡੇ ਲਈ ਹੀ ਸਾਰੀ ਤਾਰੀਫ਼ ਹੈ; ਜੋ ਅਸਮਾਨਾਂ ਅਤੇ ਧਰਤੀ ਨੂੰ ਭਰ ਦੇਵੇ ਅਤੇ ਇਸ ਤੋਂ ਬਾਅਦ ਜੋ ਕੁਝ ਵੀ ਤੂੰ ਚਾਹੇਂ, ਉਸ ਨੂੰ ਭਰ ਦੇਵੇ।)
رواه مسلم
ਉਸਮਾਨ ਬਿਨ ਅਬੁਲ-ਆਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਉਹ ਅੱਲਾਹ ਦੇ ਨਬੀ ﷺ ਕੋਲ ਆਏ ਅਤੇ ਆਖਿਆ ਕਿ ਹੇ ਅੱਲਾਹ ਦੇ ਰਸੂਲ! ਸ਼ੈਤਾਨ ਮੇਰੇ, ਮੇਰੀ ਨਮਾਜ਼ ਅਤੇ ਮੇਰੀ ਤਿਲਾਵਤ ਵਿੱਚ ਰੁਕਾਵਟ ਬਣ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਮੈਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਹ ਇੱਕ ਸ਼ੈਤਾਨ ਹੈ, ਜਿਸਨੂੰ ਖਿੰਜ਼ਿਬ ਕਿਹਾ ਜਾਂਦਾ ਹੈ। ਜਦੋਂ ਵੀ ਤੁਹਾਨੂੰ ਉਸਦੀ ਰੁਕਾਵਟ (ਸ਼ਰਾਰਤ) ਦਾ ਇਹਸਾਸ ਹੋਵੇ, ਤਾਂ ਉਸ ਤੋਂ ਅੱਲਾਹ ਦੀ ਪਨਾਹ ਮੰਗੋ ਅਤੇ ਆਪਣੇ ਖੱਬੇ ਪਾਸੇ ਤਿੰਨ ਵਾਰੀ ਥੁੱਥਕਾਰੋ (ਹਲਕਾ ਥੁੱਕੋ)।" ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪ ﷺ ਦੇ ਦੱਸੇ ਇਸ ਤਰੀਕੇ 'ਤੇ ਅਮਲ ਕੀਤਾ, ਤਾਂ ਅੱਲਾਹ ਨੇ ਮੇਰੀ ਇਸ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ।
رواه مسلم
Previous page
Page 24 of 28
Next page