Hadith for the World
Jurisprudence and Juristic Principles

فقه العبادات

231 hadiths

231 hadiths

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਇੱਕ ਅਨਸਾਰੀ ਔਰਤ ਤੋਂ, (ਹਦੀਸ ਦੇ ਰਵੀ ਕਹਿੰਦੇ ਹਨ) ਜਿਸ ਦਾ ਨਾਂ ਅਬਦੁੱਲਾਹ ਇਬਨ ਅੱਬਾਸ (ਰ.) ਨੇ ਦੱਸਿਆ ਸੀ, ਲੇਕਿਨ ਮੈਂ ਭੁੱਲ ਗਿਆ, ਪੁੱਛਿਆ: "ਤੈਨੂੰ ਸਾਡੇ ਨਾਲ ਹੱਜ ਕਰਨ ਤੋਂ ਕਿਸ ਚੀਜ਼ ਨੇ ਰੋਕ ਦਿੱਤਾ?" ਉਸ ਨੇ ਜਵਾਬ ਦਿੱਤਾ: ਸਾਡੇ ਕੋਲ ਸਿਰਫ਼ ਦੋ ਹੀ ਊਠ ਸਨ। ਇੱਕ 'ਤੇ ਸਵਾਰ ਹੋ ਕੇ ਮੇਰੇ ਬੇਟੇ ਦੇ ਪਿਤਾ ਤੇ ਮੇਰੇ ਬੇਟੇ ਨੇ ਹੱਜ ਕੀਤਾ, ਜਦੋਂ ਕਿ ਦੂਜਾ ਊਠ ਸਾਡੇ ਲਈ ਪਾਣੀ ਲਿਆਉਣ ਲਈ ਛੱਡ ਗਏ। ਉਸ ਦੀ ਗੱਲ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਰਮਜ਼ਾਨ ਆਵੇ, ਤਾਂ ਉਮਰਾ ਕਰ ਲੈਣਾ। ਕਿਉਂਕਿ ਰਮਜ਼ਾਨ ਵਿੱਚ ਕੀਤਾ ਗਿਆ ਉਮਰਾ ਹੱਜ ਦੇ ਬਰਾਬਰ ਹੁੰਦਾ ਹੈ।"متفق عليه
عن فَضَالَةُ بنُ عُبَيْدٍ وسلمان الفارسي وعقبة بن عامر الجهني رضي الله عنهم مرفوعاً: «كُلُّ مَيِّتٍ يُخْتَمُ على عَمَلِهِ إلا الُمرَابِطَ في سبيل الله، فإنه يَنْمِي لَهُ عَمَلَهُ يوم القيامة، ويُؤَمَّنُ فتنة القبر».رواه أبو داود والترمذي وأحمد من حديث فضالة -رضي الله عنه
ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਨਬੀ ਮੁਹੰਮਦ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜੋ ਵਿਅਕਤੀ ਅੱਲਾਹ ਲਈ ਹੱਜ ਕਰਦਾ ਹੈ ਅਤੇ (ਹੱਜ ਦੇ ਦੌਰਾਨ) ਨਾ ਤਾਂ ਕੋਈ ਅਸ਼ਲੀਲ ਗੱਲ ਕਰਦਾ ਹੈ ਅਤੇ ਨਾ ਹੀ ਕੋਈ ਗੁਨਾਹ ਕਰਦਾ ਹੈ, ਤਾਂ ਉਹ (ਹੱਜ ਤੋਂ) ਏਦਾਂ ਵਾਪਸ ਆਉਂਦਾ ਹੈ ਜਿਵੇਂ ਉਸ ਦੀ ਮਾਂ ਨੇ ਉਸ ਨੂੰ ਅੱਜ ਹੀ ਜੰਮਿਆ ਹੋਵੇ।"متفق عليه
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਹੇ ਅੱਲਾਹ ਦੇ ਰਸੂਲ! ਅਸੀਂ ਜਿਹਾਦ ਨੂੰ ਸਭ ਤੋਂ ਵਧੀਆ ਅਮਲ ਸਮਝਦੇ ਹਾਂ, ਤਾਂ ਕੀ ਅਸੀਂ ਜਿਹਾਦ ਨਾ ਕਰੀਏ? ਆਪ ﷺ ਨੇ ਫਰਮਾਇਆ: "ਨਹੀਂ, ਸਗੋਂ ਤੁਹਾਡੇ ਲਈ ਸਭ ਤੋਂ ਉੱਤਮ ਜਿਹਾਦ ਮਬਰੂਰ (ਕਬੂਲ ਕੀਤਾ ਗਿਆ) ਹੱਜ ਹੈ।"رواه البخاري
ਹਜ਼ਰਤ ਇਬਨ ਉਮਰ ਰਜ਼ਿਅੱਲਾਹੁ ਅੰਨਹੁਮਾ ਨੇ ਕਿਹਾ: ਰਸੂਲ ਅੱਲਾਹ ﷺ ਨੇ ਫਰਮਾਇਆ: «ਜਦੋਂ ਅੱਲਾਹ ਕਿਆਮਤ ਦੇ ਦਿਨ ਪਹਿਲਿਆਂ ਅਤੇ ਆਖਰੀਆਂ ਸਭ ਨੂੰ ਇਕੱਠਾ ਕਰੇਗਾ, ਤਾਂ ਹਰ ਧੋਖੇਬਾਜ਼ ਲਈ ਇੱਕ ਝੰਡਾ ਚੁੱਕਿਆ ਜਾਵੇਗਾ, ਤਾਂ ਪੁੱਛਿਆ ਜਾਵੇਗਾ: ਇਹ ਫ਼ੁਲਾਨ ਬਿਨ ਫ਼ੁਲਾਨ ਦੀ ਧੋਖਾ ਗਾਰੀ ਹੈ।»متفق عليه
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਔਰਤ ਅੱਲਾਹ ਦੇ ਨਬੀ ﷺ ਦੇ ਜ਼ਮਾਨੇ ਦੇ ਕਿਸੇ ਗਜ਼ਵਾ (ਜੰਗ) ਵਿੱਚ ਮਰੀ ਹੋਈ ਮਿਲੀ, ਤਾਂ ਅੱਲਾਹ ਦੇ ਨਬੀ ﷺ ਨੇ ਔਰਤਾਂ ਅਤੇ ਬੱਚਿਆਂ ਦੇ ਕਤਲ ਦੀ ਨਿੰਦਾ ਕੀਤੀ।متفق عليه
عن عبد الله بن أبي أوفى رضي الله عنه أَنَّ رسول الله صلى الله عليه وسلم فِي بَعْض أَيَّامه التي لَقِي فيها العدو انتظر، حتى إذا مَالَتِ الشمس قام فِيهم، فقال: «أَيُّها الناس، لا تَتَمَنَّوْا لِقَاء الْعَدُوِّ، وَاسْأَلوا الله الْعافية فَإِذا لَقِيتموهم فَاصْبِرُوا، وَاعلموا أَنَّ الْجَنَّة تحت ظِلال السُّيوف ثُمَّ قَال النَّبِي صلى الله عليه وسلم: اللهمَّ مُنزِلَ الْكتاب، وَمُجْرِيَ السَّحاب، وَهازم الأَحْزاب: اهْزِمهم، وَانصُرنا علَيهم».متفق عليه
ਸਹਲ ਬਿਨ ਸਆਦ ਅਲ-ਸਆਦੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਰਬਾਤ (ਰਖਿਆ/ਜੰਗ ਵਿੱਚ ਰਹਿਣਾ) ਇੱਕ ਦਿਨ ਅੱਲਾਹ ਦੇ ਰਸਤੇ ਵਿੱਚ ਦੁਨੀਆ ਅਤੇ ਇਸ ਵਿੱਚ ਮੌਜੂਦ ਸਭ ਚੀਜ਼ਾਂ ਤੋਂ ਬੇਹਤਰ ਹੈ।،ਅਤੇ ਤੁਹਾਡੇ ਵਿੱਚੋਂ ਕਿਸੇ ਦੇ ਸੌਟ (ਜੋ ਸਵਾਰ ਲਈ ਰੌਡ ਜਾਂ ਸਵਾਰ ਦਾ ਹਥਿਆਰ ਹੋਵੇ) ਦਾ ਸਥਾਨ ਜੰਨਤ ਵਿੱਚ ਦੁਨੀਆ ਅਤੇ ਇਸ ਵਿੱਚ ਮੌਜੂਦ ਸਭ ਚੀਜ਼ਾਂ ਤੋਂ ਬੇਹਤਰ ਹੈ।ਅਤੇ ਉਹ ਅਦਮੀ ਜੋ ਅੱਲਾਹ ਦੇ ਰਸਤੇ ਵਿੱਚ ਦਿਨ ਦੀ ਸਵੇਰ ਜਾਂ ਸ਼ਾਮ ਦਾ ਸਫਰ ਕਰਦਾ ਹੈ, ਉਹ ਵੀ ਦੁਨੀਆ ਅਤੇ ਇਸ ਵਿੱਚ ਮੌਜੂਦ ਸਭ ਚੀਜ਼ਾਂ ਤੋਂ ਬੇਹਤਰ ਹੈ।»متفق عليه
ਅਬੁ-ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਕੋਲੋਂ ਉਸ ਵਿਅਕਤੀ ਬਾਰੇ ਪੁੱਛਿਆ ਗਿਆ, ਜੋ ਆਪਣੀ ਬਹਾਦਰੀ ਦਿਖਾਉਣ ਲਈ ਲੜਦਾ ਹੈ, ਉਹ ਵਿਅਕਤੀ ਜੋ ਆਪਣੀ ਕੌਮ ਜਾਂ ਦੇਸ਼ ਲਈ ਲੜਦਾ ਹੈ ਅਤੇ ਉਹ ਵਿਅਕਤੀ ਜੋ ਸਿਰਫ ਰਿਆ (ਦਿਖਾਵੇ) ਲਈ ਲੜਦਾ ਹੈ; ਇਨ੍ਹਾਂ ਵਿੱਚੋਂ ਕਿਸ ਦੀ ਲੜਾਈ ਅੱਲਾਹ ਦੇ ਰਾਹ ਵਿੱਚ ਹੈ? ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੋ ਵਿਅਕਤੀ ਅੱਲਾਹ ਦੇ ਕਲਮੇ (ਬੋਲ) ਨੂੰ ਬੁਲੰਦ ਕਰਨ ਲਈ ਲੜਦਾ ਹੈ, ਸਿਰਫ਼ ਉਸੇ ਦਾ ਲੜਨਾ ਅੱਲਾਹ ਦੇ ਰਾਹ ਵਿੱਚ ਲੜਨਾ ਹੈ।"متفق عليه
عن أبي هريرة رضي الله عنه قَالَ: قَالَ رَسُولُ اللَّهِ صلى الله عليه وسلم : «ما من مَكْلُومٍ يُكْلَمُ في سبيل الله، إلا جاء يومَ القيامة، وكَلْمُهُ يَدْمَى: اللَّونُ لَوْنُ الدَّمِ، والرِّيحُ رِيحُ المِسْكِ».متفق عليه
عن عَبْد اللهِ بن أبي أوفى رضي الله عنهما قال: «غَزَوْنَا مَعَ رَسُولِ الله صلى الله عليه وسلم سَبْعَ غَزَوَاتٍ، نَأْكُلُ الْجَرَادَ».متفق عليه
ਅਬੁ-ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਸੀਂ ਅਜ਼ਾਨ ਸੁਣੋ, ਤਾਂ ਮੁਅੱਜ਼ਿਨ ਦੇ ਕਹੇ ਸ਼ਬਦਾਂ ਨੂੰ ਹੀ ਦੁਹਰਾਓ।"متفق عليه
ਮੁਗ਼ੀਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਇੱਕ ਸਫ਼ਰ ਵਿੱਚ ਨਬੀ ﷺ ਦੇ ਨਾਲ ਸੀ। ਮੈਂ ਆਪ ﷺ ਦੀਆਂ ਜੁਰਾਬਾਂ ਨੂੰ ਉਤਾਰਨ ਲਈ ਆਪਣੇ ਹੱਥ ਅੱਗੇ ਕੀਤੇ, ਤਾਂ ਆਪ ﷺ ਨੇ ਫਰਮਾਇਆ: « ਇਨ੍ਹਾਂ ਨੂੰ ਛੱਡ ਦੇਵੋ, ਕਿਉਂਕਿ ਮੈਂ ਇਨ੍ਹਾਂ ਜੁਰਾਬਾਂ ਨੂੰ ਵੁਜ਼ੂ ਦੀ ਹਾਲਤ ਵਿੱਚ ਪਹਿਨਿਆ ਸੀ।» ਫੇਰ ਆਪ ਨੇ ਜੁਰਾਬਾਂ 'ਤੇ ਮਸਾਹ ਕੀਤਾ (ਗਿੱਲਾ ਹੱਥ ਫੇਰਿਆ)।متفق عليه
عن عبد الله بن عمر رضي الله عنهما «أنَّ رسُول الله -صلَّى الله عليه وسلَّم- دَخَل مكَّة مِن كَدَاٍء، مِن الثَنِيَّة العُليَا التِّي بالبَطحَاءِ، وخرج من الثَنِيَّة السُفلَى».متفق عليه
ਉਮਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ: ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ ਕਿ ਉਹ ਕਾਲੇ ਪੱਥਰ (ਹਜਰੁਲ ਅਸਵਦ) ਕੋਲ ਆਏ ਅਤੇ ਉਸ ਨੂੰ ਚੁੰਮਿਆ। ਫਿਰ ਉਸਨੇ ਕਿਹਾ:"ਮੈਂ ਜਾਣਦਾ ਹਾਂ ਕਿ ਤੁਸੀਂ ਸਿਰਫ਼ ਇੱਕ ਪੱਥਰ ਹੋ, ਨਾ ਨੁਕਸਾਨ ਪਹੁੰਚਾ ਸਕਦੇ ਹੋ ਨਾ ਫਾਇਦਾ। ਜੇ ਇਹ ਨਹੀਂ ਹੁੰਦਾ ਕਿ ਮੈਂ ਨਬੀ ﷺ ਨੂੰ ਤੁਹਾਨੂੰ ਚੁੰਮਦੇ ਦੇਖਿਆ, ਤਾਂ ਮੈਂ ਤੁਹਾਨੂੰ ਨਹੀਂ ਚੁੰਮਦਾ।"متفق عليه
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਆਪਣੀਆਂ ਸਫ਼ਾਂ ਨੂੰ ਸਹੀ ਕਰ ਲਿਆ ਕਰੋ। ਕਿਉਂਕਿ ਸਫ਼ਾਂ ਦਾ ਸਹੀ ਹੋਣਾ ਨਮਾਜ਼ ਨੂੰ ਸੰਪੂਰਨ ਬਣਾਉਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ।"متفق عليه
ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਜਦੋਂ ਰਾਤ ਨੂੰ ਸੌ ਕੇ ਉੱਠਦੇ, ਤਾਂ ਆਪਣੇ ਮੂੰਹ ਨੂੰ ਮਿਸਵਾਕ ਨਾਲ ਰਗੜ ਕੇ ਸਾਫ ਕਰਦੇ।متفق عليه
عن عبد الله بن زيد بن عاصم المازني رضي الله عنه قال: (شُكِيَ إلى النبيِّ صلى الله عليه وسلم الرَّجلُ يُخَيَّلُ إِليه أنَّه يَجِد الشَّيء في الصَّلاة، فقال: لا ينصرف حتَّى يَسمعَ صَوتًا، أو يَجِد رِيحًا).متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਕੀ ਤੁਹਾਡੇ ਵਿੱਚੋਂ ਕੋਈ ਵਿਅਕਤੀ, ਜੋ ਇਮਾਮ ਤੋਂ ਪਹਿਲਾਂ ਆਪਣਾ ਸਿਰ ਚੁੱਕ ਲੈਂਦਾ ਹੈ, ਇਸ ਗੱਲ ਤੋਂ ਨਹੀਂ ਡਰਦਾ ਕਿ ਕਿਤੇ ਅੱਲਾਹ ਉਸ ਦੇ ਸਿਰ ਨੂੰ ਗਧੇ ਦਾ ਸਿਰ ਬਣਾ ਦੇਵੇ ਜਾਂ ਉਸ ਦੀ ਸੂਰਤ ਗਧੇ ਦੀ ਸੂਰਤ ਜਿਹੀ ਬਣਾ ਦੇਵੇ?»متفق عليه
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਖਾਣੇ ਦੀ ਮੌਜੂਦਗੀ ਵਿੱਚ ਨਮਾਜ਼ ਨਾ ਪੜ੍ਹੀ ਜਾਵੇ ਅਤੇ ਨਾ ਹੀ ਉਸ ਵੇਲੇ ਜਦੋਂ ਬੰਦੇ ਨੂੰ ਟੱਟੀ-ਪਿਸ਼ਾਬ ਦਾ ਜ਼ੋਰ ਪਿਆ ਹੋਵੇ।"رواه مسلم
ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਮੈਨੂੰ ਉਸੇ ਤਰ੍ਹਾਂ ਤਸ਼ਹੁੱਦ ਸਿਖਾਇਆ ਜਿਵੇਂ ਕੁਰਆਨ ਦੀ ਸੂਰਤ ਸਿਖਾਉਂਦੇ ਸੀ। ਉਸ ਵੇਲੇ ਮੇਰੀ ਹਥੇਲੀ ਆਪ ﷺ ਦੀਆਂ ਦੋਵਾਂ ਹਥੇਲੀਆਂ ਦੇ ਵਿੱਚ ਸੀ। (ਤਸ਼ਹੁੱਦ ਦੇ ਸ਼ਬਦ ਇਸ ਪ੍ਰਕਾਰ ਹਨ:) "ਅੱਤਾਹਿਆਤੁ ਲਿੱਲਾਹੀ ਵੱਸ ਸਲਾਵਾਤੁ ਵੱਤ ਤੈਯੀਬਾਤੁ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ, ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।" (ਸਾਰੀਆਂ ਤਾਰੀਫ਼ਾਂ, ਇਬਾਦਤਾਂ ਅਤੇ ਪਾਕ ਚੀਜ਼ਾਂ ਅੱਲਾਹ ਲਈ ਹੀ ਹਨ। ਹੇ ਨਬੀ, ਤੁਹਾਡੇ 'ਤੇ ਸਲਾਮ ਹੋਵੇ ਅਤੇ ਅੱਲਾਹ ਦੀ ਰਹਿਮਤ ਤੇ ਉਸ ਦੀਆਂ ਬਰਕਤਾਂ ਹੋਣ। ਸਾਡੇ 'ਤੇ ਅਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਸਲਾਮ ਹੋਵੇ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ (ﷺ) ਉਸ ਦੇ ਬੰਦੇ ਅਤੇ ਰਸੂਲ ਹਨ।) ਬੁਖਾਰੀ ਅਤੇ ਮੁਸਲਿਮ ਦੀ ਇੱਕ ਹੋਰ ਰਿਵਾਇਤ ਵਿੱਚ ਇਹ ਸ਼ਬਦ ਹਨ: "ਬੇਸ਼ੱਕ ਅੱਲਾਹ ਹੀ ਸਲਾਮਤੀ ਵਾਲਾ ਹੈ। ਇਸ ਲਈ ਤੁਹਾਡੇ ਵਿੱਚੋਂ ਜਦੋਂ ਕੋਈ ਨਮਾਜ਼ ਵਿੱਚ ਬੈਠੇ ਤਾਂ ਕਹੇ: "ਅੱਤਾਹਿਆਤੁ ਲਿੱਲਾਹੀ ਵੱਸ ਸਲਾਵਾਤੁ ਵੱਤ ਤੈਯੀਬਾਤੁ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ।" (ਸਾਰੀਆਂ ਤਾਰੀਫ਼ਾਂ, ਇਬਾਦਤਾਂ ਅਤੇ ਪਾਕ ਚੀਜ਼ਾਂ ਅੱਲਾਹ ਲਈ ਹੀ ਹਨ। ਹੇ ਨਬੀ, ਤੁਹਾਡੇ 'ਤੇ ਸਲਾਮ ਹੋਵੇ ਅਤੇ ਅੱਲਾਹ ਦੀ ਰਹਿਮਤ ਤੇ ਉਸ ਦੀਆਂ ਬਰਕਤਾਂ ਹੋਣ। ਸਾਡੇ 'ਤੇ ਅਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਸਲਾਮ ਹੋਵੇ।) ਜਦੋਂ ਬੰਦਾ ਇਹ ਸ਼ਬਦ (ਦੁਆ) ਕਹਿੰਦਾ ਹੈ, ਤਾਂ ਧਰਤੀ ਤੇ ਆਸਮਾਨ ਵਿੱਚ ਵੱਸਣ ਵਾਲਾ ਅੱਲਾਹ ਦਾ ਹਰੇਕ ਨੇਕ ਬੰਦਾ ਇਸ ਵਿੱਚ ਸ਼ਾਮਲ ਹੋ ਜਾਂਦਾ ਹੈ। "ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।" (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ (ﷺ) ਉਸ ਦੇ ਬੰਦੇ ਅਤੇ ਰਸੂਲ ਹਨ।) ਫੇਰ ਉਹ (ਨਮਾਜ਼ੀ) ਜੋ ਦੁਆ ਚਾਹੇ, ਕਰੇ।"متفق عليه
عن أبي موسى الأشعري رضي الله عنه قال: خَسَفَت الشمس على زمان رسول الله صلى الله عليه وسلم . فقام فَزِعًا، ويخشى أن تكون الساعة، حتى أتى المسجد، فقام، فصلى بأطول قيام وسجود، ما رأيته يفعله في صلاته قطُّ، ثم قال: إن هذه الآيات التي يُرْسِلُهَا الله عز وجل : لا تكون لموت أحد ولا لحياته، ولكن الله يُرْسِلُهَا يُخَوِّفُ بها عباده، فإذا رأيتم منها شيئا فَافْزَعُوا إلى ذكر الله و دُعَائِهِ وَاسْتِغْفَارِهِ.متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਇਹ ਦੁਆ ਕਰਿਆ ਕਰਦੇ ਸਨ: "ਹੇ ਅੱਲਾਹ! ਮੈਂ ਤੇਰੀ ਪਨਾਹ ਮੰਗਦਾ ਹਾਂ ਕਬਰ ਦੇ ਅਜ਼ਾਬ ਤੋਂ, ਜਹੰਨਮ ਦੇ ਅਜ਼ਾਬ ਤੋਂ, ਜ਼ਿੰਦਗੀ ਤੇ ਮੌਤ ਦੀ ਆਜ਼ਮਾਇਸ਼ ਤੋਂ, ਅਤੇ ਮਸੀਹ ਦੱਜਾਲ ਦੇ ਫ਼ਿਤਨੇ ਤੋਂ।" ਜਦੋਂ ਕਿ ਸਹੀ ਮੁਸਲਿਮ ਦੀ ਰਿਵਾਇਤ ਵਿੱਚ ਆਇਆ ਹੈ: "ਜਦੋਂ ਤੁਹਾਡੇ ਵਿਚੋਂ ਕੋਈ ਤਸ਼ਹੁੱਦ ਪੂਰਾ ਕਰ ਲਵੇ, ਤਾਂ ਚਾਰ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗੇ: ਜਹੰਨਮ ਦੇ ਅਜ਼ਾਬ ਤੋਂ, ਕਬਰ ਦੇ ਅਜ਼ਾਬ ਤੋਂ, ਜਿੰਦਗੀ ਅਤੇ ਮੌਤ ਦੀ ਆਜ਼ਮਾਇਸ਼ (ਫ਼ਿਤਨੇ) ਤੋਂ ਅਤੇ ਮਸੀਹ ਦੱਜਾਲ ਦੀ ਬੁਰਾਈ ਤੋਂ।"متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ (ਸ਼ੁਰੂ ਕਰਨ) ਲਈ ਤਕਬੀਰ ਕਹਿੰਦੇ, ਤਾਂ ਕਿਰਾਤ ਕਰਨ ਤੋਂ ਪਹਿਲਾਂ ਕੁੱਝ ਦੇਰ ਖਾਮੋਸ਼ ਰਹਿੰਦੇ। ਮੈਂ ਕਿਹਾ: ਹੇ ਅੱਲਾਹ ਦੇ ਰਸੂਲ (ﷺ)! ਮੇਰੇ ਮਾਪੇ ਤੁਹਾਡੇ 'ਤੇ ਕੁਰਬਾਨ ਹੋਣ! ਇਹ ਜੋ ਤਕਬੀਰ ਅਤੇ ਕਿਰਾਤ ਦੇ ਵਿਚਕਾਰ ਤੁਸੀਂ ਖਾਮੋਸ਼ ਰਹਿੰਦੇ ਹੋ, ਉਸ ਵਿੱਚ ਤੁਸੀਂ ਕੀ ਕਹਿੰਦੇ ਹੋ? ਆਪ ﷺ ਨੇ ਫਰਮਾਇਆ: "ਮੈਂ ਕਹਿੰਦਾ ਹਾਂ: ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ, ਅੱਲਾਹੁੱਮਾ ਨੱਕਿਨੀ ਮਿਨ ਖਤਾਯਾਯਾ ਕਮਾ ਯੁਨੱਕਸ ਸੌਬੁਲ ਅਬਯਾਜ਼ੁ ਮਿਨੱਦ-ਦਨਸ, ਅੱਲਾਹੁਮੱਗ ਸਿਲਨੀ ਮਿਨ ਖਤਾਯਾਯਾ ਬਿਲ ਮਾਈ ਵੱਸ-ਸਲਜੀ ਵਲ ਬਰਦ।" (ਹੇ ਅੱਲਾਹ! ਮੇਰੇ ਅਤੇ ਮੇਰੇ ਗੁਨਾਹਾਂ ਵਿਚਕਾਰ ਇੰਨੀ ਦੂਰੀ ਪਾ ਦੇ ਜਿੰਨੀ ਤੂੰ ਪੂਰਬ ਤੇ ਪੱਛਿਮ ਵਿਚਕਾਰ ਦੂਰੀ ਪਾਈ ਹੈ। ਹੇ ਅੱਲਾਹ! ਮੈਨੂੰ ਗੁਨਾਹਾਂ ਤੋਂ ਇੰਜ ਸਾਫ਼ ਕਰ ਦੇ ਜਿਵੇਂ ਸਫੈਦ ਕਪੜੇ ਤੋਂ ਮੈਲ ਸਾਫ਼ ਹੁੰਦੀ ਹੈ। ਹੇ ਅੱਲਾਹ! ਮੇਰੇ ਉੱਤੋਂ ਮੇਰੇ ਗੁਨਾਹਾਂ ਨੂੰ ਪਾਣੀ, ਬਰਫ ਅਤੇ ਗੜ੍ਹਿਆਂ ਨਾਲ ਧੋ ਦੇ।)متفق عليه