Hadith for the World
فقه العبادات

الصلاة

126 hadiths

126 hadiths

ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਪੋਰਟ ਹੈ ਕਿ ਮੈਂ ਨਬੀ ﷺ ਨੂੰ ਸੁਣਿਆ ਕਿ ਉਹ ਕਹਿ ਰਹੇ ਸਨ: “ਸਭ ਦੀ ਨਮਾਜ਼ ਇਕੱਲੇ ਪੜ੍ਹੀ ਨਮਾਜ਼ ਨਾਲੋਂ 25 ਗੁਣਾ ਬੇਹਤਰ ਹੈ, ਅਤੇ ਫਜਰ ਦੀ ਨਮਾਜ਼ ਵਿੱਚ ਰਾਤ ਦੇ ਫਰਿਸ਼ਤੇ ਅਤੇ ਦਿਨ ਦੇ ਫਰਿਸ਼ਤੇ ਇਕੱਠੇ ਹੁੰਦੇ ਹਨ।” ਫਿਰ ਅਬੂ ਹੁਰੈਰਾ ਕਹਿੰਦੇ ਹਨ: ਤੁਸੀਂ ਇੱਥੇ ਪੜ੍ਹ ਸਕਦੇ ਹੋ: {ਸੱਚਮੁੱਚ, ਫਜਰ ਦਾ ਕੁਰਾਨ ਮਾਣਿਆ ਜਾਂਦਾ ਹੈ।} [ਇਸਰਾਂ: 78]متفق عليه
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਕੋਲ ਇੱਕ ਅੰਨ੍ਹਾ ਆਦਮੀ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੇਰੇ ਨਾਲ ਕੋਈ ਆਦਮੀ ਨਹੀਂ ਹੈ ਜੋ ਮੈਨੂੰ ਮਸਜਿਦ ਤੱਕ ਲੈ ਆਵੇ। ਸੋ ਉਸ ਨੇ ਅੱਲਾਹ ਦੇ ਰਸੂਲ ﷺ ਨੂੰ ਬੇਨਤੀ ਕੀਤੀ ਕਿ ਆਪ ﷺ ਉਸ ਨੂੰ ਘਰ ਵਿੱਚ ਨਮਾਜ਼ ਪੜ੍ਹਨ ਦੀ ਛੋਟ (ਇਜਾਜ਼ਤ) ਦੇ ਦੇਣ। ਆਪ ﷺ ਨੇ ਪਹਿਲਾਂ ਉਸ ਨੂੰ ਛੋਟ ਦੇ ਵੀ ਦਿੱਤੀ, ਲੇਕਿਨ ਜਦੋਂ ਉਹ ਵਾਪਸ ਮੁੜਨ ਲੱਗਾ ਤਾਂ ਨਬੀ ﷺ ਨੇ ਉਸਨੂੰ ਬੁਲਾਇਆ ਅਤੇ ਪੁੱਛਿਆ: "ਕੀ ਤੂੰ ਨਮਾਜ਼ ਦੀ ਅਜ਼ਾਨ ਨੂੰ ਸੁਣਦਾ ਹੈਂ?" ਉਸ ਨੇ ਜਵਾਬ ਦਿੱਤਾ: ਜੀ ਹਾਂ! ਸੁਣਦਾ ਹਾਂ, ਤਾਂ ਨਬੀ ﷺ ਨੇ ਫਰਮਾਇਆ: "ਤਾਂ ਫੇਰ (ਮਸਜਿਦ ਵਿੱਚ ਆ ਕੇ) ਅਜ਼ਾਨ ਦਾ ਜਵਾਬ ਦੇ।"رواه مسلم
عن زيد بن ثابت رضي الله عنه أَنَّ النَّبِيَّ -صَلَّى اللهُ عَلَيْهِ وَسَلَّمَ- اتَّخَذَ حُجْرَةً فِي المَسْجِدِ مِنْ حَصِيرٍ، فَصَلَّى رَسُولُ اللَّهِ -صَلَّى اللهُ عَلَيْهِ وَسَلَّمَ- فِيهَا لَيَالِيَ حَتَّى اجْتَمَعَ إِلَيْهِ نَاسٌ، ثُمَّ فَقَدُوا صَوْتَهُ لَيْلَةً، فَظَنُّوا أَنَّهُ قَدْ نَامَ، فَجَعَلَ بَعْضُهُمْ يَتَنَحْنَحُ؛ لِيَخْرُجَ إِلَيْهِمْ، فَقَالَ: «مَا زَالَ بِكُمُ الَّذِي رَأَيْتُ مِنْ صَنِيعِكُمْ، حَتَّى خَشِيتُ أَنْ يُكْتَبَ عَلَيْكُمْ، وَلَوْ كُتِبَ عَلَيْكُمْ مَا قُمْتُمْ بِهِ، فَصَلُّوا أَيُّهَا النَّاسُ فِي بُيُوتِكُمْ، فَإِنَّ أَفْضَلَ صَلاَةِ المَرْءِ فِي بَيْتِهِ إِلَّا الصَّلاَةَ المَكْتُوبةَ».متفق عليه
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ ਘਰ (ਕਾਬਾ) ਦਾ ਹੱਜ ਕਰਨਾ; ਅਤੇ ਰਮਜ਼ਾਨ ਦੇ ਰੋਜ਼ੇ ਰੱਖਣਾ।متفق عليه
ਅਬੁ ਮਾਲਿਕ ਅਸ਼ਅਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਪਾਕੀ (ਸਫਾਈ) ਈਮਾਨ ਦਾ ਅੱਧਾ ਹਿੱਸਾ ਹੈ, 'ਅਲਹਮਦੁ ਲਿੱਲਾਹ' ਤਰਾਜ਼ੁ ਨੂੰ ਭਰ ਦਿੰਦਾ ਹੈ, 'ਸੁਬਹਾਨ ਅੱਲਾਹ' ਤੇ 'ਅਲਹਮਦੁ ਲਿੱਲਾਹ' ਦੋਵੇਂ ਮਿਲਕੇ ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਹੈ, ਉਸਨੂੰ ਸਭ ਭਰ ਦਿੰਦੇ ਹਨ। ਨਮਾਜ਼ ਨੂਰ (ਰੋਸ਼ਨੀ) ਹੈ, ਸਦਕਾ (ਦਾਨ-ਪੁਨ) ਸਬੂਤ ਹੈ, ਸਬਰ ਚਮਕਦਾਰ ਉਜਾਲਾ ਹੈ, ਅਤੇ ਕੁਰਆਨ ਤੇਰੇ ਹੱਕ ਵਿੱਚ ਜਾਂ ਤੇਰੇ ਵਿਰੁੱਧ ਹੁੱਜਤ (ਦਲੀਲ) ਹੈ। ਹਰੇਕ ਇਨਸਾਨ ਜਦੋਂ ਆਪਣਾ ਦਿਨ ਸ਼ੁਰੂ ਕਰਦਾ ਹੈ ਤਾਂ ਆਪਣੀ ਰੂਹ (ਆਤਮਾ) ਨੂੰ ਆਪਣੇ ਕਰਮਾਂ ਦੇ ਬਦਲੇ ਵੇਚ ਦਿੰਦਾ ਹੈ, – ਫੇਰ ਜਾਂ ਤਾਂ ਉਹ ਆਪਣੀ ਰੂਹ ਨੂੰ ਆਜ਼ਾਦ ਕਰ ਲੈਂਦਾ ਹੈ ਜਾਂ ਉਸ ਨੂੰ ਬਰਬਾਦ ਕਰ ਦਿੰਦਾ ਹੈ।"رواه مسلم
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆਲਾ ਇਸ ਦੇ ਬਦਲੇ ਵਿੱਚ ਫ਼ਰਿਸ਼ਤਿਆਂ ਦੇ ਸਾਹਮਣੇ ਦਸ ਵਾਰ ਉਸ ਦੀ ਤਾਰੀਫ਼ ਕਰਦਾ ਹੈ। ਫੇਰ ਅੱਲਾਹ ਤਆਲਾ ਕੋਲੋਂ ਮੇਰੇ ਲਈ ਵਸੀਲਾ ਮੰਗੋ, ਕਿਉਂਕਿ ਵਸੀਲਾ ਜੰਨਤ ਵਿੱਚ ਇੱਕ ਅਸਥਾਨ ਹੈ, ਜੋ ਅੱਲਾਹ ਦੇ ਬੰਦਿਆਂ ਵਿੱਚੋਂ ਸਿਰਫ਼ ਇੱਕ ਬੰਦੇ ਨੂੰ ਮਿਲੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮੈਂ ਹੋਵਾਂਗਾ। ਇਸ ਲਈ ਜਿਸ ਨੇ ਮੇਰੇ ਲਈ ਵਸੀਲਾ ਮੰਗਿਆ, ਉਸ ਨੂੰ ਮੇਰੀ ਸ਼ਫ਼ਾਅਤ (ਸਿਫਾਰਸ਼) ਮਿਲੇਗੀ।"رواه مسلم
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਕਿਸੇ ਨਮਾਜ਼ ਨੂੰ ਭੁਲ ਜਾਵੇ, ਤਾਂ ਉਹ ਉਸਨੂੰ ਉਸੇ ਵੇਲੇ ਪੜ੍ਹ ਲਵੇ, ਜਦੋਂ ਯਾਦ ਆ ਜਾਵੇ। ਇਸਤੋਂ ਇਲਾਵਾ ਉਸਦਾ ਕੋਈ ਕੱਫ਼ਾਰਾ (ਭਰਪਾਈ) ਨਹੀਂ ਹੈ: {وَأَقِمِ الصَّلاةَ لِذِكْرِي} (ਮੈਨੂੰ ਯਾਦ ਰੱਖਣ ਲਈ ਨਮਾਜ਼ ਕਾਇਮ ਕਰ।) [ਸੂਰਤ-ਤਾਹਾ: 14]।"متفق عليه
ਅਬੁ-ਕਤਾਦਾ ਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਬੈਠਣ ਤੋਂ ਪਹਿਲਾਂ ਦੋ ਰਕਆਤ ਨਮਾਜ਼ ਪੜ੍ਹ ਲਵੇ।"متفق عليه
ਅਬੁ-ਹੁਮੈਦ ਜਾਂ ਅਬੁ-ਉਸੈਦ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਇਹ ਦੁਆ ਪੜ੍ਹੇ: "اللَّهُمَّ افْتَحْ لِي أَبْوَابَ رَحْمَتِكَ - ਅੱਲਾਹੁੱਮਾ ਅਫ਼ਤਾਹ ਲੀ ਅਬਵਾਬਾ ਰਾਹਮਾਤਿਕ" (ਹੇ ਅੱਲਾਹ! ਮੇਰੇ ਲਈ ਆਪਣੀ ਰਹਿਮਤ (ਦਇਆ) ਦੇ ਦਰਵਾਜ਼ੇ ਖੋਲ੍ਹ ਦੇ।) ਅਤੇ ਜਦੋਂ ਮਸਜਿਦ ਤੋਂ ਬਾਹਰ ਨਿੱਕਲੇ, ਤਾਂ ਇਹ ਦੁਆ ਪੜ੍ਹੇ: "اللَّهُمَّ إِنِّي أَسْأَلُكَ مِنْ فَضْلِكَ - ਅੱਲਾਹੁੱਮਾ ਇੱਨੀ ਅਸਅਲੁਕਾ ਮਿਨ ਫ਼ਜ਼ਲਿਕ" (ਹੇ ਅੱਲਾਹ! ਮੈਂ ਤੈਥੋਂ ਤੇਰੇ ਫ਼ਜ਼ਲ (ਕਿਰਪਾ) ਦੀ ਮੰਗ ਕਰਦਾ ਹਾਂ)।"رواه مسلم
ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਫਰਮਾਉਂਦੇ ਹੋਏ ਸੁਣਿਆ: «ਬੇਸ਼ੱਕ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦੇ ਵਿਚਕਾਰ ਫਰਕ (ਕਰਨ ਵਾਲਾ ਅਮਲ) ਨਮਾਜ਼ ਛੱਡਣਾ ਹੈ।»رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ।" ਕਿਸੇ ਸਹਾਬੀ ਨੇ ਪੁੱਛਿਆ ਕਿ ਨਮਾਜ਼ ਵਿੱਚ ਚੋਰੀ ਕਰਨ ਦਾ ਕੀ ਮਤਲਬ ਹੈ? ਤਾਂ ਆਪ ﷺ ਨੇ ਉੱਤਰ ਦਿੱਤਾ: "ਉਹ ਰੁਕੂ ਤੇ ਸਜਦੇ ਨੂੰ ਠੀਕ ਤਰੀਕੇ ਨਾਲ ਅਦਾ (ਪੂਰਾ) ਨਹੀਂ ਕਰਦਾ।"رواه ابن حبان
ਅਬਦੁੱਲਾਹ ਬਿਨ ਅਬੁ ਔਫਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਰੁਕੂ ਤੋਂ ਆਪਣੀ ਪਿੱਠ ਚੁੱਕਦੇ, ਤਾਂ ਇਹ ਦੁਆ ਪੜ੍ਹਦੇ: "ਸਮੀਅੱਲਾਹੁ ਲਿਮਨ ਹਮਿਦਾਹ, ਅੱਲਾਹੁੱਮਾ ਰੱਬਾਨਾ ਲਕਲ ਹਮਦ, ਮਿਲ ਅੱਸ-ਸਮਾਵਾਤੀ, ਵਾ ਮਿਲ ਅਲ-ਅਰਜ਼ੀ, ਵਾ ਮਿਲਾ ਮਾ ਸ਼ਿਅ'ਤਾ ਮਿਨ ਸ਼ੈਇਨ ਬਾਅਦ।" (ਅੱਲਾਹ ਨੇ ਉਸਦੀ ਸੁਣ ਲਈ ਜਿਸਨੇ ਉਸਦੀ ਤਾਰੀਫ਼ ਕੀਤੀ। ਹੇ ਅੱਲਾਹ, ਸਾਡੇ ਰੱਬ! ਤੁਹਾਡੇ ਲਈ ਹੀ ਸਾਰੀ ਤਾਰੀਫ਼ ਹੈ; ਜੋ ਅਸਮਾਨਾਂ ਅਤੇ ਧਰਤੀ ਨੂੰ ਭਰ ਦੇਵੇ ਅਤੇ ਇਸ ਤੋਂ ਬਾਅਦ ਜੋ ਕੁਝ ਵੀ ਤੂੰ ਚਾਹੇਂ, ਉਸ ਨੂੰ ਭਰ ਦੇਵੇ।)رواه مسلم
ਉਸਮਾਨ ਬਿਨ ਅਬੁਲ-ਆਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਉਹ ਅੱਲਾਹ ਦੇ ਨਬੀ ﷺ ਕੋਲ ਆਏ ਅਤੇ ਆਖਿਆ ਕਿ ਹੇ ਅੱਲਾਹ ਦੇ ਰਸੂਲ! ਸ਼ੈਤਾਨ ਮੇਰੇ, ਮੇਰੀ ਨਮਾਜ਼ ਅਤੇ ਮੇਰੀ ਤਿਲਾਵਤ ਵਿੱਚ ਰੁਕਾਵਟ ਬਣ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਮੈਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਹ ਇੱਕ ਸ਼ੈਤਾਨ ਹੈ, ਜਿਸਨੂੰ ਖਿੰਜ਼ਿਬ ਕਿਹਾ ਜਾਂਦਾ ਹੈ। ਜਦੋਂ ਵੀ ਤੁਹਾਨੂੰ ਉਸਦੀ ਰੁਕਾਵਟ (ਸ਼ਰਾਰਤ) ਦਾ ਇਹਸਾਸ ਹੋਵੇ, ਤਾਂ ਉਸ ਤੋਂ ਅੱਲਾਹ ਦੀ ਪਨਾਹ ਮੰਗੋ ਅਤੇ ਆਪਣੇ ਖੱਬੇ ਪਾਸੇ ਤਿੰਨ ਵਾਰੀ ਥੁੱਥਕਾਰੋ (ਹਲਕਾ ਥੁੱਕੋ)।" ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪ ﷺ ਦੇ ਦੱਸੇ ਇਸ ਤਰੀਕੇ 'ਤੇ ਅਮਲ ਕੀਤਾ, ਤਾਂ ਅੱਲਾਹ ਨੇ ਮੇਰੀ ਇਸ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ।رواه مسلم
عَن أَبي هُرَيْرَةَ، قَالَ: قَامَ رَسُولُ اللَّهِ صَلَّى اللهُ عَلَيْهِ وَسَلَّمَ فِي صَلاَةٍ وَقُمْنَا مَعَهُ، فَقَالَ أَعْرَابِيٌّ وَهُوَ فِي الصَّلاَةِ: اللَّهُمَّ ارْحَمْنِي وَمُحَمَّدًا، وَلاَ تَرْحَمْ مَعَنَا أَحَدًا. فَلَمَّا سَلَّمَ النَّبِيُّ صَلَّى اللهُ عَلَيْهِ وَسَلَّمَ قَالَ لِلْأَعْرَابِيِّ: «لَقَدْ حَجَّرْتَ وَاسِعًا» يُرِيدُ رَحْمَةَ اللهِ.رواه البخاري
عن ابن عمر قال: بينما نحن نصلي مع رسول الله صلى الله عليه وسلم إذ قال رجل من القوم: الله أكبر كبيرًا، والحمد لله كثيرًا، وسبحان الله بكرةً وأصيلًا، فقال رسول الله صلى الله عليه وسلم: «من القائلُ كلمة كذا وكذا؟» قال رجل من القوم: أنا، يا رسول الله. قال: «عجبتُ لها، فتحت لها أبواب السماء» قال ابن عمر: «فما تركتهن منذ سمعتُ رسول الله صلى الله عليه وسلم يقول ذلك».رواه مسلم
عن ربيعة بن كعب الأسلمي قال: كنتُ أبيتُ مع رسول الله صلى الله عليه وسلم فأتيتُه بوَضوئه وحاجته فقال لي: «سل» فقلت: أسألك مرافقتك في الجنة. قال: «أو غير ذلك؟» قلت: هو ذاك. قال: «فأعني على نفسك بكثرة السجود».رواه مسلم
عن أبي بكر الصديق رضي الله عنه: أنه قال لرسول الله صلى الله عليه وسلم: علمني دعاء أدعو به في صلاتي، قال: "قل: اللهم إني ظلمت نفسي ظلما كثيرا، ولا يغفر الذنوب إلا أنت، فاغفر لي مغفرة من عندك، وارحمني إنك أنت الغفور الرحيم".متفق عليه
عن أبي هريرة أن رسول الله صلى الله عليه وسلم قال: «من قام رمضان إيمانًا واحتسابًا غفر له ما تقدم من ذنبه».متفق عليه
عن نُبَيشة الهُذَلي قال: قال رسول الله صلى الله عليه وسلم: «أيام التشريق أيام أكل وشرب».رواه مسلم
عن عائشة عن النبي صلى الله عليه وسلم قال: «ما من ميت تصلي عليه أُمَّةٌ من المسلمين يبلغون مائة، كلهم يشفعون له، إلا شفعوا فيه».رواه مسلم
عن النعمان بن سالم عن عمرو بن أوس عن عنبسة بن أبي سفيان عن أم حبيبة زوج النبي صلى الله عليه وسلم أنها قالت: سمعت رسول الله صلى الله عليه وسلم يقول: «ما من عبد مسلم يصلي لله كل يوم ثنتي عشرة ركعةً تطوعًا غير فريضة إلا بنى الله له بيتًا في الجنة، أو إلا بني له بيت في الجنة» قالت أم حبيبة: فما برحت أصليهن بعد. وقال عمرو: ما برحت أصليهن بعد. وقال النعمان مثل ذلك.رواه مسلم
عن جابر قال: قال رسول الله صلى الله عليه وسلم: «إذا قضى أحدكم الصلاة في مسجده فليجعل لبيته نصيبًا من صلاته، فإن الله جاعلٌ في بيته من صلاته خيرًا».رواه مسلم
عن عائشة قالت: كان رسول الله صلى الله عليه وسلم إذا قام من الليل ليصلي افتتح صلاته بركعتين خفيفتين.رواه مسلم
عن عبد الرحمن بن أبي عمرة قال: دخل عثمان بن عفان المسجد بعد صلاة المغرب، فقعد وحده، فقعدتُ إليه فقال: يا ابن أخي، سمعت رسول الله صلى الله عليه وسلم يقول: «من صلى العشاء في جماعة فكأنما قام نصف الليل، ومن صلى الصبح في جماعة فكأنما صلى الليل كله».رواه مسلم