Hadith for the World
Topic

Virtues and Manners

288 hadiths

288 hadiths

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਆਪਸ ਵਿੱਚ ਈਰਖਾ ਨਾ ਰੱਖੋ, ਲੈਣ-ਦੇਣ ਦੀ ਬੋਲੀ ਵਿੱਚ ਕੀਮਤ ਵਧਾ ਕੇ ਇੱਕ-ਦੂਜੇ ਨੂੰ ਧੋਖਾ ਨਾ ਦਿਓ, ਆਪਸ ਵਿੱਚ ਬੈਰ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਮੋੜੋ ਅਤੇ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਦੇ ਸੌਦੇ 'ਤੇ ਸੌਦਾ ਨਾ ਕਰੇ। ਹੇ ਅੱਲਾਹ ਦੇ ਬੰਦਿਓ! ਤੁਸੀਂ ਆਪਸ ਵਿੱਚ ਭਾਈ ਭਾਈ ਬਣ ਜਾਵੋ। ਮੁਸਲਮਾਨ ਮੁਸਲਮਾਨ ਦਾ ਭਾਈ ਹੈ। ਉਹ ਨਾ ਤਾਂ ਉਸ 'ਤੇ ਅਤਿਆਚਾਰ ਕਰਦਾ ਹੈ, ਨਾ ਉਸਨੂੰ ਬੇਸਹਾਰਾ ਛੱਡਦਾ ਹੈ ਅਤੇ ਨਾ ਹੀ ਉਸਨੂੰ ਛੋਟਾ (ਤੁੱਛ) ਸਮਝਦਾ ਹੈ। ਤਕ਼ਵਾ (ਰੱਬ ਦੀ ਆਗਿਆਕਾਰੀ) ਇੱਥੇ ਹੈ (ਇਹ ਕਹਿਣ ਵੇਲੇ ਨਬੀ ﷺ ਨੇ ਆਪਣੇ ਸੀਨੇ ਵੱਲ ਤਿੰਨ ਵਾਰ ਇਸ਼ਾਰਾ ਕੀਤਾ)। ਕਿਸੇ ਵਿਅਕਤੀ ਦੇ ਬੁਰੇ ਹੋਣ ਲਈ ਇਹੋ ਬਥੇਰਾ ਹੈ ਕਿ ਉਹ ਆਪਣੇ ਮੁਸਲਮਾਨ ਭਾਈ ਨੂੰ ਤੁੱਛ ਸਮਝਦਾ ਹੈ। ਹਰੇਕ ਮੁਸਲਮਾਨ ਦਾ ਖੂਨ, ਉਸਦਾ ਮਾਲ (ਧਨ-ਸੰਪਤੀ) ਅਤੇ ਉਸਦੀ ਇੱਜ਼ਤ ਦੂਜੇ ਮੁਸਲਮਾਨ ਲਈ ਹਰਾਮ ਹੈ।"رواه مسلم
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਨਬੀ ਕਰੀਮ ﷺ ਨੂੰ ਕਿਹਾ ਕਿ ਮੈਨੂੰ ਕੋਈ ਨਸੀਹਤ ਕਰੋ, ਤਾਂ ਨਬੀ ﷺ ਨੇ ਫਰਮਾਇਆ: "ਗੁੱਸਾ ਨਾ ਕਰਿਆ ਕਰੋ।" ਉਸਨੇ ਕਈ ਵਾਰੀ ਇਹੋ ਗੱਲ ਦੁਹਰਾਈ, ਅਤੇ ਨਬੀ ﷺ ਨੇ ਹਰ ਵਾਰੀ ਇਹੋ ਕਿਹਾ: "ਗੁੱਸਾ ਨਾ ਕਰਿਆ ਕਰੋ।"رواه البخاري
ਉਮਰ ਬਿਨ ਖ਼ਤਾਬ ਰਜ਼ੀਅੱਲਾਹ ਅਨਹੁ ਤੋਂ ਰਿਆਇਤ ਹੈ, ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜੇ ਤੁਸੀਂ ਅੱਲਾਹ 'ਤੇ ਉਸ ਤਰੀਕੇ ਦਾ ਭਰੋਸਾ ਕਰਨ ਲੱਗ ਜਾਵੋਂ, ਜਿਸ ਤਰੀਕੇ ਦਾ ਭਰੋਸਾ ਕਰਨ ਦਾ ਉਸ ਦਾ ਹੱਕ ਬਣਦਾ ਹੈ, ਤਾਂ ਉਹ ਤੁਹਾਨੂੰ ਉਸੇ ਤਰੀਕੇ ਨਾਲ ਰਿਜ਼ਕ (ਰੋਜ਼ੀ-ਰੋਟੀ) ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ। ਉਹ ਪੰਛੀ ਸਵੇਰੇ ਖਾਲੀ ਪੇਟ ਨਿੱਕਲਦੇ ਹਨ ਅਤੇ ਸ਼ਾਮ ਨੂੰ ਪੇਟ ਭਰ ਕੇ ਵਾਪਸ ਆਉਂਦੇ ਹਨ।"رواه الترمذي وابن ماجه وأحمد
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਨੇ ਕਿਸੇ ਮੋਮਿਨ ਦੀ ਦੁਨੀਆ ਦੀ ਪਰੇਸ਼ਾਨੀਆਂ ਵਿੱਚੋਂ ਕੋਈ ਪਰੇਸ਼ਾਨੀ ਦੂਰ ਕੀਤੀ, ਅੱਲਾਹ ਤਆਲਾ ਕਿਆਮਤ ਦੇ ਦਿਨ ਉਸ ਦੀਆਂ ਪਰੇਸ਼ਾਨੀਆਂ ਵਿੱਚੋਂ ਕਿਸੇ ਇੱਕ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ। ਜਿਸ ਨੇ ਤੰਗੀ ਵਿੱਚ ਫਸੇ ਵਿਅਕਤੀ ਨਾਲ ਆਸਾਨੀ ਕੀਤੀ, ਅੱਲਾਹ ਉਸ ਨਾਲ ਦੁਨੀਆ ਅਤੇ ਆਖ਼ਰਤ (ਪਰਲੋਕ) ਵਿੱਚ ਆਸਾਨੀ ਕਰੇਗਾ। ਜਿਸ ਨੇ ਕਿਸੇ ਮੁਸਲਿਮ ਦਾ ਔਗੁਣ ਲੁਕੋਇਆ, ਅੱਲਾਹ ਦੁਨੀਆ ਅਤੇ ਆਖ਼ਰਤ ਵਿੱਚ ਉਸ ਦੇ ਔਗੁਣ ਲੁਕੋਵੇਗਾ। ਅੱਲਾਹ ਤਆਲਾ ਆਪਣੇ ਬੰਦੇ ਦੀ ਮਦਦ ਕਰਦਾ ਰਹਿੰਦਾ ਹੈ ਜਦੋਂ ਤੱਕ ਕਿ ਉਹ ਬੰਦਾ ਆਪਣੇ ਭਰਾ ਦੀ ਮਦਦ ਕਰਦਾ ਰਹਿੰਦਾ ਹੈ। ਜੋ ਕੋਈ ਇਲਮ (ਗਿਆਨ) ਦੀ ਤਲਾਸ਼ ਵਿੱਚ ਕਿਸੇ ਰਾਹ 'ਤੇ ਤੁਰਦਾ ਹੈ, ਅੱਲਾਹ ਤਆਲਾ ਉਸ ਦੇ ਬਦਲੇ ਵਿੱਚ ਉਸ ਲਈ ਜੰਨਤ ਦਾ ਰਾਹ ਆਸਾਨ ਕਰ ਦਿੰਦਾ ਹੈ। ਜਦੋਂ ਕੋਈ ਕੌਮ (ਟੋਲਾ) ਅੱਲਾਹ ਦੇ ਕਿਸੇ ਘਰ ਵਿੱਚ ਇਕੱਠੀ ਹੋ ਕੇ ਅੱਲਾਹ ਦੀ ਕਿਤਾਬ (ਕੁਰਆਨ) ਨੂੰ ਪੜ੍ਹਦੀ ਹੈ ਅਤੇ ਆਪਸ ਵਿੱਚ ਸਮਝਦੀ ਤੇ ਸਮਝਾਉਂਦੀ ਹੈ, ਤਾਂ ਉਨ੍ਹਾਂ 'ਤੇ ਸਕੂਨ ਉੱਤਰਦਾ ਹੈ, (ਅੱਲਾਹ ਤਆਲਾ ਦੀ) ਮਿਹਰ ਉਨ੍ਹਾਂ ਨੂੰ ਢਕ ਲੈਂਦੀ ਹੈ ਅਤੇ ਅੱਲਾਹ ਆਪਣੇ ਕੋਲ ਮੌਜੂਦ ਫ਼ਰਿਸ਼ਤਿਆਂ ਵਿੱਚ ਉਨ੍ਹਾਂ ਦੀ ਚਰਚਾ ਕਰਦਾ ਹੈ। ਅਤੇ ਜਿਸਦਾ ਅਮਲ (ਕਰਮ) ਉਸ ਨੂੰ ਪਿੱਛੇ ਕਰ ਦੇਵੇ, ਉਸ ਦਾ ਵੰਸ਼ (ਨਸਲ) ਉਸ ਨੂੰ ਅੱਗੇ ਨਹੀਂ ਲਿਆ ਸਕਦਾ।"رواه مسلم
عن أبي هريرة رضي الله عنه قال: سمعت رسول الله صلى الله عليه وسلم يقول: «وَاللهِ إني لأَسْتَغْفِرُ اللهَ وأَتُوبُ إليهِ في اليومِ أَكْثَرَ من سَبْعِينَ مَرَّةً».رواه البخاري
ਹਜ਼ਰਤ ਅਗ਼ਰ (ਰਜ਼ੀਅੱਲਾਹੁ ਅਨਹੁ) ਜੋ ਕਿ ਹਜ਼ੂਰ ਅਕਦਸ ﷺ ਦੇ ਸਾਥੀਆਂ ਵਿੱਚੋਂ ਸਨ, ਉਹ ਫਰਮਾਂਦੇ ਹਨ ਕਿ ਰਸੂਲੁੱਲਾਹ ﷺ ਨੇ ਇਰਸ਼ਾਦ ਫਰਮਾਇਆ: "ਐ ਲੋਕੋ! ਅੱਲਾਹ ਤਆਲਾ ਵਲ ਤੌਬਾ ਕਰੋ, ਕਿਉਂਕਿ ਮੈਂ ਹਰ ਰੋਜ਼ ਉਸ ਵਲ ਸੌ ਵਾਰੀ ਤੌਬਾ ਕਰਦਾ ਹਾਂ।"رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਆਪਣੇ ਸਰਬਸ਼ਕਤੀਮਾਨ ਤੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਫਰਮਾਇਆ: «ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਫੇਰ ਉਸਤੋਂ ਬਾਅਦ ਬੋਲਿਆ: ਹੇ ਅੱਲਾਹ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਉਸ ਬੰਦੇ ਨੇ ਫਿਰ ਦੁਬਾਰਾ ਗੁਨਾਹ ਕੀਤਾ ਅਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਫਿਰ ਉਸ ਨੇ ਦੁਬਾਰਾ ਗੁਨਾਹ ਕੀਤਾ ਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਹੁਣ ਤੂੰ ਜੋ ਚਾਹੇ ਕਰ, ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ।متفق عليه
عن أبي أمامة رضي الله عنه أن النبي صلى الله عليه وسلم كَانَ إذا رَفَعَ مَائِدَتَهُ، قال: «الحَمْدُ للهِ حَمْدًا كَثِيرًا طَيِّبًا مُبَارَكًا فِيهِ، غَيْرَ مَكْفِيٍّ، وَلَا مُوَدَّعٍ، وَلَا مُسْتَغْنًى عَنْهُ رَبَّنَا».رواه البخاري
عن أبي هريرة رضي الله عنه أن النبي صلى الله عليه وسلم قال: «لا يُلْدَغُ المؤمنُ من جُحْرٍ واحد مرتين».متفق عليه
ਜਰੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੂੰ ਨਰਮੀ ਤੋਂ ਵਾਂਝਾ ਕਰ ਦਿੱਤਾ ਗਿਆ, ਉਸ ਨੂੰ ਹਰ ਪ੍ਰਕਾਰ ਦੀ ਭਲਾਈ ਤੋਂ ਵਾਂਝਾ ਕਰ ਦਿੱਤਾ ਗਿਆ।"رواه مسلم
عن أنس رضي الله عنه قَالَ: كُنْتُ أمشي مَعَ رسول الله صلى الله عليه وسلم وَعَلَيْهِ بُرْد نَجْرَانيٌّ غَلِيظُ الحَاشِيَةِ، فأدْرَكَهُ أعْرَابِي فَجَبذَهُ بِرِدَائِهِ جَبْذَة شَديدة، فَنَظَرْتُ إِلَى صَفْحَةِ عَاتِقِ النَّبيِّ صلى الله عليه وسلم وَقَدْ أثَّرَتْ بِهَا حَاشِيَة الرِّدَاءِ مِنْ شِدَّةِ جَبْذَتِه، ثُمَّ قَالَ: يَا مُحَمَّدُ، مُر لِي مِنْ مَالِ اللهِ الَّذِي عِنْدَكَ. فَالتَفَتَ إِلَيْهِ، فَضَحِكَ ثُمَّ أَمَرَ لَهُ بِعَطَاءٍ.متفق عليه
ਅਨਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਜੇ ਆਦਮ ਦੇ ਬੇਟੇ ਕੋਲ ਦੋ ਵਾਦੀ ਧਨ ਹੁੰਦਿਆਂ ਤਾਂ ਉਹ ਤੀਜੀ ਵਾਦੀ ਲੱਭਣ ਦੀ ਕੋਸ਼ਿਸ਼ ਕਰਦਾ। ਆਦਮ ਦੇ ਬੇਟੇ ਦਾ ਪੇਟ ਕੁਝ ਵੀ ਨਹੀਂ ਭਰਦਾ ਸਿਵਾਏ ਮਿੱਟੀ ਦੇ, ਅਤੇ ਅੱਲਾਹ ਉਸ ਦੀ ਮਾਫ਼ੀ ਮੰਨਦਾ ਹੈ ਜੋ ਤੌਬਾ ਕਰਦਾ ਹੈ।”متفق عليه
عن أبي هريرة رضي الله عنه قال: ما عاب رسول الله صلى الله عليه وسلم طعاما قط، إن اشتهاه أكله، وإن كرهه تركه.متفق عليه
ਹਜ਼ਰਤ ਇਬਨ ਅੱਬਾਸ ਰਜ਼ੀ ਅੱਲਾਹੁ ਅਨਹੁਮਾ ਬਿਆਨ ਕਰਦੇ ਹਨ ਨਬੀ ਅੱਲਾਹ ﷺ ਮੁਸ਼ਕਿਲ ਵੇਲੇ ਕਹਿੰਦੇ ਸਨ: «ਲਾ ਇਲਾਹਾ ਇੱਲਾੱਲਾਹੁਲ ਅਜ਼ੀਮੁਲ ਹਲੀਮੁ، ਲਾਹਿ ਇਲਾਹਾ ਇੱਲਾੱਲਾਹੁ ਰੱਬੁਲ ਅਰਸ਼ਿਲ ਅਜ਼ੀਮਿ, ਲਾਹਿ ਇਲਾਹਾ ਇੱਲਾੱਲਾਹੁ ਰੱਬੁੱਸਮਾਵਾਤਿ ਵ ਰੱਬੁਲ ਅਰਦੀ ਵ ਰੱਬੁਲ ਅਰਸ਼ਿਲ ਕਰੀਮਿ»।متفق عليه
ਹਜ਼ਰਤ ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੇ ਤੁਸੀਂ ਜਮਾਈ ਲਓ, ਤਾਂ ਆਪਣੇ ਮੂੰਹ 'ਤੇ ਹੱਥ ਰੱਖੋ; ਕਿਉਂਕਿ ਸ਼ੈਤਾਨ ਦਾਖਲ ਹੁੰਦਾ ਹੈ۔"رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: «ਕੀ ਤੁਸੀਂ ਜਾਣਦੇ ਹੋ ਕਿ ਗ਼ੀਬਤ ਕੀ ਹੈ?» ਉਨ੍ਹਾਂ (ਸਹਾਬੀਆਂ) ਨੇ ਕਿਹਾ: ਅੱਲਾਹ ਅਤੇ ਉਸ ਦਾ ਰਸੂਲ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ: "ਗ਼ੀਬਤ ਇਹ ਹੈ ਕਿ ਤੁਸੀਂ ਆਪਣੇ ਭਾਈ ਬਾਰੇ ਚਰਚਾ ਅਜਿਹੀ ਗੱਲ ਨਾਲ ਕਰੋ, ਜੋ ਉਸ ਨੂੰ ਪਸੰਦ ਨਾ ਹੋਵੇ।" ਕਿਸੇ ਨੇ ਪੁੱਛਿਆ: ਜੇਕਰ ਸੱਚ-ਮੁੱਚ ਮੇਰੇ ਭਾਈ ਵਿੱਚ ਉਹ ਗੱਲ ਹੋਵੇ ਜੋ ਮੈਂ ਕਹਿ ਰਿਹਾ ਹਾਂ, ਤਾਂ ਵੀ? ਆਪ ﷺ ਨੇ ਫਰਮਾਇਆ: "ਜੇਕਰ ਉਹ ਗੱਲ ਉਸ ਵਿੱਚ ਹੈ ਜੋ ਤੂੰ ਕਹਿ ਰਿਹਾ ਹੈ, ਤਾਂ ਤੂੰ ਉਸ ਦੀ ਗ਼ੀਬਤ ਕੀਤੀ ਅਤੇ ਜੇਕਰ ਉਹ ਗੱਲ ਨਹੀਂ ਹੈ, ਤਾਂ ਤੂੰ ਉਸ 'ਤੇ ਝੂਠਾ ਆਰੋਪ ਲਗਾਇਆ ਹੈ।"رواه مسلم
عن ابن عمر رضي الله عنهما مرفوعا: «الظلم ظلمات يوم القيامة». عن جابر رضي الله عنهما مرفوعا: «اتقوا الظلم، فإن الظلم ظلمات يوم القيامة، واتقوا الشُّحَ؛ فإنه أَهْلَكَ من كان قبلكم».حديث ابن عمر -رضي الله عنهما-: متفق عليه. حديث جابر -رضي الله عنه-: رواه مسلم
ਖੌਲਾ ਅੰਸਾਰਿਆ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਬੇਸ਼ੱਕ ਕੁੱਝ ਲੋਕ ਅੱਲਾਹ ਦੇ ਮਾਲ ਨੂੰ ਨਾ-ਹੱਕ ਖਰਚ ਕਰਦੇ ਹਨ। ਅਜਿਹੇ ਲੋਕਾਂ ਲਈ ਕਿਆਮਤ ਦੇ ਦਿਨ ਜਹੰਨਮ ਹੈ।"رواه البخاري
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਬੁਰੇ ਗੁਮਾਨ ਤੋਂ ਬਚੋ, ਕਿਉਂਕਿ ਬੁਰਾ ਗੁਮਾਨ ਸਭ ਤੋਂ ਝੂਠੀ ਗੱਲ ਹੈ। ਕਿਸੇ ਦੀ ਲੁਕੀ ਹੋਈ ਗੱਲ ਨੂੰ ਦੇਖਣ ਅਤੇ ਸੁਣਨ ਦੀ ਕੋਸ਼ਿਸ਼ ਨਾ ਕਰੋ, ਕਿਸੇ ਦੀ ਕਮੀਆਂ ਤੇ ਗਲਤੀਆਂ ਦੇ ਪਿੱਛੇ ਨਾ ਲੱਗੋ, ਇੱਕ-ਦੂਜੇ ਨਾਲ ਈਰਖਾ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਫੇਰੋ, ਇੱਕ-ਦੂਜੇ ਨਾਲ ਨਫ਼ਰਤ ਨਾ ਕਰੋ ਅਤੇ ਅੱਲਾਹ ਦੇ ਬੰਦਿਓ! ਭਾਈ-ਭਾਈ ਬਣ ਕੇ ਰਹੋ।"متفق عليه
A: ਅਬਦੁੱਲਾ ਬਿਨ ਮਸੂਦ ਦੇ ਅਧਿਕਾਰ 'ਤੇ, ਰੱਬ ਉਸ ਤੋਂ ਖੁਸ਼ ਹੋ ਵੇ: ਪੈਗੰਬਰ, ਰੱਬ ਉਸਨੂੰ ਅਸੀਸ ਦੇਵੇ ਅਤੇ ਉਸਨੂੰ ਸ਼ਾਂਤੀ ਪ੍ਰਦਾਨ ਕਰੇ, ਨੇ ਕਿਹਾ: ਮੁਸਲਮਾਨ ਨੂੰ ਗਾਲਾਂ ਕੱਢਣਾ ਫਾਸਿਕੀ (ਬਦਚਲਣੀ) ਹੈ, ਅਤੇ ਉਸ ਨਾਲ ਲੜਾਈ ਕਰਨਾ ਕੁਫ਼ਰ ਹੈ।متفق عليه
عن عبد الله بن مسعود رضي الله عنه قال: قال رسول الله صلى الله عليه وسلم : "إذا كنتم ثلاثة فلا يتناجى اثنان دون الآخَر، حتى تختلطوا بالناس؛ من أجل أن ذلك يحُزنه".متفق عليه
ਅਬੂ ਹੁਰੈਰਾ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਤੁਸੀਂ ਉਹਨਾਂ ਵੱਲ ਵੇਖੋ ਜੋ ਤੁਹਾਡੇ ਤੋਂ ਹੇਠਾਂ ਹਨ, ਅਤੇ ਉਹਨਾਂ ਵੱਲ ਨਾ ਵੇਖੋ ਜੋ ਤੁਹਾਡੇ ਤੋਂ ਉੱਪਰ ਹਨ, ਕਿਉਂਕਿ ਇਸ ਨਾਲ ਤੁਹਾਨੂੰ ਅੱਲਾਹ ਦੀ ਤੁਹਾਡੇ ਉੱਤੇ ਦਿੱਤੀ ਨਿਯਾਮਤ ਦਾ ਘਾਟਾ ਨਾ ਲੱਗੇ।»متفق عليه
عن أنس بن مالك رضي الله عنه قال: قال رسول الله صلى الله عليه وسلم : «كلُّ بني آدم خَطَّاءٌ، وخيرُ الخَطَّائِينَ التوابون».رواه الترمذي وابن ماجه والدارمي وأحمد
ਅਬੁਜ਼ਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਮੈਨੂੰ ਫਰਮਾਇਆ: "ਕਿਸੇ ਵੀ ਨੇਕੀ ਦੇ ਕੰਮ ਨੂੰ ਕਦੇ ਵੀ ਘੱਟ ਨਾ ਸਮਝੋ, ਭਾਵੇਂ ਤੁਹਾਡਾ ਆਪਣੇ ਭਰਾ ਨੂੰ ਹੱਸਦੇ ਚਿਹਰੇ ਨਾਲ ਮਿਲਣਾ ਹੀ ਕਿਉਂ ਨਾ ਹੋਵੇ।"رواه مسلم