PA
All hadiths
The complete card collection, filter by chapter
The Noble Qur'an and Qur'anic Sciences
26
The Hadith and Hadith Sciences
3
The Creed
135
Jurisprudence and Juristic Principles
288
Virtues and Manners
288
Da‘wah and Hisbah
15
Seerah and History
38
655 hadiths
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਖਾਣੇ ਦੀ ਮੌਜੂਦਗੀ ਵਿੱਚ ਨਮਾਜ਼ ਨਾ ਪੜ੍ਹੀ ਜਾਵੇ ਅਤੇ ਨਾ ਹੀ ਉਸ ਵੇਲੇ ਜਦੋਂ ਬੰਦੇ ਨੂੰ ਟੱਟੀ-ਪਿਸ਼ਾਬ ਦਾ ਜ਼ੋਰ ਪਿਆ ਹੋਵੇ।"
رواه مسلم
ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਮੈਨੂੰ ਉਸੇ ਤਰ੍ਹਾਂ ਤਸ਼ਹੁੱਦ ਸਿਖਾਇਆ ਜਿਵੇਂ ਕੁਰਆਨ ਦੀ ਸੂਰਤ ਸਿਖਾਉਂਦੇ ਸੀ। ਉਸ ਵੇਲੇ ਮੇਰੀ ਹਥੇਲੀ ਆਪ ﷺ ਦੀਆਂ ਦੋਵਾਂ ਹਥੇਲੀਆਂ ਦੇ ਵਿੱਚ ਸੀ। (ਤਸ਼ਹੁੱਦ ਦੇ ਸ਼ਬਦ ਇਸ ਪ੍ਰਕਾਰ ਹਨ:) "ਅੱਤਾਹਿਆਤੁ ਲਿੱਲਾਹੀ ਵੱਸ ਸਲਾਵਾਤੁ ਵੱਤ ਤੈਯੀਬਾਤੁ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ, ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।" (ਸਾਰੀਆਂ ਤਾਰੀਫ਼ਾਂ, ਇਬਾਦਤਾਂ ਅਤੇ ਪਾਕ ਚੀਜ਼ਾਂ ਅੱਲਾਹ ਲਈ ਹੀ ਹਨ। ਹੇ ਨਬੀ, ਤੁਹਾਡੇ 'ਤੇ ਸਲਾਮ ਹੋਵੇ ਅਤੇ ਅੱਲਾਹ ਦੀ ਰਹਿਮਤ ਤੇ ਉਸ ਦੀਆਂ ਬਰਕਤਾਂ ਹੋਣ। ਸਾਡੇ 'ਤੇ ਅਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਸਲਾਮ ਹੋਵੇ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ (ﷺ) ਉਸ ਦੇ ਬੰਦੇ ਅਤੇ ਰਸੂਲ ਹਨ।) ਬੁਖਾਰੀ ਅਤੇ ਮੁਸਲਿਮ ਦੀ ਇੱਕ ਹੋਰ ਰਿਵਾਇਤ ਵਿੱਚ ਇਹ ਸ਼ਬਦ ਹਨ: "ਬੇਸ਼ੱਕ ਅੱਲਾਹ ਹੀ ਸਲਾਮਤੀ ਵਾਲਾ ਹੈ। ਇਸ ਲਈ ਤੁਹਾਡੇ ਵਿੱਚੋਂ ਜਦੋਂ ਕੋਈ ਨਮਾਜ਼ ਵਿੱਚ ਬੈਠੇ ਤਾਂ ਕਹੇ: "ਅੱਤਾਹਿਆਤੁ ਲਿੱਲਾਹੀ ਵੱਸ ਸਲਾਵਾਤੁ ਵੱਤ ਤੈਯੀਬਾਤੁ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ।" (ਸਾਰੀਆਂ ਤਾਰੀਫ਼ਾਂ, ਇਬਾਦਤਾਂ ਅਤੇ ਪਾਕ ਚੀਜ਼ਾਂ ਅੱਲਾਹ ਲਈ ਹੀ ਹਨ। ਹੇ ਨਬੀ, ਤੁਹਾਡੇ 'ਤੇ ਸਲਾਮ ਹੋਵੇ ਅਤੇ ਅੱਲਾਹ ਦੀ ਰਹਿਮਤ ਤੇ ਉਸ ਦੀਆਂ ਬਰਕਤਾਂ ਹੋਣ। ਸਾਡੇ 'ਤੇ ਅਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਸਲਾਮ ਹੋਵੇ।) ਜਦੋਂ ਬੰਦਾ ਇਹ ਸ਼ਬਦ (ਦੁਆ) ਕਹਿੰਦਾ ਹੈ, ਤਾਂ ਧਰਤੀ ਤੇ ਆਸਮਾਨ ਵਿੱਚ ਵੱਸਣ ਵਾਲਾ ਅੱਲਾਹ ਦਾ ਹਰੇਕ ਨੇਕ ਬੰਦਾ ਇਸ ਵਿੱਚ ਸ਼ਾਮਲ ਹੋ ਜਾਂਦਾ ਹੈ। "ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।" (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ (ﷺ) ਉਸ ਦੇ ਬੰਦੇ ਅਤੇ ਰਸੂਲ ਹਨ।) ਫੇਰ ਉਹ (ਨਮਾਜ਼ੀ) ਜੋ ਦੁਆ ਚਾਹੇ, ਕਰੇ।"
متفق عليه
عن أبي موسى الأشعري رضي الله عنه قال: خَسَفَت الشمس على زمان رسول الله صلى الله عليه وسلم . فقام فَزِعًا، ويخشى أن تكون الساعة، حتى أتى المسجد، فقام، فصلى بأطول قيام وسجود، ما رأيته يفعله في صلاته قطُّ، ثم قال: إن هذه الآيات التي يُرْسِلُهَا الله عز وجل : لا تكون لموت أحد ولا لحياته، ولكن الله يُرْسِلُهَا يُخَوِّفُ بها عباده، فإذا رأيتم منها شيئا فَافْزَعُوا إلى ذكر الله و دُعَائِهِ وَاسْتِغْفَارِهِ.
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਇਹ ਦੁਆ ਕਰਿਆ ਕਰਦੇ ਸਨ: "ਹੇ ਅੱਲਾਹ! ਮੈਂ ਤੇਰੀ ਪਨਾਹ ਮੰਗਦਾ ਹਾਂ ਕਬਰ ਦੇ ਅਜ਼ਾਬ ਤੋਂ, ਜਹੰਨਮ ਦੇ ਅਜ਼ਾਬ ਤੋਂ, ਜ਼ਿੰਦਗੀ ਤੇ ਮੌਤ ਦੀ ਆਜ਼ਮਾਇਸ਼ ਤੋਂ, ਅਤੇ ਮਸੀਹ ਦੱਜਾਲ ਦੇ ਫ਼ਿਤਨੇ ਤੋਂ।" ਜਦੋਂ ਕਿ ਸਹੀ ਮੁਸਲਿਮ ਦੀ ਰਿਵਾਇਤ ਵਿੱਚ ਆਇਆ ਹੈ: "ਜਦੋਂ ਤੁਹਾਡੇ ਵਿਚੋਂ ਕੋਈ ਤਸ਼ਹੁੱਦ ਪੂਰਾ ਕਰ ਲਵੇ, ਤਾਂ ਚਾਰ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗੇ: ਜਹੰਨਮ ਦੇ ਅਜ਼ਾਬ ਤੋਂ, ਕਬਰ ਦੇ ਅਜ਼ਾਬ ਤੋਂ, ਜਿੰਦਗੀ ਅਤੇ ਮੌਤ ਦੀ ਆਜ਼ਮਾਇਸ਼ (ਫ਼ਿਤਨੇ) ਤੋਂ ਅਤੇ ਮਸੀਹ ਦੱਜਾਲ ਦੀ ਬੁਰਾਈ ਤੋਂ।"
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ (ਸ਼ੁਰੂ ਕਰਨ) ਲਈ ਤਕਬੀਰ ਕਹਿੰਦੇ, ਤਾਂ ਕਿਰਾਤ ਕਰਨ ਤੋਂ ਪਹਿਲਾਂ ਕੁੱਝ ਦੇਰ ਖਾਮੋਸ਼ ਰਹਿੰਦੇ। ਮੈਂ ਕਿਹਾ: ਹੇ ਅੱਲਾਹ ਦੇ ਰਸੂਲ (ﷺ)! ਮੇਰੇ ਮਾਪੇ ਤੁਹਾਡੇ 'ਤੇ ਕੁਰਬਾਨ ਹੋਣ! ਇਹ ਜੋ ਤਕਬੀਰ ਅਤੇ ਕਿਰਾਤ ਦੇ ਵਿਚਕਾਰ ਤੁਸੀਂ ਖਾਮੋਸ਼ ਰਹਿੰਦੇ ਹੋ, ਉਸ ਵਿੱਚ ਤੁਸੀਂ ਕੀ ਕਹਿੰਦੇ ਹੋ? ਆਪ ﷺ ਨੇ ਫਰਮਾਇਆ: "ਮੈਂ ਕਹਿੰਦਾ ਹਾਂ: ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ, ਅੱਲਾਹੁੱਮਾ ਨੱਕਿਨੀ ਮਿਨ ਖਤਾਯਾਯਾ ਕਮਾ ਯੁਨੱਕਸ ਸੌਬੁਲ ਅਬਯਾਜ਼ੁ ਮਿਨੱਦ-ਦਨਸ, ਅੱਲਾਹੁਮੱਗ ਸਿਲਨੀ ਮਿਨ ਖਤਾਯਾਯਾ ਬਿਲ ਮਾਈ ਵੱਸ-ਸਲਜੀ ਵਲ ਬਰਦ।" (ਹੇ ਅੱਲਾਹ! ਮੇਰੇ ਅਤੇ ਮੇਰੇ ਗੁਨਾਹਾਂ ਵਿਚਕਾਰ ਇੰਨੀ ਦੂਰੀ ਪਾ ਦੇ ਜਿੰਨੀ ਤੂੰ ਪੂਰਬ ਤੇ ਪੱਛਿਮ ਵਿਚਕਾਰ ਦੂਰੀ ਪਾਈ ਹੈ। ਹੇ ਅੱਲਾਹ! ਮੈਨੂੰ ਗੁਨਾਹਾਂ ਤੋਂ ਇੰਜ ਸਾਫ਼ ਕਰ ਦੇ ਜਿਵੇਂ ਸਫੈਦ ਕਪੜੇ ਤੋਂ ਮੈਲ ਸਾਫ਼ ਹੁੰਦੀ ਹੈ। ਹੇ ਅੱਲਾਹ! ਮੇਰੇ ਉੱਤੋਂ ਮੇਰੇ ਗੁਨਾਹਾਂ ਨੂੰ ਪਾਣੀ, ਬਰਫ ਅਤੇ ਗੜ੍ਹਿਆਂ ਨਾਲ ਧੋ ਦੇ।)
متفق عليه
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਜੁਮਾ ਦੇ ਦਿਨ ਇਮਾਮ ਖੁਤਬਾ ਦੇ ਰਿਹਾ ਹੋਵੇ ਅਤੇ ਤੁਸੀਂ ਆਪਣੇ ਕੋਲ ਬੈਠੇ ਆਦਮੀ ਨੂੰ ਕਹੋ ਕਿ "ਚੁੱਪ ਹੋ ਜਾਓ", ਤਾਂ (ਇਹ ਕਹਿ ਕੇ) ਤੁਸੀਂ ਖੁਦ ਇੱਕ ਬੇਕਾਰ ਗੱਲ ਕੀਤੀ।”
متفق عليه
عن عبد الله بن عُمَر رضي الله عنه قال: «اسْتَأْذَنَ الْعَبَّاسُ بن عَبْدِ الْمُطَّلِب رسول الله صلى الله عليه وسلم : أن يبيت بمكة ليالي مِنى، من أجل سِقَايَتِه فأذن له».
متفق عليه
ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਹ ਨਬੀ ਕਰੀਮ ﷺ ਨੂੰ ਫਰਮਾਉਂਦੇ ਹੋਏ ਸੁਣੇ.. «ਜਲਦੀ ਕਰਕੇ ਜਨਾਜ਼ਾ ਕਰੋ, ਜੇ ਉਹ ਸਹੀ ਹੋਵੇ ਤਾਂ ਇਹ ਚੰਗੀ ਖੇਦ ਹੈ ਜੋ ਤੁਸੀਂ ਅੱਗੇ ਵਧਾਉਂਦੇ ਹੋ, ਅਤੇ ਜੇ ਹੋਰ ਕਿਸੇ ਹਾਲਤ ਵਿੱਚ ਹੋਵੇ, ਤਾਂ ਇਹ ਬੁਰਾਈ ਹੈ ਜੋ ਤੁਸੀਂ ਆਪਣੇ ਗਲਾਂ ਤੋਂ ਹਟਾਉਂਦੇ ਹੋ».
متفق عليه
عن مرداس الأسلمي رضي الله عنه قَالَ: قَالَ النَّبِيُّ -صَلَّى اللهُ عَلَيْهِ وَسَلَّمَ-: «يذهب الصالحون الأول فالأول، ويبقى حُثَالَةٌ كَحُثَالَةِ الشعير أو التمر لا يُبَالِيهُم الله بَالَةً».
رواه البخاري
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਆਦਮੀ ਆਪਣੇ ਦੋਸਤ ਦੇ ਦੀਨ (ਧਰਮ) 'ਤੇ ਹੁੰਦਾ ਹੈ। ਇਸ ਲਈ ਤੁਹਾਡੇ ਵਿੱਚੋਂ ਹਰੇਕ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਨਾਲ ਦੋਸਤੀ ਕਰ ਰਿਹਾ ਹੈ।"
رواه أبو داود والترمذي وأحمد
عن أنس بن مالك رضي الله عنه قال: كان أخوانِ على عهد النبي صلى الله عليه وسلم وكان أحدُهما يأتي النبي صلى الله عليه وسلم والآخر يَحتَرِف، فَشَكَا الُمحتَرِف أَخَاه للنبي صلى الله عليه وسلم فقال: «لعَلَّك تُرزَقُ بِهِ».
رواه الترمذي
ਅਬੁ ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਚੰਗੇ ਅਤੇ ਮਾੜੇ ਸਾਥੀ ਦੀ ਉਦਾਹਰਣ ਕਸਤੂਰੀ ਵੇਚਣ ਵਾਲੇ ਅਤੇ ਭੱਠੀ ਫੂਕਣ ਵਾਲੇ ਦੀ ਹੈ। ਕਸਤੂਰੀ ਵੇਚਣ ਵਾਲਾ ਜਾਂ ਤਾਂ ਤੈਨੂੰ ਖੁਸ਼ਬੂ ਤੋਹਫ਼ੇ ਵਿੱਚ ਦੇਵੇਗਾ ਜਾਂ ਤੂੰ ਉਸ ਕੋਲੋਂ ਖਰੀਦੇਗਾ ਜਾਂ (ਘੱਟੋ-ਘੱਟ) ਤੈਨੂੰ ਉਸ ਦੀ ਸੋਹਣੀ ਸੁਗੰਧ ਹੀ ਮਿਲੇਗੀ। ਜਦੋਂ ਕਿ ਭੱਠੀ ਫੂਕਣ ਵਾਲਾ ਜਾਂ ਤਾਂ ਤੇਰੇ ਕੱਪੜੇ ਸਾੜ ਦੇਵੇਗਾ ਜਾਂ ਤੈਨੂੰ ਉਸਦੀ ਬਦਬੂ ਮਿਲੇਗੀ।»
متفق عليه
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਵਿਧਵਾਵਾਂ ਅਤੇ ਮਸਕੀਨਾਂ (ਗਰੀਬਾਂ) ਲਈ ਭੱਜ-ਦੌੜ ਕਰਨ ਵਾਲਾ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਵਾਂਗ ਹੈ ਜਾਂ ਰਾਤ ਨੂੰ ਉੱਠ ਕੇ ਨਮਾਜ਼ ਪੜ੍ਹਨ ਵਾਲੇ ਤੇ ਦਿਨ ਵਿੱਚ ਰੋਜ਼ਾ ਰੱਖਣ ਵਾਲੇ ਵਾਂਗ ਹੈ।"
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਨੇਕ ਅਮਲਾਂ ਵੱਲ ਜਲਦੀ ਕਰੋ, ਉਨ੍ਹਾਂ ਫ਼ਿਤਨਿਆਂ ਤੋਂ ਪਹਿਲਾਂ ਜੋ ਕਾਲੀ ਹਨੇਰੀ ਰਾਤ ਵਾਂਗ ਹੋਣਗੇ; (ਹਾਲਤ ਇਹ ਹੋਵੇਗੀ ਕਿ) ਆਦਮੀ ਸਵੇਰ ਨੂੰ ਮੋਮਿਨ ਹੋਵੇਗਾ ਤੇ ਸ਼ਾਮ ਨੂੰ ਕਾਫਿਰ ਅਤੇ ਸ਼ਾਮ ਨੂੰ ਮੋਮਿਨ ਹੋਵੇਗਾ ਤੇ ਸਵੇਰ ਨੂੰ ਕਾਫਿਰ। ਦੁਨੀਆ ਦੀ ਕਿਸੇ ਚੀਜ਼ ਦੇ ਬਦਲੇ ਆਦਮੀ ਆਪਣਾ ਦੀਨ ਵੇਚ ਦੇਵੇਗਾ।»
رواه مسلم
عن عائشة رضي الله عنها قالت: «ما غِرْتُ على أحد من نساء النبي صلى الله عليه وسلم ما غِرْتُ على خديجة رضي الله عنها ، وما رأيتها قط، ولكن كان يُكثر ذِكْرَها، وربما ذبح الشَّاةَ، ثم يُقطعها أَعْضَاءً، ثم يَبْعَثُهَا في صَدَائِقِ خديجة، فربما قلت له: كأن لم يكن في الدنيا إلا خديجة! فيقول: «إنها كانت وكانت وكان لي منها وَلَدٌ». وفي رواية: وإن كان لَيَذْبَحُ الشَّاءَ، فيُهدي في خَلَائِلِهَا منها ما يَسَعُهُنَّ. وفي رواية: كان إذا ذَبَحَ الشَّاةَ، يقول: «أرسلوا بها إلى أصدقاء خديجة». وفي رواية: قالت: اسْتَأْذَنَتْ هالة بنت خويلد أخت خديجة على رسول الله صلى الله عليه وسلم فعرف استئذان خديجة، فارْتَاحَ لذلك، فقال: «اللهم هالة بنت خويلد».
الرواية الأولى: متفق عليها. الرواية الثانية: متفق عليها. الرواية الثالثة: متفق عليها. الرواية الرابعة: متفق عليها
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: «ਪੰਜ ਚੀਜ਼ਾਂ (ਇਨਸਾਨੀ) ਫ਼ਿਤਰਤ (ਦਾ ਹਿੱਸਾ) ਹਨ: ਖਤਨਾ ਕਰਨਾ, ਧੁੰਨੀ ਤੋਂ ਨੀਚੇ ਦੇ ਵਾਲ ਕੱਟਣਾ, ਮੂੰਛਾਂ ਛੋਟੀਆਂ ਕਰਨਾ, ਨਹੁੰ ਕੱਟਣਾ ਅਤੇ ਕੱਛਾਂ ਦੇ ਵਾਲ ਪੁੱਟਣਾ।»
متفق عليه
ਜ਼ੈਨਬ ਬਿੰਤ ਜਹਸ਼ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਕੋਲ ਘਬਰਾਏ ਹੋਏ ਆਏ ਅਤੇ ਕਹਿਣ ਲੱਗੇ: "ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹੈ।» ਆਪ ﷺ ਨੇ ਆਪਣੇ ਅੰਗੂਠੇ ਤੇ ਉਸ ਦੇ ਨਾਲ ਵਾਲੀ ਸ਼ਹਾਦਤ ਦੀ ਉਂਗਲ ਨਾਲ ਗੋਲ ਘੇਰਾ ਬਣਾ ਕੇ ਇਸ ਦੀ ਵਿਆਖਿਆ ਕੀਤੀ। ਜ਼ੈਨਬ ਬਿੰਤ ਜਹਸ਼ (ਰ.) ਕਹਿੰਦੀ ਹਨ ਕਿ ਮੈਂ ਪੁੱਛਿਆ: ਹੇ ਅੱਲਾਹ ਦੇ ਰਸੂਲ! ਕੀ ਅਸੀਂ ਬਰਬਾਦ ਕਰ ਦਿੱਤੇ ਜਾਵਾਂਗੇ, ਜਦੋਂ ਕਿ ਸਾਡੇ ਵਿਚਕਾਰ ਨੇਕ ਲੋਕ ਵੀ ਵੱਸਦੇ ਹੋਣਗੇ? ਆਪ ﷺ ਨੇ ਫਰਮਾਇਆ: “ਹਾਂ! ਜਦੋਂ ਬੁਰਾਈਆਂ (ਪਾਪ) ਵੱਧ ਜਾਣਗੀਆਂ।”
متفق عليه
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਜਦੋਂ ਪਖਾਨੇ (ਬਾਥਰੂਮ) ਵਿੱਚ ਦਾਖਲ ਹੁੰਦੇ, ਤਾਂ ਇਹ ਦੁਆ ਪੜ੍ਹਦੇ: "ਅੱਲਾਹੁੱਮਾ ਇੱਨੀ ਆਉਜ਼ੁ ਬਿਕਾ ਮਿਨਲ ਖੁਬੁਸੀ ਵਲ ਖਬਾਇਸ।" (ਹੇ ਅੱਲਾਹ! ਮੈਂ ਨਾਪਾਕ ਜਿੰਨਾਂ ਅਤੇ ਨਾਪਾਕ ਜਿੰਨਣੀਆਂ ਤੋਂ ਤੇਰੀ ਪਨਾਹ (ਸ਼ਰਨ) ਮੰਗਦਾ ਹਾਂ।)
متفق عليه
ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਪਰਦੇ ਵਾਲੀ ਕਵਾਰੀ ਕੁੜੀ ਤੋਂ ਵੀ ਵੱਧ ਹਯਾ ਵਾਲੇ ਸਨ। ਇਸ ਲਈ, ਜਦੋਂ ਵੀ ਕੋਈ ਅਜਿਹੀ ਚੀਜ਼ ਵੇਖਦੇ, ਜਿਸਨੂੰ ਨਾਪਸੰਦ ਕਰਦੇ, ਤਾਂ ਅਸੀਂ ਉਸਨੂੰ ਆਪ ﷺ ਦੇ ਚਿਹਰੇ ਤੋਂ ਪਛਾਣ ਲੈਂਦੇ ਸੀ।
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਮੋਮਿਨ ਮਰਦ ਅਤੇ ਮੋਮਿਨ ਔਰਤ ਉੱਤੇ ਉਸਦੀ ਜਾਨ, ਔਲਾਦ ਅਤੇ ਮਾਲ ਦੇ ਮਾਮਲੇ ਵਿੱਚ ਮੁਸੀਬਤਾਂ ਸਦਾ ਆਉਂਦੀਆਂ ਰਹਿੰਦੀਆਂ ਹਨ, ਇੱਥੋਂ ਤੱਕ ਕਿ ਉਹ ਇਸ ਹਾਲ ਵਿੱਚ ਅੱਲਾਹ ਤਆਲਾ ਨੂੰ ਜਾ ਮਿਲਦਾ ਹੈ ਕਿ ਉਸਦਾ ਕੋਈ ਗੁਨਾਹ ਬਾਕੀ ਨਹੀਂ ਰਹਿੰਦਾ।»
رواه الترمذي وأحمد
ਇਬਨੁ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ: ਇਬਨੁ ਅੱਬਾਸ ਰਜ਼ੀਅੱਲਾਹੁ ਅਨਹੁਮਾ ਬਿਆਨ ਕਰਦੇ ਹਨ ਕਿ ਉਹ ਅਤਾ ਬਿਨ ਅਬੀ ਰਬਾਹ ਨੂੰ ਕਹਿੰਦੇ ਹਨ: "ਕੀ ਮੈਂ ਤੈਨੂੰ ਜੰਨਤ ਵਾਲੀ ਔਰਤ ਵੇਖਾਵਾਂ?" ਉਸਨੇ ਕਿਹਾ: "ਹਾਂ।" ਉਸਨੇ ਕਿਹਾ: "ਇਹ ਕਾਲੀ ਔਰਤ ਹੈ, ਜੋ ਨਬੀ ﷺ ਕੋਲ ਆਈ। ਉਸਨੇ ਕਿਹਾ: 'ਮੈਂ ਮਿਰਗ਼ੀ ਦੀ ਬੀਮਾਰੀ ਵਿੱਚ ਪੈਂਦੀ ਹਾਂ ਅਤੇ ਮੈਂ ਆਪਣੇ ਸਰੀਰ ਨੂੰ ਬੇ-ਢਾਕਾ ਵੇਖਾਉਂਦੀ ਹਾਂ, ਇਸ ਲਈ ਮੇਰੇ ਲਈ ਅੱਲਾਹ ਤੋਂ ਦੁਆ ਕਰੋ।' ਨਬੀ ﷺ ਨੇ ਕਿਹਾ: 'ਜੇ ਤੂੰ ਚਾਹੁੰਦੀ ਹੈਂ, ਤੂੰ ਸਬਰ ਕਰੀਂਗੇ ਅਤੇ ਤੇਰੇ ਲਈ ਜੰਨਤ ਹੈ, ਅਤੇ ਜੇ ਚਾਹੁੰਦੀ ਹੈਂ, ਮੈਂ ਅੱਲਾਹ ਤੋਂ ਦੁਆ ਕਰਾਂ ਕਿ ਤੈਨੂੰ ਠੀਕ ਕਰ ਦੇਵੇ।'» ਉਸਨੇ ਕਿਹਾ: 'ਮੈਂ ਸਬਰ ਕਰਾਂਗੀ।' ਉਸਨੇ ਕਿਹਾ: 'ਕਿਉਂਕਿ ਮੈਂ ਆਪਣੇ ਆਪ ਨੂੰ ਬੇ-ਢਾਕਾ ਵੇਖਾਉਂਦੀ ਹਾਂ, ਇਸ ਲਈ ਅੱਲਾਹ ਤੋਂ ਦੁਆ ਕਰੋ ਕਿ ਮੈਂ ਬੇ-ਢਾਕਾ ਨਾ ਹੋਵਾਂ।' ਨਬੀ ﷺ ਨੇ ਉਸ ਲਈ ਦੁਆ ਕੀਤੀ।
متفق عليه
عن عائشة رضي الله عنها أَنَّها سَأَلَت رسول الله صلى الله عليه وسلم عن الطَّاعُون، فَأَخبَرَها أَنَّه كَان عَذَابًا يَبعَثُه الله تعالى على من يشاء، فَجَعَلَه الله تعالى رحمَة للمؤمنين، فليس من عبدٍ يقع في الطَّاعُون فَيَمكُث فِي بَلَدِه صَابِرًا مُحتَسِبًا يعلَم أَنَّه لايُصِيبُه إِلاَّ مَا كتَب الله له إلا كان له مِثلُ أجرِ الشَّهيدِ.
رواه البخاري
عن أبي هريرة رضي الله عنه مرفوعًا: «يقول الله تعالى : ما لِعَبدِي المُؤمن عِندِي جَزَاء إِذَا قَبَضتُ صَفِيَّه مِنْ أَهلِ الدُّنيَا ثُمَّ احْتَسَبَه إِلاَّ الجنَّة».
رواه البخاري
عن أبي هريرة رضي الله عنه مرفوعاً: «أتدرون من المفلس؟» قالوا: المُفْلِس فينا من لا دِرهَمَ له ولا مَتَاع، فقال: «إن المفلس من أمتي من يأتي يوم القيامة بصلاة وصيام وزكاة، ويأتي وقد شَتَمَ هذا، وقذف هذا، وأكل مال هذا، وسَفَكَ دم هذا، وضرب هذا، فيعطى هذا من حسناته، وهذا من حسناته، فإن فنيت حسناته قبل أن يُقْضَى ما عليه، أخذ من خطاياهم فَطُرِحتْ عليه، ثم طُرِحَ في النار».
رواه مسلم
Previous page
Page 3 of 28
Next page