PA
Virtues and Manners
فقه الأخلاق
56 hadiths
الأخلاق الحميدة
35
الأخلاق الذميمة
21
56 hadiths
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤਾਕਤਵਰ ਉਹ ਨਹੀਂ ਜੋ ਕਿਸੇ ਨੂੰ ਪਛਾੜ ਦੇਵੇ, ਬਲਕਿ ਤਾਕਤਵਰ ਤਾਂ ਉਹ ਹੈ, ਜੋ ਗੁੱਸਾ ਕਰਨ ਵੇਲੇ ਆਪਣੇ ਆਪ 'ਤੇ ਕਾਬੂ ਰੱਖੇ।"
متفق عليه
ਅਬੁ ਮਸਉਦ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਵਿਅਕਤੀ ਅੱਲਾਹ ਦੇ ਨਬੀ ﷺ ਦੇ ਕੋਲ ਆਇਆ ਅਤੇ ਕਹਿਣ ਲੱਗਾ: ਮੇਰੀ ਸਵਾਰੀ ਦਾ ਜਾਨਵਰ ਬੇਜਾਨ ਹੋ ਚੁੱਕਾ ਹੈ, ਇਸ ਲਈ ਮੈਨੂੰ ਸਵਾਰੀ ਲਈ ਇੱਕ ਜਾਨਵਰ ਦੇ ਦਿਓ। ਇਸ 'ਤੇ ਨਬੀ ﷺ ਨੇ ਫਰਮਾਇਆ: "ਮੇਰੇ ਕੋਲ ਜਾਨਵਰ ਨਹੀਂ ਹੈ।" ਇੰਨੇ ਵਿੱਚ ਇੱਕ ਵਿਅਕਤੀ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਮੈਂ ਇਸਨੂੰ ਇੱਕ ਵਿਅਕਤੀ ਬਾਰੇ ਦੱਸ ਸਕਦਾ ਹਾਂ ਜੋ ਇਸਨੂੰ ਸਵਾਰੀ ਲਈ ਜਾਨਵਰ ਦੇ ਸਕਦਾ ਹੈ। ਤਾਂ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸਨੇ ਕਿਸੇ ਚੰਗੇ ਕੰਮ ਦਾ ਰਾਹ ਦਿਖਾਇਆ, ਉਸਨੂੰ ਉਸ ਚੰਗੇ ਕੰਮ ਕਰਨ ਵਾਲੇ ਜਿੰਨਾ ਇਨਾਮ ਮਿਲੇਗਾ।"
رواه مسلم
عن عبد الله بن عمرو بن العاص رضي الله عنهما أن رسول الله صلى الله عليه وسلم قال: «من الكبائر شَتْمُ الرجل والديه» قيل: وهل يسبّ الرجل والديه؟ قال: «نعم، يسبّ أبا الرجل فيسبّ أباه، ويسبّ أمّه، فيسبّ أمّه».
متفق عليه
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਚੰਗੀ ਗੱਲ ਕਰੇ ਜਾਂ ਚੁੱਪ ਰਹੇ; ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਗੁਆਂਢੀ ਦੀ ਇਜ਼ਤ ਕਰੇ; ਅਤੇ ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਮਹਿਮਾਨ ਦੀ ਇੱਜ਼ਤ ਕਰੇ।"
متفق عليه
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜੋ ਲੋਕਾਂ 'ਤੇ ਰਹਿਮ ਨਹੀਂ ਕਰਦਾ, ਉਸ 'ਤੇ ਅੱਲਾਹ ਤਆਲਾ ਵੀ ਰਹਿਮ ਨਹੀਂ ਕਰਦਾ।"
متفق عليه
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਅੱਲਾਹ ਲਈ ਸਭ ਤੋਂ ਵੱਧ ਨਾਪਸੰਦ ਵਿਅਕਤੀ ਉਹ ਹੈ ਜੋ ਸਭ ਤੋਂ ਵੱਧ ਝਗੜਾਲੂ ਹੋਵੇ।"
متفق عليه
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜੰਨਤ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦਾ ਡਰ ਅਤੇ ਚੰਗਾ ਵਿਹਾਰ।" ਇਸੇ ਤਰ੍ਹਾਂ ਆਪ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜਹੰਨਮ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਜ਼ਬਾਨ ਅਤੇ ਸ਼ਰਮਗਾਹ (ਗੁਪਤ-ਅੰਗ)।"
رواه الترمذي وابن ماجه وأحمد
عن أبي هريرة رضي الله عنه عن رسول الله صلى الله عليه وسلم قال: «الْمُؤْمِنُ مِرْآةُ أَخِيهِ الْمُؤْمِنِ».
رواه أبو داود والترمذي
**ਹਜ਼ਰਤ ਅਬੂ ਅੱਦ-ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ:** **ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਸੁਣਿਆ:** "ਜੋ ਲੋਕ ਲਾਣਤਾਂ ਕਰਨ ਵਾਲੇ ਹੁੰਦੇ ਹਨ, ਉਹ ਕਿਯਾਮਤ ਦੇ ਦਿਨ ਨਾ ਤਾਂ ਗਵਾਹ ਬਣ ਸਕਣਗੇ ਅਤੇ ਨਾ ਹੀ ਸਿਫ਼ਾਰਸ਼ੀ।"
رواه مسلم
ਈਆਜ਼ ਬਿਨ ਹਿਮਾਰ, ਜੋ ਬਨੀ ਮੁਜਾਸ਼ਿਅ੍ਹ ਦਾ ਭਰਾ ਸੀ, ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਇੱਕ ਦਿਨ ਨਬੀ ﷺ ਸਾਡੇ ਵਿੱਚ ਖੁਤਬਾ ਦੇਣ ਲਈ ਖੜੇ ਹੋਏ ਅਤੇ ਹਦੀਸ ਦੀ ਸ਼ੁਰੂਆਤ ਕਰਦੇ ਹੋਏ ਕਹਿ ਰਹੇ ਸਨ: «ਅਤੇ ਨਿਸ਼ਚਤ ਹੀ ਅੱਲਾਹ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਨਿਮਰ ਰਹੋ, ਤਾਂ ਜੋ ਕੋਈ ਕਿਸੇ ਤੇ ਘਮੰਡ ਨਾ ਕਰੇ ਅਤੇ ਕੋਈ ਕਿਸੇ 'ਤੇ ਜ਼ੁਲਮ ਨਾ ਕਰੇ।»
رواه مسلم
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਸੀਂ ਸੱਚ ਬੋਲਣਾ ਲਾਜ਼ਮੀ ਕਰ ਲਵੋ। ਕਿਉਂਕਿ ਸੱਚਾਈ ਨੇਕੀ ਦਾ ਰਾਹ ਦਿਖਾਉਂਦੀ ਹੈ ਅਤੇ ਨੇਕੀ ਜੰਨਤ ਵੱਲ ਲੈ ਜਾਂਦੀ ਹੈ। ਆਦਮੀ ਹਮੇਸ਼ਾ ਸੱਚ ਬੋਲਦਾ ਰਹਿੰਦਾ ਹੈ ਅਤੇ ਸੱਚ ਬੋਲਣ ਦਾ ਹੀ ਇਰਾਦਾ ਰੱਖਦਾ ਹੈ, ਨਤੀਜੇ ਵਜੋਂ ਉਹ ਅੱਲਾਹ ਤਆਲਾ ਦੇ ਕੋਲ 'ਸਿੱਦੀਕ' (ਅਤਿ ਸੱਚਾ) ਲਿਖ ਦਿੱਤਾ ਜਾਂਦਾ ਹੈ। ਅਤੇ ਤੁਸੀਂ ਝੂਠ ਤੋਂ ਬਚੋ, ਕਿਉਂਕਿ ਝੂਠ ਗੁਨਾਹ ਦਾ ਰਾਹ ਦਿਖਾਉਂਦਾ ਹੈ ਅਤੇ ਗੁਨਾਹ ਜਹੰਨਮ ਵੱਲ ਲੈ ਜਾਂਦਾ ਹੈ। ਆਦਮੀ ਹਮੇਸ਼ਾ ਝੂਠ ਬੋਲਦਾ ਰਹਿੰਦਾ ਹੈ ਅਤੇ ਝੂਠ ਬੋਲਣ ਦਾ ਹੀ ਇਰਾਦਾ ਰੱਖਦਾ ਹੈ, ਨਤੀਜੇ ਵਜੋਂ ਉਹ ਅੱਲਾਹ ਤਆਲਾ ਦੇ ਕੋਲ 'ਕੱਜ਼ਾਬ' (ਅਤਿ ਝੂਠਾ) ਲਿਖ ਦਿੱਤਾ ਜਾਂਦਾ ਹੈ।"
متفق عليه
ਅਬੁ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਆਪਣੇ ਭਾਈ ਦੀ ਇੱਜ਼ਤ ਦੀ ਰੱਖਿਆ ਕਰਦਾ ਹੈ, ਕਿਆਮਤ ਦੇ ਦਿਨ ਅੱਲਾਹ ਤਆਲਾ ਉਸਦੇ ਚਿਹਰੇ ਨੂੰ ਜਹੰਨਮ ਦੀ ਅੱਗ ਤੋਂ ਦੂਰ ਕਰ ਦੇਵੇਗਾ।"
رواه الترمذي وأحمد
ਸਾਅਦ ਬਿਨ ਅਬੀ ਵੱਕਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਬੇਸ਼ੱਕ ਅੱਲਾਹ ਉਸ ਬੰਦੇ ਨੂੰ ਪਿਆਰ ਕਰਦਾ ਹੈ ਜੋ ਪਰਹੇਜ਼ਗਾਰ, ਦਿਲ ਦਾ ਧਨੀ ਅਤੇ ਨਿਮਰਤਾ ਨਾਲ ਲੁਕ ਕੇ ਰਹਿਣ ਵਾਲਾ ਹੋਵੇ।"
رواه مسلم
ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: “ਜ਼ੁਲਮ ਤੋਂ ਬਚੋ, ਕਿਉਂਕਿ ਜ਼ੁਲਮ ਕਿਆਮਤ ਦੇ ਦਿਨ ਹਨੇਰੇ ਲਿਆਵੇਗਾ। ਕੰਜੂਸੀ ਕਰਨ ਤੋਂ ਬਚੋ, ਕਿਉਂਕਿ ਇਸੇ ਕੰਜੂਸੀ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਸੀ। ਇਸੇ ਕੰਜੂਸੀ ਨੇ ਉਨ੍ਹਾਂ ਨੂੰ ਇਸ ਗੱਲ 'ਤੇ ਉਭਾਰਿਆ ਸੀ ਕਿ ਉਹ ਆਪਸ ਵਿੱਚ ਖੂਨ-ਖਰਾਬਾ ਕਰਨ ਅਤੇ ਹਰਾਮ ਚੀਜ਼ਾਂ ਨੂੰ ਹਲਾਲ ਬਣਾ ਲੈਣ।”
رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਸੰਪੂਰਨ ਈਮਾਨ ਵਾਲਾ ਵਿਅਕਤੀ (ਮੋਮਿਨ) ਉਹ ਹੈ ਜਿਸ ਦੇ ਅਖਲਾਕ (ਆਚਰਣ) ਸਭ ਤੋਂ ਵਧੀਆ ਹੋਣ ਅਤੇ ਤੁਹਾਡੇ ਵਿੱਚੋਂ ਸਭ ਤੋਂ ਚੰਗਾ ਇਨਸਾਨ ਉਹ ਹੈ ਜੋ ਆਪਣੀਆਂ ਔਰਤਾਂ ਦੇ ਹੱਕ ਵਿੱਚ ਸਭ ਤੋਂ ਚੰਗਾ ਹੋਵੇ।"
رواه أبو داود والترمذي وأحمد
ਅੱਲਾਹ ਦੇ ਨਬੀ ﷺ ਦੀ ਪਤਨੀ ਆਇਸ਼ਾ (ਰਜ਼ੀਅੱਲਾਹੁ ਅਨਹਾ) ਆਪ ﷺ ਤੋਂ ਰਿਵਾਇਤ ਕਰਦੀ ਹਨ ਕਿ ਆਪ ﷺ ਨੇ ਫ਼ਰਮਾਇਆ: "ਨਰਮੀ ਜਿਸ ਵੀ ਚੀਜ਼ ਵਿੱਚ ਹੁੰਦੀ ਹੈ, ਉਸ ਨੂੰ ਸੁੰਦਰ ਬਣਾ ਦਿੰਦੀ ਹੈ ਅਤੇ ਜਿਸ ਵਿੱਚੋਂ ਕੱਢ ਦਿੱਤੀ ਜਾਂਦੀ ਹੈ, ਉਸ ਨੂੰ ਕਰੂਪ ਤੇ ਨੁਕਸਦਾਰ ਬਣਾ ਦਿੰਦੀ ਹੈ।"
رواه مسلم
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਫਰਮਾਉਂਦੇ ਹੋਏ ਸੁਣਿਆ: "ਮੋਮਿਨ (ਈਮਾਨ ਵਾਲਾ) ਆਪਣੇ ਚੰਗੇ ਅਖਲਾਕ (ਆਚਰਣ) ਰਾਹੀਂ ਰੋਜ਼ਾ ਰੱਖਣ ਵਾਲੇ ਅਤੇ ਰਾਤ ਨੂੰ ਨਮਾਜ਼ ਪੜ੍ਹਨ ਵਾਲੇ ਦੇ ਦਰਜੇ ਤੱਕ ਪਹੁੰਚ ਜਾਂਦਾ ਹੈ।"
رواه أبو داود وأحمد
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨਾ ਤਾਂ ਅਸ਼ਲੀਲ ਸਨ ਅਤੇ ਨਾ ਗਲਤ ਗੱਲਾਂ ਤੇ ਗਲਤ ਕੰਮ ਕਰਨ ਵਾਲੇ ਸਨ। ਆਪ ﷺ ਫਰਮਾਇਆ ਕਰਦੇ ਸੀ: "ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਵਿਅਕਤੀ ਹੈ, ਜਿਸ ਦੇ ਅਖਲਾਕ (ਆਚਰਣ) ਸਭ ਤੋਂ ਚੰਗੇ ਹਨ।"
متفق عليه
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਜ਼ੁਲਮ ਕਰਨ ਵਾਲੇ ਨੂੰ ਮੌਕਾ ਦਿੰਦਾ ਰਹਿੰਦਾ ਹੈ, ਲੇਕਿਨ ਜਦੋਂ ਉਸ ਨੂੰ ਫੜਦਾ ਹੈ ਤਾਂ ਫੇਰ ਛੱਡਦਾ ਨਹੀਂ।" ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَكَذَلِكَ أَخْذُ رَبِّكَ إِذَا أَخَذَ الْقُرَى وَهِيَ ظَالِمَةٌ إِنَّ أَخْذَهُ أَلِيمٌ شَدِيدٌ} "ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁੱਖਦਾਈ ਤੇ ਕਰੜੀ ਹੁੰਦੀ ਹੈ।" [ਸੂਰਤ ਹੂਦ: 102]
متفق عليه
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਆਸਾਨੀ ਪੈਦਾ ਕਰੋ, ਮੁਸ਼ਕਿਲ ਵਿੱਚ ਨਾ ਪਾਓ ਤੇ ਖੁਸ਼ਖਬਰੀ ਦਿਓ, ਨਫਰਤ ਨਾ ਕਰਾਵੋ।"
متفق عليه
عن أبي هريرة رضي الله عنه مرفوعًا: «بينما رجل يمشي في حُلَّةٍ تُعْجِبُهُ نَفْسُهُ، مُرَجِّلٌ رأسه، يَخْتَالُ في مَشْيَتهِ، إذ خَسَفَ اللهُ به، فهو يَتَجَلْجَلُ في الأرض إلى يوم القيامة".
متفق عليه
ਹਜ਼ਰਤ ਅਬੂ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: “ਭੁੱਖੇ ਨੂੰ ਖਾਣਾ ਖਵਾਓ, ਮਰੀਜ਼ ਦੀ ਦੌਖਤ ਦੇਖੋ, ਅਤੇ ਕੰਗਾਲ ਨੂੰ ਰਿਹਾਅ ਕਰੋ।”
رواه البخاري
عن عبد الله بن مسعود رضي الله عنه عن النبيِّ صلى الله عليه وسلم ، قَالَ: «لا يدخلُ الجنةَ مَن كان في قلبه مِثقال ذرةٍ من كِبر» فقال رجل: إنّ الرجلَ يحب أن يكون ثوبه حسنا، ونَعله حسنة؟ قال: «إنّ الله جميلٌ يحب الجمالَ، الكِبر: بَطَرُ الحق وغَمْطُ الناس».
رواه مسلم
ਸਮੁਰਾ ਬਿਨ ਜੁੰਦੁਬ ਅਤੇ ਮੁਗ਼ੀਰਾ ਬਿਨ ਸ਼ੋਬਾ (ਰਜ਼ੀਅੱਲਾਹੁ ਅੰਹੁਮਾ) ਤੋਂ ਰਿਵਾਇਤ ਹੈ, ਦੋਨੋ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਮੇਰੇ ਨਾਲ ਸਬੰਧਤ ਕੋਈ ਹਦੀਸ ਬਿਆਨ ਕੀਤੀ, ਹਾਲਾਂਕਿ ਉਸਨੂੰ ਲੱਗ ਰਿਹਾ ਸੀ ਕਿ ਉਹ ਝੂਠ ਹੈ, ਤਾਂ ਉਹ ਆਪ ਵੀ ਝੂਠਿਆਂ ਵਿੱਚੋਂ ਇੱਕ ਹੈ।"
رواه مسلم في مقدمته
Previous page
Page 2 of 3
Next page