PA
All hadiths
The complete card collection, filter by chapter
The Noble Qur'an and Qur'anic Sciences
26
The Hadith and Hadith Sciences
3
The Creed
135
Jurisprudence and Juristic Principles
288
Virtues and Manners
288
Da‘wah and Hisbah
15
Seerah and History
38
655 hadiths
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਜਿਸ ਨੇ ਦਿਨ ਵਿੱਚ ਸੌ ਵਾਰ ‘ਸੁਬਹਾਨ ਅੱਲਾਹੀ ਵਾ ਬਿਹਮਦਿਹੀ’ (ਅੱਲਾਹ ਪਾਕ ਹੈ ਤੇ ਸਾਰੀਆਂ ਤਾਰੀਫਾਂ ਵਾਲਾ ਹੈ।) ਪੜ੍ਹਿਆ, ਉਸਦੇ ਗੁਨਾਹ ਮਾਫ ਕਰ ਦਿੱਤੇ ਜਾਂਦੇ ਹਨ, ਭਾਵੇਂ ਉਹ ਸਮੁੰਦਰ ਦੀ ਝੱਗ ਦੇ ਬਰਾਬਰ ਹੀ ਕਿਉਂ ਨਾ ਹੋਣ।"
متفق عليه
ਮੁਆਵਿਆ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜਿਸ ਦੇ ਨਾਲ ਅੱਲਾਹ ਤਆਲਾ ਭਲਾ ਕਰਨਾ ਚਾਹੁੰਦਾ ਹੈ, ਉਸ ਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ। ਮੈਂ ਤਾਂ ਸਿਰਫ ਵੰਡਣ ਵਾਲਾ ਹਾਂ, ਦੇਣ ਵਾਲਾ ਤਾਂ ਅੱਲਾਹ ਹੀ ਹੈ।ਇਹ ਉੱਮਤ ਅੱਲਾਹ ਦੇ ਹੁਕਮ (ਦੀਨ) 'ਤੇ ਕਾਇਮ ਰਹੇਗੀ; ਇਸ ਦੇ ਵਿਰੋਧੀ ਇਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ, ਇੱਥੋ ਤੱਕ ਕਿ ਅੱਲਾਹ ਦਾ ਫ਼ੈਸਲਾ (ਕਿਆਮਤ) ਆ ਜਾਵੇਗਾ।”
متفق عليه
ਅਬਦੁੱਲਾ ਬਿਨ ਸਲਾਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਜਦੋਂ ਅੱਲਾਹ ਦੇ ਨਬੀ ﷺ ਮਦੀਨਾ ਆਏ, ਤਾਂ ਲੋਕ ਆਪ ﷺ ਵੱਲ ਭੱਜ ਕੇ ਆਏ। ਹਰ ਪਾਸੇ ਸ਼ੋਰ ਸੀ ਕਿ ਅੱਲਾਹ ਦੇ ਰਸੂਲ ﷺ ਪਹੁੰਚ ਚੁੱਕੇ ਹਨ, ਅੱਲਾਹ ਦੇ ਰਸੂਲ ﷺ ਪਹੁੰਚ ਚੁੱਕੇ ਹਨ, ਅੱਲਾਹ ਦੇ ਰਸੂਲ ﷺ ਪਹੁੰਚ ਚੁੱਕੇ ਹਨ। ਇਹ ਵਾਕ ਉਨ੍ਹਾਂ ਨੇ ਤਿੰਨ ਵਾਰੀ ਦੁਹਰਾਇਆ। ਵੇਖਣ ਲਈ ਮੈਂ ਵੀ ਲੋਕਾਂ ਦੀ ਭੀੜ ਵਿੱਚ ਸ਼ਾਮਲ ਹੋਇਆ। ਜਦੋਂ ਧਿਆਨ ਨਾਲ ਆਪ ﷺ ਦਾ ਚਿਹਰਾ ਵੇਖਿਆ, ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਕਿਸੇ ਝੂਠੇ ਦਾ ਚਿਹਰਾ ਨਹੀਂ ਹੈ। ਇਸ ਦੌਰਾਨ ਮੈਂ ਆਪ ﷺ ਨੂੰ ਜੋ ਪਹਿਲੀ ਗੱਲ ਕਹਿੰਦੇ ਹੋਏ ਸੁਣਿਆ, ਉਹ ਇਹ ਸੀ: "ਹੇ ਲੋਕੋ! ਆਪਸ ਵਿੱਚ ਸਲਾਮ ਫੈਲਾਓ, ਲੋਕਾਂ ਨੂੰ ਖਾਣਾ ਖੁਆਓ, ਰਿਸ਼ਤਿਆਂ ਨੂੰ ਜੋੜੋ ਅਤੇ ਰਾਤ ਨੂੰ, ਜਦੋਂ ਲੋਕ ਸੋ ਰਹੇ ਹੋਣ, ਨਮਾਜ਼ ਪੜ੍ਹੋ—ਤੁਸੀਂ ਸਲਾਮਤੀ ਨਾਲ ਜੰਨਤ ਵਿੱਚ ਦਾਖਲ ਹੋ ਜਾਵੋਗੇ।"
رواه الترمذي وابن ماجه وأحمد
عن أنس رضي الله عنه أنه قَالَ لِثابِتٍ رحمه اللهُ: ألاَ أرْقِيكَ بِرُقْيَةِ رسولِ اللهِ صلى الله عليه وسلم ؟ قال: بلى، قال: «اللَّهُمَّ رَبَّ النَّاسِ، مُذْهِبَ البَأسِ، اشْفِ أنْتَ الشَّافِي، لاَ شَافِيَ إِلاَّ أنْتَ، شِفَاءً لاَ يُغَادِرُ سَقماً».
رواه البخاري
ਸਾਅਦ ਬਿਨ ਅਬੀ ਵੱਕਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਬੇਸ਼ੱਕ ਅੱਲਾਹ ਉਸ ਬੰਦੇ ਨੂੰ ਪਿਆਰ ਕਰਦਾ ਹੈ ਜੋ ਪਰਹੇਜ਼ਗਾਰ, ਦਿਲ ਦਾ ਧਨੀ ਅਤੇ ਨਿਮਰਤਾ ਨਾਲ ਲੁਕ ਕੇ ਰਹਿਣ ਵਾਲਾ ਹੋਵੇ।"
رواه مسلم
عن ثوبان رضي الله عنه عن النبي صلى الله عليه وسلم قَالَ: "إنَّ المسلِمَ إذا عادَ أخاه المسلِمَ، لم يَزَلْ في خُرْفَةِ الجَنَّةِ حتى يرجعَ"، قيل: يا رسولَ اللهِ ما خُرْفَةُ الجنَّةِ؟، قال: "جَنَاها".
رواه مسلم
عن أنس بن مالك رضي الله عنه عن رسول الله صلى الله عليه وسلم أنه كان إذا أكل طعاما، لعق أصابعه الثلاث. قال: وقال: «إذا سقطت لُقمة أحدكم فليُمِطْ عنها الأذى، وليأكلها ولا يَدَعْهَا للشيطان» وأمر أن تُسْلَتَ القَصْعَةُ، قال: «فإنكم لا تدرون في أيِّ طعامكم البركة» وعن جابر بن عبد الله رضي الله عنه أن رسولَ اللهِ صلى الله عليه وسلم قالَ: "إنّ الشيطانَ يَحضُرُ أحدَكُم عندَ كلِ شيءٍ من شَأنِه، حتى يَحضُرَهُ عندَ طعامِهِ، فإذا سَقطتْ لقمةُ أحدِكُم فليَأخُذْها فَلْيُمِطْ ما كانِ بها من أذى، ثم ليَأكُلْها ولا يَدَعْها للشيطانِ، فإذا فَرَغَ فليَلْعَقْ أصابعَهُ، فإنه لا يَدري في أيِّ طَعامه البركة"
حديث أنس رواه مسلم. حديث جابر رواه مسلم
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਅੱਲਾਹ ਦੇ ਨਬੀ ﷺ ਕੋਲ ਬੈਠੇ ਸੀ ਕਿ ਆਪ ﷺ ਨੇ ਇੱਕ ਰਾਤ -ਚੌਦਵੀਂ ਦੀ ਰਾਤ- ਚੰਨ ਵੱਲ ਤੱਕਿਆ ਅਤੇ ਫਰਮਾਇਆ: "ਬੇਸ਼ੱਕ ਤੁਸੀਂ ਆਪਣੇ ਰੱਬ ਨੂੰ ਉਸੇ ਤਰ੍ਹਾਂ ਵੇਖੋਗੇ ਜਿਵੇਂ ਤੁਸੀਂ ਇਸ ਚੰਨ ਨੂੰ ਵੇਖ ਰਹੇ ਹੋ। ਉਸਨੂੰ ਵੇਖਣ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸੋ ਜੇਕਰ ਤੁਹਾਥੋਂ ਹੋ ਸਕੇ ਤਾਂ ਸੂਰਜ ਚੜ੍ਹਨ ਤੇ ਡੁੱਬਣ ਤੋਂ ਪਹਿਲਾਂ ਦੀਆਂ ਨਮਾਜ਼ਾਂ 'ਤੇ ਕਿਸੇ ਚੀਜ਼ ਨੂੰ ਹਾਵੀ ਨਾ ਹੋਣ ਦਿਓ, ਤਾਂ ਇੰਜ ਜ਼ਰੂਰ ਕਰੋ।” ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ} (ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿੱਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।)
متفق عليه
ਮਨਾਹ ਕੀਤੀ ਗਈ ਮੰਗ: ਦੁਨੀਆਵੀ ਮਾਮਲਿਆਂ ਨਾਲ ਸਬੰਧਤ ਮੰਗ ਹੈ, ਨਾ ਕਿ ਇਲਮ ਅਤੇ ਧਰਮ ਦੇ ਮਾਮਲਿਆਂ ਦੀ ਮੰਗ। “ਕੁਰਆਨ ਵਾਲੇ ਦਾ ਮਿਸਾਲ ਉਸ ਵਿਅਕਤੀ ਵਰਗਾ ਹੈ ਜਿਸਦੇ ਥੋੜ੍ਹੇ ਕਾਬੂ ਵਿੱਚ ਰੱਖੇ ਉਟ ਹਨ: ਜੇ ਉਹ ਉਨ੍ਹਾਂ ਦੀ ਸੰਭਾਲ ਕਰੇ ਤਾਂ ਉਹ ਰਹਿੰਦੇ ਹਨ, ਪਰ ਜੇ ਛੱਡ ਦਿੱਤਾ ਤਾਂ ਉਹ ਭੱਜ ਜਾਂਦੇ ਹਨ।”
متفق عليه
عن أنسٍ رضي الله عنه : أنّهُ مَرَّ على صِبْيَانِ، فَسَلَّمَ عليهم، وقالَ: كانَ النبيُّ صلى الله عليه وسلم يَفعلُهُ.
متفق عليه
عن أبي هريرة رضي الله عنه مرفوعاً: «من عُرِضَ عليه رَيْحَانٌ فلا يرده، فإنه خفيف الْمَحْمِلِ، طيب الريح».
رواه مسلم
ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: “ਜ਼ੁਲਮ ਤੋਂ ਬਚੋ, ਕਿਉਂਕਿ ਜ਼ੁਲਮ ਕਿਆਮਤ ਦੇ ਦਿਨ ਹਨੇਰੇ ਲਿਆਵੇਗਾ। ਕੰਜੂਸੀ ਕਰਨ ਤੋਂ ਬਚੋ, ਕਿਉਂਕਿ ਇਸੇ ਕੰਜੂਸੀ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਸੀ। ਇਸੇ ਕੰਜੂਸੀ ਨੇ ਉਨ੍ਹਾਂ ਨੂੰ ਇਸ ਗੱਲ 'ਤੇ ਉਭਾਰਿਆ ਸੀ ਕਿ ਉਹ ਆਪਸ ਵਿੱਚ ਖੂਨ-ਖਰਾਬਾ ਕਰਨ ਅਤੇ ਹਰਾਮ ਚੀਜ਼ਾਂ ਨੂੰ ਹਲਾਲ ਬਣਾ ਲੈਣ।”
رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਸੰਪੂਰਨ ਈਮਾਨ ਵਾਲਾ ਵਿਅਕਤੀ (ਮੋਮਿਨ) ਉਹ ਹੈ ਜਿਸ ਦੇ ਅਖਲਾਕ (ਆਚਰਣ) ਸਭ ਤੋਂ ਵਧੀਆ ਹੋਣ ਅਤੇ ਤੁਹਾਡੇ ਵਿੱਚੋਂ ਸਭ ਤੋਂ ਚੰਗਾ ਇਨਸਾਨ ਉਹ ਹੈ ਜੋ ਆਪਣੀਆਂ ਔਰਤਾਂ ਦੇ ਹੱਕ ਵਿੱਚ ਸਭ ਤੋਂ ਚੰਗਾ ਹੋਵੇ।"
رواه أبو داود والترمذي وأحمد
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਦੁਨੀਆ ਕੁੱਝ ਸਮੇਂ ਲਈ ਸੁੱਖ ਭੋਗਣ ਦੀ ਚੀਜ਼ ਹੈ ਅਤੇ ਦੁਨੀਆ ਵਿੱਚ ਭੋਗਣ ਲਈ ਸਭ ਤੋਂ ਚੰਗੀ ਚੀਜ਼ ਨੇਕ ਔਰਤ ਹੈ।"
رواه مسلم
ਅੱਲਾਹ ਦੇ ਨਬੀ ﷺ ਦੀ ਪਤਨੀ ਆਇਸ਼ਾ (ਰਜ਼ੀਅੱਲਾਹੁ ਅਨਹਾ) ਆਪ ﷺ ਤੋਂ ਰਿਵਾਇਤ ਕਰਦੀ ਹਨ ਕਿ ਆਪ ﷺ ਨੇ ਫ਼ਰਮਾਇਆ: "ਨਰਮੀ ਜਿਸ ਵੀ ਚੀਜ਼ ਵਿੱਚ ਹੁੰਦੀ ਹੈ, ਉਸ ਨੂੰ ਸੁੰਦਰ ਬਣਾ ਦਿੰਦੀ ਹੈ ਅਤੇ ਜਿਸ ਵਿੱਚੋਂ ਕੱਢ ਦਿੱਤੀ ਜਾਂਦੀ ਹੈ, ਉਸ ਨੂੰ ਕਰੂਪ ਤੇ ਨੁਕਸਦਾਰ ਬਣਾ ਦਿੰਦੀ ਹੈ।"
رواه مسلم
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਬੇਸ਼ੱਕ ਅੱਲਾਹ ਆਪਣੇ ਬੰਦੇ ਦੀ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਕੁੱਝ ਖਾਵੇ ਤਾਂ ਉਸ 'ਤੇ ਅੱਲਾਹ ਦੀ ਤਾਰੀਫ (ਸ਼ੁਕਰ) ਕਰੇ ਅਤੇ ਕੁੱਝ ਪੀਵੇ ਤਾਂ ਉਸ 'ਤੇ ਅੱਲਾਹ ਦੀ ਤਾਰੀਫ ਕਰੇ।"
رواه مسلم
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਫਰਮਾਉਂਦੇ ਹੋਏ ਸੁਣਿਆ: "ਮੋਮਿਨ (ਈਮਾਨ ਵਾਲਾ) ਆਪਣੇ ਚੰਗੇ ਅਖਲਾਕ (ਆਚਰਣ) ਰਾਹੀਂ ਰੋਜ਼ਾ ਰੱਖਣ ਵਾਲੇ ਅਤੇ ਰਾਤ ਨੂੰ ਨਮਾਜ਼ ਪੜ੍ਹਨ ਵਾਲੇ ਦੇ ਦਰਜੇ ਤੱਕ ਪਹੁੰਚ ਜਾਂਦਾ ਹੈ।"
رواه أبو داود وأحمد
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨਾ ਤਾਂ ਅਸ਼ਲੀਲ ਸਨ ਅਤੇ ਨਾ ਗਲਤ ਗੱਲਾਂ ਤੇ ਗਲਤ ਕੰਮ ਕਰਨ ਵਾਲੇ ਸਨ। ਆਪ ﷺ ਫਰਮਾਇਆ ਕਰਦੇ ਸੀ: "ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਵਿਅਕਤੀ ਹੈ, ਜਿਸ ਦੇ ਅਖਲਾਕ (ਆਚਰਣ) ਸਭ ਤੋਂ ਚੰਗੇ ਹਨ।"
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: ਅੱਲਾਹ ਤਆਲਾ ਨੇ ਫਰਮਾਇਆ: "ਹੇ ਆਦਮ ਦੀ ਸੰਤਾਨ ਖਰਚ ਕਰ! ਮੈਂ ਤੇਰੇ ਉੱਤੇ ਖਰਚ ਕਰਾਂਗਾ।"
متفق عليه
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਨਬੀ ﷺ ਤੋਂ ਪੁੱਛਿਆ ਕਿ ਇਸਲਾਮ ਦਾ ਕਿਹੜਾ ਅਮਲ ਸਭ ਤੋਂ ਚੰਗਾ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੁਸੀਂ ਖਾਣਾ ਖੁਆਓ ਅਤੇ ਜਾਣ-ਪਛਾਣ ਵਾਲੇ ਤੇ ਅਣਜਾਣ ਸਭਨਾਂ ਨੂੰ ਸਲਾਮ ਕਰੋ।"
متفق عليه
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਜ਼ੁਲਮ ਕਰਨ ਵਾਲੇ ਨੂੰ ਮੌਕਾ ਦਿੰਦਾ ਰਹਿੰਦਾ ਹੈ, ਲੇਕਿਨ ਜਦੋਂ ਉਸ ਨੂੰ ਫੜਦਾ ਹੈ ਤਾਂ ਫੇਰ ਛੱਡਦਾ ਨਹੀਂ।" ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَكَذَلِكَ أَخْذُ رَبِّكَ إِذَا أَخَذَ الْقُرَى وَهِيَ ظَالِمَةٌ إِنَّ أَخْذَهُ أَلِيمٌ شَدِيدٌ} "ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁੱਖਦਾਈ ਤੇ ਕਰੜੀ ਹੁੰਦੀ ਹੈ।" [ਸੂਰਤ ਹੂਦ: 102]
متفق عليه
ਅਬਦੁੱਲਾਹ ਬਿਨ ਅਮਰ ਬਿਨ ਅਲ-ਆਸ ਰਜ਼ੀਅੱਲਾਹੁ ਅਨਹੁਮਾਂ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਉਹ ਵਿਅਕਤੀ ਸਫ਼ਲ ਹੋ ਗਿਆ ਜੋ ਇਸਲਾਮ ਲਿਆ, ਜਿਸਨੂੰ ਪਰਯਾਪਤ ਰਿਜ਼ਕ ਮਿਲਿਆ, ਅਤੇ ਜਿਸਨੂੰ ਅੱਲਾਹ ਨੇ ਉਸ ਨੂੰ ਦਿੱਤੇ ਹੋਏ ਨਾਲ ਸੰਤੋਸ਼ ਕਰਨਾ ਸਿਖਾਇਆ।"
رواه مسلم
عن أبي موسى الأشعري رضي الله عنه مرفوعاً: «على كل مسلم صدقة» قال: أرأيت إن لم يجد؟ قال: «يعمل بيديه فينفع نفسه ويتصدق» قال: أرأيت إن لم يستطع؟ قال: «يُعِينُ ذا الحاجة المَلْهُوفَ» قال: أرأيت إن لم يستطع، قال: «يأمر بالمعروف أو الخير». قال: أرأيت إن لم يفعل؟ قال: «يُمسك عن الشر، فإنها صدقة».
متفق عليه
ਉਸਾਮਾ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਮੈਂ ਆਪਣੇ ਬਾਅਦ ਕੋਈ ਅਜਿਹਾ ਫਿਤਨਾ (ਆਜ਼ਮਾਇਸ਼) ਨਹੀਂ ਛੱਡਿਆ, ਜੋ ਮਰਦਾਂ ਲਈ ਔਰਤਾਂ ਨਾਲੋਂ ਵੱਧ ਹਾਨੀਕਾਰਕ ਹੋਵੇ।"
متفق عليه
Previous page
Page 14 of 28
Next page