Hadith for the World
Topic

The Creed

135 hadiths

135 hadiths

عن أبي هريرة رضي الله عنه مرفوعًا: «إِنَّ الله تَعَالى يَقُول يَوْمَ القِيَامَة: أَيْنَ المُتَحَابُّونَ بِجَلاَلِي؟ اليَوم أُظِلُّهُم فِي ظِلِّي يَوْمَ لاَ ظِلَّ إِلاَّ ظِلِّي».رواه مسلم
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਜਿਸਨੇ (ਲੋਕਾਂ ਨੂੰ) ਕਿਸੇ ਹਿਦਾਇਤ ਵੱਲ ਬੁਲਾਇਆ, ਉਸ ਨੂੰ ਉਸਦੀ ਪੈਰਵੀ ਕਰਨ ਵਾਲਿਆਂ ਦੇ ਬਰਾਬਰ ਸਵਾਬ ਮਿਲੇਗਾ ਅਤੇ ਇਸ ਨਾਲ ਉਨ੍ਹਾਂ ਪੈਰਵੀ ਕਰਨ ਵਾਲਿਆਂ ਦੇ ਸਵਾਬ ਵਿੱਚ ਕੋਈ ਕਮੀ ਨਹੀਂ ਹੋਵੇਗੀ। ਅਤੇ ਜਿਸਨੇ (ਲੋਕਾਂ ਨੂੰ) ਕਿਸੇ ਗੁਮਰਾਹੀ ਵੱਲ ਬੁਲਾਇਆ, ਉਸ ਉੱਤੇ ਉਸਦੀ ਪੈਰਵੀ ਕਰਨ ਵਾਲਿਆਂ ਦੇ ਬਰਾਬਰ ਗੁਨਾਹ ਹੋਵੇਗਾ ਅਤੇ ਇਸ ਨਾਲ ਉਨ੍ਹਾਂ ਦੇ ਗੁਨਾਹਾਂ ਵਿੱਚ ਕੋਈ ਕਮੀ ਨਹੀਂ ਹੋਵੇਗੀ।»رواه مسلم
ਮਹਮੂਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੈਨੂੰ ਤੁਹਾਡੇ ਪ੍ਰਤੀ ਜਿਸ ਚੀਜ਼ ਦਾ ਸਭ ਤੋਂ ਡਰ ਹੈ, ਉਹ ਸ਼ਿਰਕ-ਏ-ਅਸਗ਼ਰ (ਛੋਟਾ ਸ਼ਿਰਕ) ਹੈ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਸ਼ਿਰਕ-ਏ-ਅਸਗ਼ਰ ਕੀ ਹੈ? ਆਪ ﷺ ਨੇ ਜਵਾਬ ਦਿੱਤਾ: «ਰਿਯਾ» (ਦਿਖਾਵਾ ਕਰਨਾ)। ਅੱਲਾਹ ਤਆਲਾ ਕਿਆਮਤ ਦੇ ਦਿਨ ਅਜਿਹੇ ਲੋਕਾਂ ਨੂੰ ਕਹੇਗਾ: ਉਨ੍ਹਾਂ ਲੋਕਾਂ ਕੋਲ ਜਾਓ, ਜਿਨ੍ਹਾਂ ਨੂੰ ਦਿਖਾਉਣ ਲਈ ਤੁਸੀਂ ਦੁਨੀਆ ਵਿੱਚ ਅਮਲ ਕਰਦੇ ਸੀ। ਫੇਰ ਦੇਖੋ, ਕੀ ਤੁਹਾਨੂੰ ਉਨ੍ਹਾਂ ਕੋਲੋਂ ਕੋਈ ਬਦਲਾ (ਇਨਾਮ) ਮਿਲਦਾ ਹੈ?"رواه أحمد
ਉਮਰ ਬਿਨ ਖ਼ੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ ਕਿ ਮੈਂ ਨਬੀ ਕਰੀਮ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਤੁਸੀਂ ਮੇਰੀ ਉਸ ਤਰ੍ਹਾਂ ਵੱਧਕੇ ਸਿਫ਼ਤ ਨਾ ਕਰੋ ਜਿਵੇਂ ਨਸਾਰਾ (ਈਸਾਈਆਂ) ਨੇ ਮਰਯਮ ਦੇ ਬੇਟੇ ਈਸਾ (ਅ.) ਦੀ ਕੀਤੀ ਸੀ; ਮੈਂ ਸਿਰਫ਼ ਅੱਲਾਹ ਦਾ ਬੰਦਾ ਹਾਂ। ਇਸ ਲਈ ਮੈਨੂੰ ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ ਕਹੋ।"رواه البخاري
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ: ਕਿਸੇ ਨੇ ਕਿਹਾ, "ਹੇ ਰਸੂਲ ਅੱਲਾਹ ﷺ ਕ਼ਿਆਮਤ ਦੇ ਦਿਨ ਤੁਹਾਡੀ ਸਿਫਾਰਿਸ਼ ਪ੍ਰਾਪਤ ਕਰਨ ਦੀ ਖੁਸ਼ਨਸੀਬੀ ਸਭ ਤੋਂ ਵੱਧ ਕੇ ਕਿਸ ਵਿਅਕਤੀ ਲਈ ਹੋਵੇਗੀ ?" ਰਸੂਲ ਅੱਲਾਹ ﷺ ਨੇ ਕਿਹਾ: "ਅਬੁ-ਹੁਰੈਰਾ, ਤੇਰਾ ਹਦੀਸ ਲਈ ਸ਼ੌਕ ਦੇਖ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਸ ਹਦੀਸ ਬਾਰੇ ਸਭ ਤੋਂ ਪਹਿਲਾਂ ਤੂੰ ਹੀ ਸਵਾਲ ਕਰੇਂਗਾ। ਕਿਆਮਤ ਦੇ ਦਿਨ ਮੇਰੀ ਸਿਫਾਰਿਸ਼ ਦੀ ਸਭ ਤੋਂ ਵੱਧ ਕੇ ਖੁਸ਼ਨਸੀਬੀ ਉਸ ਵਿਅਕਤੀ ਲਈ ਹੋਵੇਗੀ ਜਿਸਨੇ: ‘ਲਾ ਇਲਾਹਾ ਇੱਲੱਲਾਹ' ਨੂੰ ਸੱਚੇ ਦਿਲ ਤੇ ਈਮਾਨ ਨਾਲ ਕਿਹਾ ਹੋਵੇ।"رواه البخاري
عن عبد الله بن عمرو بن العاص - رضي الله عنه- مرفوعاً: "مَن ردته الطِّيَرَة عن حاجته فقد أشرك، قالوا: فما كفارة ذلك؟ قال: أن تقول: اللهم لا خير إلا خيرك، ولا طَيْرَ إِلَّا طَيْرُكَ ولا إله غيرك".رواه أحمد
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ ਨਹੀਂ; ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ; ਈਸਾ (ਅਲੈਹਿੱਸਲਾਮ) ਵੀ ਉਸਦੇ ਬੰਦੇ, ਰਸੂਲ ਅਤੇ ਉਸ ਦਾ ਕਲਮਾ (ਸ਼ਬਦ) ਹਨ, ਜਿਸ ਨੂੰ ਉਸ ਨੇ ਮਰੀਅਮ (ਅ.) ਵੱਲ ਭੇਜਿਆ ਅਤੇ ਉਹ ਉਸ ਵੱਲੋਂ ਭੇਜੀ ਹੋਈ ਇੱਕ ਰੂਹ ਹਨ ਅਤੇ ਇਹ ਕਿ ਜੰਨਤ ਤੇ ਜਹੰਨਮ ਸੱਚ ਹਨ, ਤਾਂ ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।"متفق عليه
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਇੱਕ ਗੱਲ ਕਹੀ ਅਤੇ ਮੈਂ ਇੱਕ ਗੱਲ ਕਹੀ। ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਉਹ ਅੱਲਾਹ ਦੇ ਨਾਲ ਹੋਰਾਂ ਨੂੰ ਵੀ ਉਸਦਾ ਸਾਥੀ ਬਣਾ ਕੇ ਪੁਕਾਰਦਾ ਰਿਹਾ, ਉਹ ਜਹੰਨਮ ਵਿੱਚ ਦਾਖ਼ਲ ਹੋਵੇਗਾ।" ਜਦੋਂ ਕਿ ਮੈਂ ਕਿਹਾ: ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਉਸਦਾ ਸਾਥੀ ਬਣਾ ਕੇ ਨਹੀਂ ਪੁਕਾਰਦਾ ਰਿਹਾ, ਉਹ ਜੰਨਤ ਵਿੱਚ ਦਾਖ਼ਲ ਹੋਵੇਗਾ।متفق عليه
عن أبي هريرة رضي الله عنه مرفوعًا: «صلاة الرجل في جماعة تَضعُفُ على صلاته في بيته وفِي سُوقِه خمسا وعشرين ضِعفًا، وذلك: أَنَّه إِذَا تَوَضَّأ، فَأَحسَن الوُضُوء، ثمَّ خرج إلى المسجد لاَ يُخرِجُهُ إلاَّ الصلاة؛ لَم يَخْطُ خُطوَةً إِلاَّ رُفِعَت له بِها درجة، وَحُطَّ عَنهُ بها خطيئة، فإذا صلَّى لم تزل الملائكة تُصَلِّي عليه، ما دام في مُصَلاَّه: اللهُمَّ صَلِّ عليه، اللهم اغفِر له، اللهم ارْحَمه، ولا يزال في صلاة ما انتظر الصلاة».متفق عليه
ਜਾਬਰ ਬਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: ਮੈਨੂੰ ਪੰਜ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਮੈਨੂੰ ਤੋਂ ਪਹਿਲਾਂ ਕਿਸੇ ਨੂੰ ਨਹੀਂ ਦਿੱਤੀਆਂ ਗਈਆਂ: 1. ਮੈਨੂੰ ਇੱਕ ਮਹੀਨੇ ਦੀ ਮਸਾਫਤ ਤੱਕ ਰੁਅਬ (ਦਹਿਸ਼ਤ) ਨਾਲ ਨੁਸਰਤ ਦਿੱਤੀ ਗਈ, 2. ਪੂਰੀ ਧਰਤੀ ਮੇਰੇ ਲਈ ਮਸਜਿਦ ਅਤੇ ਪਾਕੀ ਦਾ ਥਾਂ ਬਣਾਈ ਗਈ, ਇਸ ਲਈ ਮੇਰੀ ਉੱਮਤ ਦਾ ਜੋ ਭੀ ਬੰਦਾ ਜਿਥੇ ਵੀ ਨਮਾਜ਼ ਦਾ ਵਕਤ ਪਾਏ, ਉਹ ਉਥੇ ਨਮਾਜ਼ ਪੜ੍ਹ ਲਵੇ, 3. ਮੇਰੇ ਲਈ ਗਨੀਮਤਾਂ (ਜੰਗੀ ਮਾਲ) ਹਲਾਲ ਕੀਤੀਆਂ ਗਈਆਂ, ਜੋ ਮੇਰੇ ਤੋਂ ਪਹਿਲਾਂ ਕਿਸੇ ਲਈ ਹਲਾਲ ਨਹੀਂ ਸਨ, 4. ਮੈਨੂੰ ਸ਼ਫਾਅਤ (ਸਿਫ਼ਾਰਸ਼) ਦਿੱਤੀ ਗਈ, 5. ਪਹਿਲਾਂ ਹਰ ਨਬੀ ਆਪਣੀ ਕੌਮ ਵਾਸਤੇ ਭੇਜਿਆ ਜਾਂਦਾ ਸੀ, ਪਰ ਮੈਨੂੰ ਸਾਰੇ ਇਨਸਾਨਾਂ ਵਾਸਤੇ ਭੇਜਿਆ ਗਿਆ।متفق عليه
عن معاذ بن جبل رضي الله عنه عن رسول الله صلى الله عليه وسلم أنه قال: «قَالَ اللهُ -عَزَّ وجَلَّ-: المُتَحَابُّون فِي جَلاَلِي، لَهُم مَنَابِرُ مِن نُورٍ يَغْبِطُهُم النَبِيُّونَ والشُهَدَاء».رواه الترمذي وأحمد
عن أبي هريرة رضي الله عنه أن رسول الله صلى الله عليه وسلم قال: «إنَّ في الجنَّة مائةَ دَرَجَة أعَدَّهَا الله للمُجاهِدين في سَبِيل الله ما بَيْنَ الدَّرَجَتَيْنِ كما بين السماء والأرض».رواه البخاري
ਅਬੂ ਹਰੈਰਹ ਰਜ਼ੀਅੱਲਾਹੁ ਅਨਹੁ ਨੇ ਕਿਹਾ: ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: "ਅੱਲਾਹ ਤਆਲਾ ਫਰਮਾਂਦਾ ਹੈ: ‘ਮੈਂ ਆਪਣੇ ਬੰਦੇ ਦੇ ਗੁਮਾਨ ਦੇ ਅਨੁਸਾਰ ਹੁੰਦਾ ਹਾਂ, ਅਤੇ ਮੈਂ ਉਸ ਦੇ ਨਾਲ ਹੁੰਦਾ ਹਾਂ ਜਦੋਂ ਉਹ ਮੈਨੂੰ ਯਾਦ ਕਰਦਾ ਹੈ।، ਫੇਰ ਜੇ ਉਹ ਮੈਨੂੰ ਆਪਣੇ ਮਨ ਵਿੱਚ ਯਾਦ ਕਰੇ ਤਾਂ ਮੈਂ ਵੀ ਉਸ ਨੂੰ ਆਪਣੇ ਮਨ ਵਿੱਚ ਯਾਦ ਕਰਦਾ ਹਾਂ। ਅਤੇ ਜੇ ਉਹ ਮੈਨੂੰ ਲੋਕਾਂ ਦੀ ਮਹਫ਼ਿਲ ਵਿੱਚ ਯਾਦ ਕਰੇ, ਤਾਂ ਮੈਂ ਉਸ ਨੂੰ ਉਸ ਤੋਂ ਬਿਹਤਰ ਮਹਫ਼ਿਲ ਵਿੱਚ ਯਾਦ ਕਰਦਾ ਹਾਂ। ਜੇ ਉਹ ਮੇਰੇ ਵੱਲ ਇਕ ਬੰਵ ਦਾ ਫਾਸਲਾ ਕਰਕੇ ਆਵੇ, ਤਾਂ ਮੈਂ ਉਸ ਵੱਲ ਇਕ ਬਾਂਹ ਦਾ ਫਾਸਲਾ ਕਰਕੇ ਆਉਂਦਾ ਹਾਂ। ਜੇ ਉਹ ਮੇਰੇ ਵੱਲ ਇਕ ਬਾਂਹ ਦਾ ਫਾਸਲਾ ਕਰਕੇ ਆਵੇ, ਤਾਂ ਮੈਂ ਉਸ ਵੱਲ ਦੋ ਬਾਂਹਾਂ ਦਾ ਫਾਸਲਾ ਕਰਕੇ ਆਉਂਦਾ ਹਾਂ। ਅਤੇ ਜੇ ਉਹ ਮੇਰੇ ਵੱਲ ਤੁਰ ਕੇ ਆਉਂਦਾ ਹੈ, ਤਾਂ ਮੈਂ ਉਸ ਵੱਲ ਦੌੜ ਕੇ ਆਉਂਦਾ ਹਾਂ।’"متفق عليه
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਜੋ ਸਭ ਤੋਂ ਵਧੀਆ ਦਿਨ ਹੈ ਜਿਸ ਦਿਨ ਸੂਰਜ ਚੜ੍ਹਦਾ ਹੈ, ਉਹ ਜੁਮ੍ਹਾ ਦਾ ਦਿਨ ਹੈ।،ਉਸ ਦਿਨ ਆਦਮ ਜੀ ਦਾ ਸਿਰਜਣਾ ਹੋਇਆ, ਉਸ ਦਿਨ ਉਹ ਜੰਨਤ ਵਿੱਚ ਦਾਖਲ ਕੀਤਾ ਗਿਆ,ਅਤੇ ਉਸੇ ਦਿਨ ਉਹ ਜੰਨਤ ਤੋਂ ਬਾਹਰ ਕੱਢਿਆ ਗਿਆ। ਕਿਆਮਤ ਦਾ ਘੜੀਲਾ ਵਕਤ ਵੀ ਸਿਰਫ਼ ਜੁਮ੍ਹਾ ਦੇ ਦਿਨ ਹੀ ਖੜਾ ਹੋਵੇਗਾ।»رواه مسلم
عن أبي هريرة رضي الله عنه عن النبي صلى الله عليه وسلم قال: «كان داود -عليه السلام- لا يأكلُ إلا من عمل يده». وعن المقدام بن معد يكرب رضي الله عنه عن النبي صلى الله عليه وسلم قال: «ما أكل أحد طعاما قط خيرا من أن يأكل من عمل يده، وإن نبي الله داود صلى الله عليه وسلم كان يأكل من عمل يده».حديث أبي هريرة رضي الله عنه: رواه البخاري. حديث المقداد رضي الله عنه: رواه البخاري
عن ابن مسعود رضي الله عنه قال: قال رسول الله صلى الله عليه وسلم : «من أصابته فَاقَة فأنْزَلها بالناس لم تُسَدَّ فَاقَتُهُ، ومن أنْزَلها بالله، فَيُوشِكُ الله له بِرزق عاجل أو آجل».رواه أبو داود والترمذي وأحمد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜਿਸ ਨੇ ਕਿਸੇ ਲੋੜਵੰਦ (ਕਰਜ਼ਈ) ਨੂੰ ਮੋਹਲਤ ਦਿੱਤੀ ਜਾਂ ਉਸ ਦਾ ਕਰਜ਼ ਮਾਫ਼ ਕਰ ਦਿੱਤਾ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ (ਸਿੰਘਾਸਨ) ਦੀ ਛਾਂ ਹੇਠਾਂ ਜਗ੍ਹਾ ਦੇਵੇਗਾ; ਜਿਸ ਦਿਨ ਉਸਦੇ ਅਰਸ਼ ਦੀ ਛਾਂ ਤੋਂ ਇਲਾਵਾ ਹੋਰ ਕੋਈ ਛਾਂ ਨਹੀਂ ਹੋਵੇਗਾ।"رواه الترمذي وأحمد
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਅੱਲਾਹ ਤਆਲਾ ਨੇ ਮੇਰੇ ਕਰਕੇ ਮੇਰੀ ਉੱਮਤ ਦੇ ਗਲਤੀ ਨਾਲ, ਭੁੱਲ-ਚੁੱਕ ਵਿੱਚ ਅਤੇ ਮਜਬੂਰੀ ਵਿੱਚ ਜ਼ਬਰਦਸਤੀ ਕਰਾਏ ਗਏ ਕੰਮਾਂ ਨੂੰ ਮਾਫ ਕਰ ਦਿੱਤਾ ਹੈ।”رواه ابن ماجه والبيهقي وغيرهما
عن أبي هريرة رضي الله عنه قال: سمعت رسول الله صلى الله عليه وسلم يقول: «جَعَلَ اللهُ الرحمةَ مائة جُزْءٍ، فَأَمْسَكَ عِنْدَهُ تِسْعَةً وَتِسْعِينَ، وأَنْزَلَ في الأَرْضِ جُزْءًا وَاحِدًا، فَمِنْ ذَلِكَ الجُزْءِ يَتَرَاحَمُ الخَلَائِقُ، حتى تَرْفَعَ الدَّابَّةُ حَافِرَهَا عَنْ وَلَدِهَا خَشْيَةَ أَنْ تُصِيبَهُ». وفي رواية «إِنَّ للهِ تعالى مئةُ رحمةٍ، أَنْزَلَ منها رحمةً واحدةً بَيْنَ الجِنِّ والإنسِ والبَهَائِمِ والهَوَامِّ، فَبِهَا يَتَعَاطَفُونَ، وبها يَتَرَاحَمُونَ، وبِهَا تَعْطِفُ الوَحْشُ على وَلَدِهَا، وأَخَّرَ اللهُ تعالى تِسْعًا وتِسْعِينَ رحمةً يَرْحَمُ بِهَا عِبَادَهُ يومَ القِيَامَةِ». وعن سلمان الفارسي رضي الله عنه قال: قال رسول الله صلى الله عليه وسلم : «إِنَّ للهِ تعالى مئةُ رحمةٍ فمنها رحمةٌ يَتَرَاحَمُ بها الخَلْقُ بَيْنَهُمْ، وتِسْعٌ وتِسْعُونَ لِيَومِ القِيَامَةِ». وفي رواية: «إِنَّ اللهَ تَعَالَى خَلَقَ يَوْمَ خَلَقَ السَّمَاوَاتِ والأَرْضَ مئةَ رحمةٍ كُلُّ رحمةٍ طِبَاقَ مَا بَيْنَ السَّمَاءِ إلى الأَرْضِ، فَجَعَلَ منها في الأَرْضِ رَحْمَةً فبها تَعْطِفُ الوَالِدَةُ على وَلَدِهَا، والوَحْشُ والطَّيْرُ بَعْضُهَا عَلَى بَعْضٍ، فإذا كانَ يومُ القيامةِ أَكْمَلَهَا بِهَذِه الرحمةِ».حديث أبي هريرة -رضي الله عنه-: متفق عليه. حديث سلمان -رضي الله عنه-: رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।"رواه مسلم
ਅਬੁਜ਼ਰ ਰਜ਼ੀਅੱਲਾਹ ਅਨਹੁ ਤੋਂ ਰਿਵਾਇਤ ਹੈ ਕਿ: ਨਬੀ ਕਰੀਮ ﷺ ਆਪਣੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਕਹਿੰਦੇ ਹਨ ਕਿ ਉਸਨੇ ਫਰਮਾਇਆ: "ਹੇ ਮੇਰੇ ਬੰਦਿਓ! ਮੈਂ ਜ਼ੁਲਮ ਕਰਨ ਨੂੰ ਆਪਣੇ ਉੱਤੇ ਹਰਾਮ ਕਰ ਲਿਆ ਹੈ, ਅਤੇ ਤੁਹਾਡੇ ਲਈ ਵੀ ਇਸ ਨੂੰ ਹਰਾਮ ਕਰ ਦਿੱਤਾ ਹੈ। ਇਸ ਲਈ ਤੁਸੀਂ ਇੱਕ ਦੂਜੇ 'ਤੇ ਜ਼ੁਲਮ ਨਾ ਕਰੋ। ਹੇ ਮੇਰੇ ਬੰਦਿਓ! ਤੁਸੀਂ ਸਾਰੇ ਗੁਮਰਾਹ ਹੋ, ਸਿਵਾਏ ਉਸ ਤੋਂ ਜਿਸ ਨੂੰ ਮੈਂ ਹਿਦਾਇਤ (ਮਾਰਗਦਰਸ਼ਨ) ਦੇਵਾਂ। ਇਸ ਲਈ ਤੁਸੀਂ ਮੇਰੇ ਕੋਲੋਂ ਹਿਦਾਇਤ ਮੰਗੋ, ਮੈਂ ਤੁਹਾਨੂੰ ਹਿਦਾਇਤ ਦਿਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਸਾਰੇ ਭੁੱਖੇ ਹੋ, ਸਿਵਾਏ ਉਸਦੇ ਜਿਸ ਨੂੰ ਮੈਂ ਖਿਲਾਵਾਂ। ਇਸ ਲਈ ਤੁਸੀਂ ਮੇਰੇ ਕੋਲੋਂ ਖਾਣਾ ਮੰਗੋ, ਮੈਂ ਤੁਹਾਨੂੰ ਖਾਣਾ ਖਿਲਾਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਸਾਰੇ ਨੰਗੇ ਹੋ, ਸਿਵਾਏ ਉਸਦੇ ਜਿਸ ਨੂੰ ਮੈਂ ਕੱਪੜੇ ਪਹਿਨਾਵਾਂ। ਇਸ ਲਈ ਤੁਸੀਂ ਮੇਰੇ ਕੋਲੋਂ ਕੱਪੜੇ ਮੰਗੋ, ਮੈਂ ਤੁਹਾਨੂੰ ਕੱਪੜੇ ਪਹਿਨਾਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਦਿਨ ਰਾਤ ਗੁਨਾਹ ਕਰਦੇ ਹੋ, ਅਤੇ ਮੈਂ ਸਾਰੇ ਗੁਨਾਹ ਮਾਫ਼ ਕਰਦਾ ਹਾਂ। ਇਸ ਲਈ ਮੇਰੇ ਕੋਲੋਂ ਮਾਫ਼ੀ ਮੰਗੋ, ਮੈਂ ਤੁਹਾਨੂੰ ਮਾਫ਼ ਕਰ ਦਿਵਾਂਗਾ। ਹੇ ਮੇਰੇ ਬੰਦਿਓ! ਤੁਸੀਂ ਨੁਕਸਾਨ ਪਹੁੰਚਾਉਣ ਦੇ ਹੱਕਦਾਰ ਨਹੀਂ ਬਣ ਸਕਦੇ ਕਿ ਤੁਸੀਂ ਸਾਰੇ ਮਿਲ ਕੇ ਮੈਨੂੰ ਕੋਈ ਨੁਕਸਾਨ ਪਹੁੰਚਾ ਸਕੋਂ ਅਤੇ ਨਾ ਹੀ ਤੁਸੀਂ ਫਾਇਦਾ ਪਹੁੰਚਾਉਣ ਦੇ ਹੱਕਦਾਰ ਬਣ ਸਕਦੇ ਹੋ ਕਿ ਤੁਸੀਂ ਸਾਰੇ ਮਿਲ ਕੇ ਮੈਨੂੰ ਕੋਈ ਫਾਇਦਾ ਪਹੁੰਚਾ ਸਕੋਂ। ਹੇ ਮੇਰੇ ਬੰਦਿਓ! ਜੇਕਰ ਤੁਹਾਥੋਂ ਪਹਿਲਾਂ ਦੇ ਲੋਕ ਤੇ ਤੁਹਾਥੋਂ ਬਾਅਦ ਵਾਲੇ ਲੋਕ, ਤੁਹਾਡੇ ਇਨਸਾਨ ਤੇ ਤੁਹਾਡੇ ਜਿੰਨ; ਤੁਹਾਡੇ ਵਿਚਕਾਰ ਰਹਿਣ ਵਾਲੇ ਸਭ ਤੋਂ ਵੱਧ ਆਗਿਆਕਾਰੀ ਬੰਦੇ ਦੇ ਦਿਲ ਵਾਂਗ ਹੋ ਜਾਣ, ਤਾਂ ਵੀ ਮੇਰੀ ਬਾਦਸ਼ਾਹੀ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਹੇ ਮੇਰੇ ਬੰਦਿਓ! ਜੇਕਰ ਤੁਹਾਥੋਂ ਪਹਿਲਾਂ ਦੇ ਲੋਕ ਤੇ ਤੁਹਾਥੋਂ ਬਾਅਦ ਵਾਲੇ ਲੋਕ, ਤੁਹਾਡੇ ਇਨਸਾਨ ਤੇ ਤੁਹਾਡੇ ਜਿੰਨ; ਤੁਹਾਡੇ ਵਿਚਕਾਰ ਰਹਿਣ ਵਾਲੇ ਸਭ ਤੋਂ ਵੱਧ ਪਾਪੀ ਬੰਦੇ ਦੇ ਦਿਲ ਵਾਂਗ ਹੋ ਜਾਣ, ਤਾਂ ਵੀ ਮੇਰੀ ਬਾਦਸ਼ਾਹੀ ਵਿੱਚ ਕੋਈ ਘਾਟਾ ਨਹੀਂ ਹੋਵੇਗਾ। ਹੇ ਮੇਰੇ ਬੰਦਿਓ! ਜੇਕਰ ਤੁਹਾਥੋਂ ਪਹਿਲਾਂ ਦੇ ਲੋਕ ਤੇ ਤੁਹਾਡੇ ਬਾਅਦ ਵਾਲੇ ਲੋਕ, ਤੁਹਾਡੇ ਇਨਸਾਨ ਤੇ ਤੁਹਾਡੇ ਜਿੰਨ; ਇੱਕ ਖੁੱਲ੍ਹੇ ਮੈਦਾਨ ਵਿੱਚ ਖੜੇ ਹੋ ਜਾਣ ਅਤੇ ਸਾਰੇ ਮੈਥੋਂ ਆਪਣੀਆਂ ਮੰਗਾਂ ਮੰਗਣ, ਅਤੇ ਮੈਂ ਹਰੇਕ ਨੂੰ ਉਸਦੀ ਮੰਗੀ ਚੀਜ਼ ਦੇ ਦੇਵਾਂ, ਤਾਂ ਉਸ ਨਾਲ ਮੇਰੇ ਖ਼ਜ਼ਾਨੇ ਵਿੱਚ ਇਸ ਤੋਂ ਵੱਧ ਕਮੀ ਨਹੀਂ ਹੋਵੇਗੀ ਜਿੰਨੀ ਇੱਕ ਸਮੁੰਦਰ ਵਿੱਚ ਸੁਈ ਡੁਬੋ ਕੇ ਕੱਢਣ ਨਾਲ ਹੁੰਦੀ ਹੈ। ਹੇ ਮੇਰੇ ਬੰਦਿਓ! ਇਹ ਤੁਹਾਡੇ ਆਪਣੇ ਕਰਮ ਹੀ ਹਨ ਜੋ ਮੈਂ ਗਿਣ ਕੇ ਰੱਖ ਰਿਹਾ ਹਾਂ ਅਤੇ ਫੇਰ ਤੁਹਾਨੂੰ ਉਨ੍ਹਾਂ ਦਾ ਪੂਰਾ-ਪੂਰਾ ਬਦਲਾ ਵੀ ਦੇਵਾਂਗਾ। ਇਸ ਲਈ ਜਿਸ ਕਿਸੇ ਨੂੰ ਵੀ ਕੋਈ ਭਲਾਈ ਮਿਲੇ, ਉਹ ਅੱਲਾਹ ਦਾ ਸ਼ੁਕਰ ਕਰੇ, ਅਤੇ ਜਿਸ ਕਿਸੇ ਨੂੰ ਇਸਤੋਂ ਵੱਖ ਮਿਲੇ, ਤਾਂ ਉਹ ਆਪਣੇ ਆਪ ਨੂੰ ਹੀ ਦੋਸ਼ ਦੇਵੇ।"رواه مسلم
ਅਬਦੁੱਲਾਹ ਬਿਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਇੱਕ ਦਿਨ ਰਸੂਲ ਅੱਲਾਹ ﷺ ਦੇ ਪਿੱਛੇ (ਸਫਰ ਜਾਂ ਸਵਾਰੀ 'ਤੇ) ਸੀ, ਉਸ ਸਮੇਂ ਨਬੀ ﷺ ਨੇ ਮੈਨੂੰ ਕਿਹਾ: "'ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਸਿਖਾਉਣਾ ਚਾਹੁੰਦਾ ਹਾਂ। ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਅੱਲਾਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਅੱਲਾਹ ਨੂੰ ਆਪਣੇ ਸਾਹਮਣੇ ਪਾਵੇਂਗਾ। ਜਦੋਂ ਕੁੱਝ ਮੰਗੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ। ਇਸ ਗੱਲ ਨੂੰ ਜਾਣ ਲੈ ਕਿ ਜੇ ਸਾਰੇ ਲੋਕੀ ਮਿਲਕੇ ਵੀ ਤੈਨੂੰ ਕੋਈ ਲਾਭ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਲਾਭ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ ਅਤੇ ਜੇ ਉਹ ਸਾਰੇ ਮਿਲਕੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਨੁਕਸਾਨ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ। ਕਲਮ ਉਠਾਈ ਜਾ ਚੁੱਕੀ ਹੈ ਅਤੇ ਲਿਖਤਾਂ ਸੁੱਕ ਚੁੱਕੀਆਂ ਹਨ।"رواه الترمذي
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: “ਅੱਲਾਹ ਦੇ ਨਜ਼ਦੀਕ ਸਭ ਤੋਂ ਪਸੰਦ ਕੀਤਾ ਗਿਆ ਸ਼ਹਿਰ ਉਹ ਹੈ ਜਿੱਥੇ ਮਸਜਿਦ ਹਨ, ਅਤੇ ਸਭ ਤੋਂ ਨਫ਼ਰਤ ਕੀਤਾ ਗਿਆ ਸ਼ਹਿਰ ਉਹ ਹੈ ਜਿੱਥੇ ਬਜ਼ਾਰ ਹਨ।”رواه مسلم
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਇਨਕਾਰ ਕੀਤਾ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਨਕਾਰ ਕਰਨ ਵਾਲੇ ਕੌਣ ਹੋਣਗੇ? ਆਪ ﷺ ਨੇ ਫ਼ਰਮਾਇਆ: "ਜਿਸਨੇ ਮੇਰੀ ਆਗਿਆ ਦਾ ਪਾਲਣ ਕੀਤਾ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜਿਸ ਨੇ ਮੇਰੀ ਨਾਫਰਮਾਨੀ ਕੀਤੀ, ਉਸਨੇ ਮੇਰਾ ਇਨਕਾਰ ਕੀਤਾ।"رواه البخاري