Hadith for the World
Topic

The Creed

135 hadiths

135 hadiths

ਅਬੁ-ਬਰਜ਼ਾਹ ਅਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਕਿਆਮਤ ਦੇ ਦਿਨ ਕਿਸੇ ਬੰਦੇ ਦੇ ਪੈਰ ਉਦੋਂ ਤੱਕ ਆਪਣੀ ਥਾਂ ਤੋਂ ਨਹੀਂ ਹਿੱਲਣਗੇ, ਜਦੋਂ ਤੱਕ ਉਸ ਕੋਲੋਂ ਉਸਦੀ ਉਮਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਬਤੀਤ ਕੀਤਾ, ਉਸਦੇ ਇਲਮ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸ ਨਾਲ ਕੀ ਕੀਤਾ, ਉਸਦੇ ਮਾਲ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੋਂ ਕਮਾਇਆ ਤੇ ਕਿੱਥੇ ਖਰਚ ਕੀਤਾ ਅਤੇ ਉਸਦੇ ਸ਼ਰੀਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਖਪਾਇਆ?»رواه الترمذي
عن أبي هريرة رضي الله عنه مرفوعاً: «لما خلق اللهُ الخَلْقَ كتب في كتاب، فهو عنده فوق العرش: إن رحمتي تَغْلِبُ غضبي». وفي رواية: «غَلَبَتْ غضبي» وفي رواية: «سَبَقَتْ غضبي».متفق عليه
ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਮੋਮਿਨਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੀ ਉਦਾਹਰਣ ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਉਸ ਦਾ ਕੋਈ ਅੰਗ ਤਕਲੀਫ ਵਿੱਚ ਹੁੰਦਾ ਹੈ, ਤਾਂ ਸਾਰਾ ਸ਼ਰੀਰ ਉਸਦੀ ਤਕਲੀਫ ਨੂੰ ਮਹਿਸੂਸ ਕਰਦਾ ਹੈ, ਬੇਚੈਨੀ ਕਾਰਨ ਨੀਂਦ ਨਹੀਂ ਆਉਂਦੀ ਅਤੇ ਪੂਰਾ ਸ਼ਰੀਰ ਬੁਖਾਰ ਵਿੱਚ ਤਪਦਾ ਹੈ।»متفق عليه
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਤੂੰ ਅੱਲਾਹ ਦਾ ਸ਼ਰੀਕ (ਸਾਥੀ) ਬਣਾਵੇਂ, ਜਦੋਂ ਕਿ ਉਸ ਨੇ ਤੈਨੂੰ ਪੈਦਾ ਕੀਤਾ ਹੈ।" ਮੈਂ ਕਿਹਾ ਬੇਸ਼ੱਕ ਇਹ ਤਾਂ ਬਹੁਤ ਵੱਡਾ ਗੁਨਾਹ ਹੈ। ਮੈਂ ਕਿਹਾ: ਉਸਤੋਂ ਬਾਅਦ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੂੰ ਆਪਣੇ ਬੱਚੇ ਨੂੰ ਇਸ ਡਰ ਤੋਂ ਮਾਰ ਦੇਵੇਂ ਕਿ ਉਹ ਤੇਰੇ ਨਾਲ ਖਾਣਾ ਖਾਵੇਗਾ।" ਮੈਂ ਪੁੱਛਿਆ: ਉਸਤੋਂ ਬਾਅਦ ਕਿਹੜਾ ਸਭ ਤੋਂ ਵੱਡਾ ਗੁਨਾਹ ਕਿਹੜਾ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਜ਼ਿਨਾ (ਦੁਸ਼ਕਰਮ) ਕਰੇਂ।"متفق عليه
ਅਬੁ ਅਯੂਬ ਅੰਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਿਸੇ (ਮੁਸਲਮਾਨ) ਵਿਅਕਤੀ ਲਈ ਇਹ ਜ਼ਾਇਜ਼ ਨਹੀਂ ਕਿ ਉਹ ਆਪਣੇ ਭਰਾ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਰਿਸ਼ਤਾ ਤੋੜੇ; ਇੰਜ ਕਿ ਜਦੋਂ ਉਹ ਇੱਕ-ਦੂਜੇ ਨਾਲ ਮਿਲਣ, ਤਾਂ ਇਹ ਵੀ ਮੂੰਹ ਮੋੜ ਲਵੇ ਤੇ ਉਹ ਵੀ ਮੂੰਹ ਮੋੜ ਲਵੇ। ਉਨ੍ਹਾਂ ਦੋਵਾਂ ਵਿੱਚੋਂ ਵਧੇਰੇ ਚੰਗਾ ਉਹ ਹੈ ਜੋ ਪਹਿਲਾਂ ਸਲਾਮ ਕਰੇ।"متفق عليه
ਅਬੁ ਸਿਰਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਜੋ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਅੱਲਾਹ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ; ਅਤੇ ਜੋ ਕਿਸੇ ਲਈ ਮੁਸ਼ਕਿਲ ਪੈਦਾ ਕਰਦਾ ਹੈ, ਅੱਲਾਹ ਉਸ ਲਈ ਮੁਸ਼ਕਿਲ ਪੈਦਾ ਕਰਦਾ ਹੈ।"رواه أبو داود والترمذي وابن ماجه وأحمد
ਹਜ਼ਰਤ ਅਬਦੁੱਲਾਹ ਬਿਨ ਮਸ'ਊਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਜੋ ਆਪਣੇ ਗੱਲਿਆਂ ਨੂੰ ਥੱਪੜ ਮਾਰੇ, ਆਪਣੀਆਂ ਜੈਕਟਾਂ ਨੂੰ ਫਾੜੇ, ਅਤੇ ਜਾਹਿਲੀਅਤ ਵਾਲੀਆਂ ਬੇਕਾਰੀਆਂ ਦੀ ਮੰਗ ਕਰਦਾ ਹੈ, ਉਹ ਸਾਡਾ ਨਹੀਂ ਹੈ।متفق عليه
عن أبي أمامة رضي الله عنه قال: سمعتُ رسولَ اللهِ صلى الله عليه وسلم يقولُ: «اقْرَؤُوا القرْآنَ؛ فَإنَّهُ يَأتِي يَوْمَ القِيَامَةِ شَفِيعًا لأَصْحَابِهِ».رواه مسلم
عن جابر بن عبد الله رضي الله عنهما قال: قال رسول الله صلى الله عليه وسلم : «يُبْعَثُ كلُّ عبدٍ على ما مات عليه».رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ, ਉਂਜ ਭਲਾਈ ਤਾਂ ਦੋਵਾਂ ਵਿੱਚ ਹੀ ਹੁੰਦੀ ਹੈ। ਜੋ ਚੀਜ਼ ਤੁਹਾਡੇ ਲਈ ਲਾਭਦਾਇਕ ਹੋਵੇ, ਉਸ ਲਈ ਚਾਹਵਾਨ ਰਹੋ ਅਤੇ ਅੱਲਾਹ ਤੋਂ ਮਦਦ ਮੰਗੋ ਤੇ ਹਾਰ ਨਾ ਮੰਨੋ। ਫੇਰ ਜੇਕਰ ਤੁਹਾਨੂੰ ਕੋਈ ਮੁਸੀਬਤ ਪਹੁੰਚੇ, ਤਾਂ ਇਹ ਨਾ ਕਹੋ, ਜੇਕਰ ਮੈਂ ਇੰਜ ਕਰ ਲੈਂਦਾ ਤਾਂ ਉਂਜ ਹੋ ਜਾਂਦਾ। ਸਗੋਂ ਇਹ ਕਹੋ ਕਿ ਇਹ ਅੱਲਾਹ ਦੀ ਤਕਦੀਰ ਹੈ ਅਤੇ ਉਹ ਜੋ ਚਾਹੁੰਦਾ ਹੈ, ਕਰਦਾ ਹੈ। ਕਿਉਂਕਿ "ਜੇਕਰ" ਸ਼ਬਦ ਸ਼ੈਤਾਨ ਦੇ ਕੰਮ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ।»رواه مسلم
عن أنس بن مالك رضي الله عنه عن رسول الله صلى الله عليه وسلم أنه كان إذا أكل طعاما، لعق أصابعه الثلاث. قال: وقال: «إذا سقطت لُقمة أحدكم فليُمِطْ عنها الأذى، وليأكلها ولا يَدَعْهَا للشيطان» وأمر أن تُسْلَتَ القَصْعَةُ، قال: «فإنكم لا تدرون في أيِّ طعامكم البركة» وعن جابر بن عبد الله رضي الله عنه أن رسولَ اللهِ صلى الله عليه وسلم قالَ: "إنّ الشيطانَ يَحضُرُ أحدَكُم عندَ كلِ شيءٍ من شَأنِه، حتى يَحضُرَهُ عندَ طعامِهِ، فإذا سَقطتْ لقمةُ أحدِكُم فليَأخُذْها فَلْيُمِطْ ما كانِ بها من أذى، ثم ليَأكُلْها ولا يَدَعْها للشيطانِ، فإذا فَرَغَ فليَلْعَقْ أصابعَهُ، فإنه لا يَدري في أيِّ طَعامه البركة"حديث أنس رواه مسلم. حديث جابر رواه مسلم
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਅੱਲਾਹ ਦੇ ਨਬੀ ﷺ ਕੋਲ ਬੈਠੇ ਸੀ ਕਿ ਆਪ ﷺ ਨੇ ਇੱਕ ਰਾਤ -ਚੌਦਵੀਂ ਦੀ ਰਾਤ- ਚੰਨ ਵੱਲ ਤੱਕਿਆ ਅਤੇ ਫਰਮਾਇਆ: "ਬੇਸ਼ੱਕ ਤੁਸੀਂ ਆਪਣੇ ਰੱਬ ਨੂੰ ਉਸੇ ਤਰ੍ਹਾਂ ਵੇਖੋਗੇ ਜਿਵੇਂ ਤੁਸੀਂ ਇਸ ਚੰਨ ਨੂੰ ਵੇਖ ਰਹੇ ਹੋ। ਉਸਨੂੰ ਵੇਖਣ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸੋ ਜੇਕਰ ਤੁਹਾਥੋਂ ਹੋ ਸਕੇ ਤਾਂ ਸੂਰਜ ਚੜ੍ਹਨ ਤੇ ਡੁੱਬਣ ਤੋਂ ਪਹਿਲਾਂ ਦੀਆਂ ਨਮਾਜ਼ਾਂ 'ਤੇ ਕਿਸੇ ਚੀਜ਼ ਨੂੰ ਹਾਵੀ ਨਾ ਹੋਣ ਦਿਓ, ਤਾਂ ਇੰਜ ਜ਼ਰੂਰ ਕਰੋ।” ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ} (ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿੱਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।)متفق عليه
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਜ਼ੁਲਮ ਕਰਨ ਵਾਲੇ ਨੂੰ ਮੌਕਾ ਦਿੰਦਾ ਰਹਿੰਦਾ ਹੈ, ਲੇਕਿਨ ਜਦੋਂ ਉਸ ਨੂੰ ਫੜਦਾ ਹੈ ਤਾਂ ਫੇਰ ਛੱਡਦਾ ਨਹੀਂ।" ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَكَذَلِكَ أَخْذُ رَبِّكَ إِذَا أَخَذَ الْقُرَى وَهِيَ ظَالِمَةٌ إِنَّ أَخْذَهُ أَلِيمٌ شَدِيدٌ} "ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁੱਖਦਾਈ ਤੇ ਕਰੜੀ ਹੁੰਦੀ ਹੈ।" [ਸੂਰਤ ਹੂਦ: 102]متفق عليه
ਅੱਲਾਹ ਦੇ ਨਬੀ ﷺ ਦੀ ਕਿਸੇ ਪਤਨੀ ਤੋਂ ਰਿਵਾਇਤ ਹੈ ਕਿ ਆਪ ﷺ ਨੇ ਫਰਮਾਇਆ: "ਜੋ ਵਿਅਕਤੀ ਕਿਸੇ ਅਰ੍ਰਾਫ਼ (ਗ਼ੈਬ/ਪਰੋਖ ਦੀਆਂ ਗੱਲਾਂ ਜਾਣਨ ਦਾ ਦਾਅਵਾ ਕਰਨ ਵਾਲੇ) ਕੋਲ ਜਾ ਕੇ ਉਸ ਤੋਂ ਕਿਸੇ ਚੀਜ਼ ਬਾਰੇ ਪੁੱਛੇ ਅਤੇ ਉਸਦੀ ਦੱਸੀ ਗੱਲ ਨੂੰ ਸੱਚ ਮੰਨੇ, ਤਾਂ ਉਸ ਦੀ ਚਾਲੀ ਦਿਨਾਂ ਦੀ ਨਮਾਜ਼ ਕਬੂਲ ਨਹੀਂ ਹੁੰਦੀ।"رواه مسلم
عن عبد الله بن مسعود رضي الله عنه عن النبي صلى الله عليه وسلم أنه قال: "أكبر الكبائر: الإشراك بالله، والأمن من مَكْرِ الله، والقُنُوطُ من رحمة الله، واليَأْسُ من رَوْحِ الله".رواه عبد الرزاق
عن البراء بن عازب –رضي الله عنهما- قال: كانَ رجلٌ يَقرَأُ سُورةَ الكهفِ، وعندَه فَرَسٌ مَربُوطٌ بِشَطَنَيْنِ، فَتَغَشَّتْهُ سَحَابَةٌ فَجَعَلَتْ تَدْنُو، وجَعلَ فَرَسُه يَنفِرُ منها، فلمّا أصبحَ أتَى النبيَّ صلى الله عليه وسلم فَذَكرَ ذلك له، فقالَ: «تِلكَ السَّكِينةُ تَنَزَّلَتْ للقُرآنِ».متفق عليه
ਅਬੂ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: ਜੋ ਕੋਈ ਸੂਰਹ ਕਹਫ਼ ਦੀ ਸ਼ੁਰੂਆਤ ਤੋਂ ਦਸ ਆਯਤਾਂ ਯਾਦ ਕਰ ਲੈਂਦਾ ਹੈ, ਉਹ ਦੱਜਾਲ ਤੋਂ ਮਹਫੂਜ਼ ਰਹੇਗਾ।ਇਕ ਹੋਰ ਰਿਵਾਇਤ ਵਿੱਚ ਆਇਆ ਹੈ: "ਸੂਰਹ ਕਹਫ਼ ਦੇ ਅੰਤ ਤੋਂ (ਦਸ ਆਯਤਾਂ)।"رواه مسلم
عن أبي هريرة رضي الله عنه عن النبي صلى الله عليه وسلم قال: «ما توطَّنَ رجلٌ مسلمٌ المساجدَ للصلاة والذِّكر، إلا تَبَشْبَشَ اللهُ له، كما يَتَبَشْبَشُ أهلُ الغائب بغائبهم إذا قَدِمَ عليهم».رواه ابن ماجه وأحمد
ਅਬੁ-ਹਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਦਾ ਕਹਿਣਾ ਹੈ: ਜਿਸ ਕਿਸੇ ਨੇ ਵੀ ਮੇਰੇ ਕਿਸੇ ਵਲੀ (ਮਿੱਤਰ) ਨਾਲ ਵੈਰ ਕੀਤਾ ਤਾਂ ਮੈਂ ਉਸ ਨਾਲ ਜੰਗ ਦਾ ਐਲਾਨ ਕਰਦਾ ਹਾਂ। ਮੇਰਾ ਬੰਦਾ ਜਿਨ੍ਹਾਂ ਕੰਮਾਂ ਰਾਹੀਂ ਮੇਰੇ ਨੇੜੇ ਆਉਂਦਾ ਹੈ, ਉਨ੍ਹਾਂ ਵਿੱਚੋਂ ਮੈਨੂੰ ਸਭ ਤੋਂ ਵੱਧ ਪਿਆਰੇ ਉਹ ਕੰਮ ਹਨ ਜੋ ਮੈਂ ਉਸ 'ਤੇ ਫਰਜ਼ ਕੀਤੇ ਹਨ। ਮੇਰਾ ਬੰਦਾ ਨਫ਼ਲਾਂ (ਫਰਜ਼ ਕੰਮਾਂ ਤੋਂ ਬਾਅਦ ਹੋਰ ਵਾਧੂ ਇਬਾਦਤਾਂ) ਰਾਹੀਂ ਮੇਰੇ ਨੇੜੇ ਆਉਂਦਾ ਰਹਿੰਦਾ ਹੈ, ਇੱਥੋਂ ਤੱਕ ਕਿ ਮੈਂ ਉਸ ਨਾਲ ਪਿਆਰ ਕਰਨ ਲੱਗ ਜਾਂਦਾ ਹਾਂ। ਜਦੋਂ ਮੈਂ ਉਸ ਨੂੰ ਪਿਆਰ ਕਰਨ ਲੱਗ ਜਾਂਦਾ ਹਾਂ ਤਾਂ ਮੈਂ ਉਸ ਦਾ ਕੰਨ ਬਣ ਜਾਂਦਾ ਹਾਂ, ਜਿਸ ਨਾਲ ਉਹ ਸੁਣਦਾ ਹੈ; ਉਸਦੀ ਅੱਖ ਬਣ ਜਾਂਦਾ ਹਾਂ, ਜਿਸ ਨਾਲ ਉਹ ਦੇਖਦਾ ਹੈ; ਉਸਦਾ ਹੱਥ ਬਣ ਜਾਂਦਾ ਹਾਂ, ਜਿਸ ਨਾਲ ਉਹ ਫੜਦਾ ਹੈ; ਅਤੇ ਉਸਦਾ ਪੈਰ ਬਣ ਜਾਂਦਾ ਹਾਂ ਜਿਸ ਨਾਲ ਉਹ ਚੱਲਦਾ ਹੈ। ਜੇਕਰ ਉਹ ਮੈਥੋਂ ਕੁੱਝ ਮੰਗਦਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਦਿੰਦਾ ਹਾਂ, ਅਤੇ ਜੇਕਰ ਉਹ ਕਿਸੇ ਚੀਜ਼ ਤੋਂ ਮੇਰੀ ਪਨਾਹ (ਆਸਰਾ) ਚਾਹੁੰਦਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਪਨਾਹ ਦਿੰਦਾ ਹਾਂ। ਮੈਨੂੰ ਕਿਸੇ ਕੰਮ ਕਰਨ ਵਿੱਚ ਇੰਨੀ ਝਿਜਕ ਨਹੀਂ ਹੁੰਦੀ, ਜਿੰਨੀ ਮੇਰੇ ਮੋਮਿਨ ਬੰਦੇ ਦੀ ਰੂਹ (ਜਾਨ) ਕੱਢਣ ਵੇਲੇ ਹੁੰਦੀ ਹੈ, ਜਦੋਂ ਕਿ ਉਹ ਮੌਤ ਨੂੰ ਨਾਪਸੰਦ ਕਰਦਾ ਹੈ ਅਤੇ ਮੈਨੂੰ ਵੀ ਉਸ ਨੂੰ ਤਕਲੀਫ ਦੇਣਾ ਚੰਗਾ ਨਹੀਂ ਲਗਦਾ।"رواه البخاري
عن أنس بن مالك وأبي هريرة رضي الله عنهما عن النبي صلى الله عليه وسلم فيما يرويه عن ربه عز وجل قال: «إذا تَقَرَّبَ العبدُ إليَّ شِبْرًا تَقَرَّبْتُ إليه ذِرَاعًا، وإذا تَقَرَّبَ إليَّ ذِرَاعًا تَقَرَّبْتُ مِنْهُ بَاعًا، وإذا أتاني يمشي أَتَيْتُهُ هَرْوَلَةً».حديث أنس -رضي الله عنه- رواه البخاري . حديث أبي هريرة -رضي الله عنه- متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਹੈ। ਅਤੇ ਹਯਾ (ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ।"متفق عليه
ਅਦੀ ਬਿਨ ਹਾਤਿਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਹਰ ਵਿਅਕਤੀ ਨਾਲ ਉਸ ਦਾ ਰੱਬ ਇਸ ਹਾਲ ਵਿੱਚ ਗੱਲ ਕਰੇਗਾ ਕਿ ਉਸਦੇ ਅਤੇ ਉਸਦੇ ਰੱਬ ਵਿਚਕਾਰ ਕੋਈ ਅਨੁਵਾਦਕ ਨਹੀਂ ਹੋਵੇਗਾ। ਉਹ ਆਪਣੇ ਸੱਜੇ ਪਾਸੇ ਵੇਖੇਗਾ, ਤਾਂ ਉਸਨੂੰ ਆਪਣੇ ਕੀਤੇ ਹੋਏ ਅਮਲ ਦਿਸਣਗੇ, ਆਪਣੇ ਖੱਬੇ ਪਾਸੇ ਵੇਖੇਗਾ, ਤਾਂ ਵੀ ਉਸਨੂੰ ਆਪਣੇ ਕੀਤੇ ਹੋਏ ਅਮਲ ਦਿਸਣਗੇ ਅਤੇ ਆਪਣੇ ਸਾਹਮਣੇ ਵੇਖੇਗਾ, ਤਾਂ ਆਪਣੇ ਸਾਹਮਣੇ ਉਸਨੂੰ ਜਹੰਨਮ ਦੀ ਅੱਗ ਤੋਂ ਇਲਾਵਾ ਕੁੱਝ ਨਹੀਂ ਦਿੱਸੇਗਾ। ਇਸ ਲਈ, ਤੁਸੀਂ ਅੱਗ ਤੋਂ ਬਚੋ, ਭਾਵੇਂ ਖਜੂਰ ਦੇ ਇੱਕ ਟੁਕੜੇ (ਨੂੰ ਸਦਕਾ ਕਰਨ) ਰਾਹੀਂ ਹੀ ਕਿਉਂ ਨਾ ਹੋਵੇ।متفق عليه
عن عبد الله بن عكيم رضي الله عنه مرفوعاً: «مَنْ تَعَلَّقَ شيئا وُكِلَ إليه».رواه أحمد والترمذي
ਤਾਰਿਕ ਬਿਨ ਅਸ਼ਯਮ ਅਸ਼ਜਈ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਿਸ ਨੇ 'ਲਾ ਇਲਾਹਾ ਇੱਲੱਲਾਹ' ਕਿਹਾ ਅਤੇ ਅੱਲਾਹ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦਾ ਇਨਕਾਰ ਕੀਤਾ, ਤਾਂ ਉਸ ਦਾ ਮਾਲ ਤੇ ਖ਼ੂਨ ਹਰਾਮ (ਸੁਰੱਖਿਅਤ) ਹੋ ਗਿਆ ਅਤੇ ਉਸ ਦਾ ਹਿਸਾਬ ਅੱਲਾਹ ਦੇ ਹਵਾਲੇ ਹੈ।"رواه مسلم